ਜ਼ਿਲ੍ਹਾ ਰੋਜ਼ਗਾਰ ਬਿਓਰੋ ਵਲੋਂ ਕੈਂਪ

5
ਬਰਨਾਲਾ, 17 ਅਗਸਤ 2026 AJ DI Awaaj
Punjab Desk :   ਡਿਪਟੀ ਕਮਿਸ਼ਨਰ ਬਰਨਾਲਾ ਦੀ ਅਗਵਾਈ ਹੇਠ ਜ਼ਿਲ੍ਹਾ ਬਰਨਾਲਾ ਦੇ ਬੇਰੋਜ਼ਗਾਰ ਪ੍ਰਾਰਥੀਆਂ ਨੂੰ ਵੱਧ ਤੋਂ ਵੱਧ ਰੋਜ਼ਗਾਰ ਦੇ ਮੌਕੇ ਦੇਣ ਲਈ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਬਰਨਾਲਾ ਵੱਲੋਂ ICICI Bank (ITM Skill Academy ਨਾਲ ਤਾਲਮੇਲ ਕਰਕੇ ਮਿਤੀ 19.08.2026 (ਦਿਨ ਬੁਧਵਾਰ) ਨੂੰ ਸਵੇਰੇ 10:00 ਤੋਂ ਦੁਪਹਿਰ 01.00 ਵਜੇ ਤੱਕ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਬਰਨਾਲਾ, ਦੂਜੀ ਮੰਜ਼ਲ, ਡੀ.ਸੀ.ਕੰਪਲੈਕਸ, ਬਰਨਾਲਾ ਵਿਖੇ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ।
ਉਕਤ ਕੰਪਨੀ ਵੱਲੋਂ Relationship Manager ਦੀਆਂ ਅਸਾਮੀਆਂ (ਕੇਵਲ ਲੜਕੇ) ਲਈ ਭਰਤੀ ਕੀਤੀ ਜਾਣੀ ਹੈ ਜਿਸ ਲਈ ਵਿਦਿਅਕ ਯੋਗਤਾ ਗਰੈਜੂਏਸ਼ਨ ਘੱਟੋ ਘੱਟ 50% ਅੰਕਾਂ ਨਾਲ ਪਾਸ ਹੋਵੇ , ਉਮਰ ਹੱਦ  20 ਤੋਂ 25 ਸਾਲ ਹੈ। ਉਕਤ ਅਸਾਮੀ ਲਈ ਤਕਰਬੇਕਾਰ ਅਤੇ ਫਰੈਸ਼ਰ ਦੋਵੇ ਵਰਗ ਹੀ ਵਿਚਾਰੇ  ਜਾਣਗੇ।
        ਇੰਟਰਵਿਊ ਲਈ ਪ੍ਰਾਰਥੀ Resume/CV ,ਅਧਾਰ ਕਾਰਡ ਅਤੇ ਵਿਦਿਅਕ ਯੋਗਤਾ ਦੇ ਸਰਟੀਫਿਕੇਟ ਲੈਕੇ ਆਉਣ। ਵਧੇਰੇ ਜਾਣਕਾਰੀ ਲਈ ਜ਼ਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਬਰਨਾਲਾ ਦੇ ਹੈਲਪਲਾਈਨ ਨੰਬਰ 94170-39072 ‘ਤੇ ਸੰਪਰਕ ਕਰੋ।