ਸਿਵਲ ਜੱਜ ਭਰਤੀ ’ਚ ਬਦਲਾਅ, ਹੁਣ 1 ਸਾਲ ਦੀ ਪ੍ਰੈਕਟਿਸ ਲਾਜ਼ਮੀ

20

Chandigarh 21 Aug 2026 AJ DI Awaaj

Chandigarh Desk :   ਸੁਪਰੀਮ ਕੋਰਟ ਨੇ ਸਿਵਲ ਜੱਜ ਦੀ ਭਰਤੀ ਲਈ ਵਕਾਲਤ ਦੇ ਤਜਰਬੇ ਸਬੰਧੀ ਨਿਯਮਾਂ ਵਿੱਚ ਵੱਡਾ ਬਦਲਾਅ ਕੀਤਾ ਹੈ। ਹੁਣ 3 ਸਾਲ ਦੀ ਲਾਜ਼ਮੀ ਪ੍ਰੈਕਟਿਸ ਦੀ ਥਾਂ ਘੱਟੋ-ਘੱਟ 1 ਸਾਲ ਦੀ ਸਰਗਰਮ ਬਾਰ ਪ੍ਰੈਕਟਿਸ ਜ਼ਰੂਰੀ ਹੋਵੇਗੀ।

31 ਮਾਰਚ 2027 ਤੱਕ ਲਾਅ ਗ੍ਰੈਜੂਏਟ ਬਿਨਾਂ 3 ਸਾਲ ਦੀ ਪ੍ਰੈਕਟਿਸ ਪੂਰੀ ਕੀਤੇ ਨਿਆਂਇਕ ਸੇਵਾ ਦੀ ਪ੍ਰੀਖਿਆ ਲਈ ਅਰਜ਼ੀ ਦੇ ਸਕਣਗੇ। ਇਸ ਤੋਂ ਬਾਅਦ ਜਾਰੀ ਹੋਣ ਵਾਲੇ ਭਰਤੀ ਨੋਟੀਫਿਕੇਸ਼ਨਾਂ ਵਿੱਚ 1 ਸਾਲ ਦੀ ਪ੍ਰਮਾਣਿਤ ਪ੍ਰੈਕਟਿਸ ਲਾਜ਼ਮੀ ਹੋਵੇਗੀ।

ਚੁਣੇ ਗਏ ਉਮੀਦਵਾਰਾਂ ਨੂੰ 1 ਸਾਲ ਦੀ ਜੁਡੀਸ਼ੀਅਲ ਅਕੈਡਮੀ ਟ੍ਰੇਨਿੰਗ ਅਤੇ ਇਸ ਤੋਂ ਬਾਅਦ 6 ਮਹੀਨੇ ਦੀ ਲਾਅ ਕਲਰਕਸ਼ਿਪ ਵੀ ਕਰਨੀ ਹੋਵੇਗੀ। ਨਵੇਂ ਨਿਯਮ ਦਾ ਮਕਸਦ ਨੌਜਵਾਨ ਲਾਅ ਗ੍ਰੈਜੂਏਟਸ ਨੂੰ ਮੌਕਾ ਦੇਣ ਦੇ ਨਾਲ ਉਨ੍ਹਾਂ ਨੂੰ ਵਿਹਾਰਕ ਨਿਆਂਇਕ ਤਜਰਬਾ ਮੁਹੱਈਆ ਕਰਵਾਉਣਾ ਹੈ।