ਮਲੇਰਕੋਟਲਾ ਪੁੱਜੇ ਗਿੱਪੀ ਗਰੇਵਾਲ, ‘ਵਾਰਨਿੰਗ 3’ ਦੀ ਸ਼ੂਟਿੰਗ ਸ਼ੁਰੂ

22

ਮਲੇਰਕੋਟਲਾ: 18 Aug 2026 AJ ID Awaaj

Punjab Desk :  ਪੰਜਾਬੀ ਅਦਾਕਾਰ ਅਤੇ ਗਾਇਕ ਗਿੱਪੀ ਗਰੇਵਾਲ ਨੇ ਆਪਣੀ ਚਰਚਿਤ ਫਿਲਮ ‘ਵਾਰਨਿੰਗ 3’ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਫਿਲਮ ਦੀ ਟੀਮ ਇਨ੍ਹੀਂ ਦਿਨੀਂ ਮਲੇਰਕੋਟਲਾ ਵਿੱਚ ਹੈ, ਜਿੱਥੇ ਫਿਲਮ ਦੇ ਅਹਿਮ ਦ੍ਰਿਸ਼ਾਂ ਦੀ ਸ਼ੂਟਿੰਗ ਕੀਤੀ ਜਾ ਰਹੀ ਹੈ।

‘ਹੰਬਲ ਮੋਸ਼ਨ ਪਿਕਚਰਸ’ ਅਤੇ ‘ਪ੍ਰਭ ਸਟੂਡੀਓਜ਼’ ਦੇ ਬੈਨਰ ਹੇਠ ਬਣ ਰਹੀ ਇਸ ਐਕਸ਼ਨ-ਥ੍ਰਿਲਰ ਫਿਲਮ ਦਾ ਨਿਰਦੇਸ਼ਨ ਅਮਰ ਹੁੰਦਲ ਕਰ ਰਹੇ ਹਨ। ਇਸ ਤੋਂ ਪਹਿਲਾਂ ਉਹ ‘ਵਾਰਨਿੰਗ’ ਅਤੇ ‘ਵਾਰਨਿੰਗ 2’ ਨਾਲ ਪੰਜਾਬੀ ਐਕਸ਼ਨ ਸਿਨੇਮਾ ਵਿੱਚ ਆਪਣੀ ਪਛਾਣ ਬਣਾ ਚੁੱਕੇ ਹਨ।

ਫਿਲਮ ਦੇ ਪਹਿਲੇ ਸ਼ੈਡਿਊਲ ਵਿੱਚ ਗਿੱਪੀ ਗਰੇਵਾਲ ਦੇ ਨਾਲ ਪ੍ਰਿੰਸ ਕੰਵਲਜੀਤ ਸਿੰਘ ਵੀ ਹਿੱਸਾ ਲੈ ਰਹੇ ਹਨ। ਦੋਵਾਂ ’ਤੇ ਐਕਸ਼ਨ ਅਤੇ ਮਾਰਧਾੜ ਨਾਲ ਭਰਪੂਰ ਦ੍ਰਿਸ਼ ਫਿਲਮਾਏ ਜਾ ਰਹੇ ਹਨ। ਇਸ ਲਈ ਮਲੇਰਕੋਟਲਾ ਦੇ ਭੀੜਭਾੜ ਵਾਲੇ ਬਾਜ਼ਾਰਾਂ ਅਤੇ ਹੋਰ ਵੱਖ-ਵੱਖ ਥਾਵਾਂ ਦੀ ਚੋਣ ਕੀਤੀ ਗਈ ਹੈ।

ਫਿਲਮ ਨੂੰ ਇਸੇ ਸਾਲ ਦੇ ਅੰਤ ਤੱਕ ਦੁਨੀਆ ਭਰ ਵਿੱਚ ਰਿਲੀਜ਼ ਕਰਨ ਦੀ ਤਿਆਰੀ ਹੈ। ਫਿਲਮ ਦੇ ਨਿਰਮਾਤਾਵਾਂ ਵਿੱਚ ਗਿੱਪੀ ਗਰੇਵਾਲ, ਰਵਨੀਤ ਕੌਰ ਗਰੇਵਾਲ, ਪ੍ਰਭਸ਼ਰਨ ਸਿੰਘ, ਜਸਲੀਨ ਕੌਰ, ਪਰਮੀਤ ਕੌਰ ਅਤੇ ਸਿਨੇਮਾਟੋਗ੍ਰਾਫਰ ਮਨੀਸ਼ ਭੱਟ ਸ਼ਾਮਲ ਹਨ।

‘ਵਾਰਨਿੰਗ 3’ ਦੇ ਐਲਾਨ ਤੋਂ ਬਾਅਦ ਗਿੱਪੀ ਗਰੇਵਾਲ ਦੇ ਪ੍ਰਸ਼ੰਸਕਾਂ ਵਿੱਚ ਫਿਲਮ ਨੂੰ ਲੈ ਕੇ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।