ਚੰਡੀਗੜ੍ਹ: 12 Aug 2026 AJ DI Awaaj
Chandigarh Desk : ਪੰਜਾਬ ਸਰਕਾਰ ਦੇ ਪਰਸੋਨਲ ਵਿਭਾਗ ਵੱਲੋਂ 4 IAS ਅਧਿਕਾਰੀਆਂ ਦੀਆਂ ਤੈਨਾਤੀਆਂ ਅਤੇ ਜ਼ਿੰਮੇਵਾਰੀਆਂ ਵਿੱਚ ਤਬਦੀਲੀ ਕੀਤੀ ਗਈ ਹੈ। ਇਸ ਸਬੰਧੀ ਹੁਕਮ 11 ਅਗਸਤ 2026 ਨੂੰ ਜਾਰੀ ਕੀਤੇ ਗਏ ਹਨ। ਨਵੀਆਂ ਤੈਨਾਤੀਆਂ ਤੁਰੰਤ ਪ੍ਰਭਾਵ ਨਾਲ ਲਾਗੂ ਹੋਣਗੀਆਂ।
1.ਵਰੁਣ ਰੂਜਮ ਨੂੰ ਵਾਧੂ ਜ਼ਿੰਮੇਵਾਰੀ
2004 ਬੈਚ ਦੇ IAS ਅਧਿਕਾਰੀ ਵਰੁਣ ਰੂਜਮ, ਜੋ ਪ੍ਰਬੰਧਕੀ ਸਕੱਤਰ, ਟਰਾਂਸਪੋਰਟ ਵਜੋਂ ਤੈਨਾਤ ਹਨ, ਨੂੰ ਹੁਣ ਪ੍ਰਬੰਧਕੀ ਸਕੱਤਰ, ਖੇਡਾਂ ਅਤੇ ਯੁਵਕ ਸੇਵਾਵਾਂ ਵਿਭਾਗ ਦੀ ਵਾਧੂ ਜ਼ਿੰਮੇਵਾਰੀ ਵੀ ਸੌਂਪੀ ਗਈ ਹੈ। ਇਹ ਜ਼ਿੰਮੇਵਾਰੀ ਖਾਲੀ ਅਹੁਦੇ ਦੇ ਵਿਰੁੱਧ ਦਿੱਤੀ ਗਈ ਹੈ।
2. ਸਾਕਸ਼ੀ ਸਾਹਨੀ ਨੂੰ ਵੀ ਵਾਧੂ ਚਾਰਜ
2014 ਬੈਚ ਦੀ IAS ਅਧਿਕਾਰੀ ਸਾਕਸ਼ੀ ਸਾਹਨੀ ਇਸ ਸਮੇਂ ਵਿਸ਼ੇਸ਼ ਸਕੱਤਰ, ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਮਿਸ਼ਨ ਡਾਇਰੈਕਟਰ, ਨੈਸ਼ਨਲ ਹੈਲਥ ਮਿਸ਼ਨ ਪੰਜਾਬ ਅਤੇ ਨੋਡਲ ਅਫਸਰ, ਨਸ਼ਾ ਵਿਰੋਧੀ ਮੁਹਿੰਮ ਵਜੋਂ ਸੇਵਾਵਾਂ ਨਿਭਾ ਰਹੇ ਹਨ। ਹੁਣ ਉਨ੍ਹਾਂ ਨੂੰ ਇਨ੍ਹਾਂ ਜ਼ਿੰਮੇਵਾਰੀਆਂ ਦੇ ਨਾਲ ਡਾਇਰੈਕਟਰ, ਖੇਡਾਂ ਅਤੇ ਯੁਵਕ ਸੇਵਾਵਾਂ ਦਾ ਵਾਧੂ ਚਾਰਜ ਵੀ ਦਿੱਤਾ ਗਿਆ ਹੈ।
3. ਸੰਦੀਪ ਰਿਸ਼ੀ ਬਣੇ ਜਲੰਧਰ ਨਗਰ ਨਿਗਮ ਦੇ ਕਮਿਸ਼ਨਰ
2015 ਬੈਚ ਦੇ IAS ਅਧਿਕਾਰੀ ਸੰਦੀਪ ਰਿਸ਼ੀ, ਜੋ GMADA, SAS ਨਗਰ ਦੇ ਮੁੱਖ ਪ੍ਰਸ਼ਾਸਕ ਹਨ, ਨੂੰ ਮੌਜੂਦਾ ਅਹੁਦੇ ਦੇ ਨਾਲ ਕਮਿਸ਼ਨਰ, ਨਗਰ ਨਿਗਮ ਜਲੰਧਰ ਦੀ ਵਾਧੂ ਜ਼ਿੰਮੇਵਾਰੀ ਵੀ ਸੌਂਪੀ ਗਈ ਹੈ। ਉਹ ਇਹ ਜ਼ਿੰਮੇਵਾਰੀ ਨਿਕਾਸ ਕੁਮਾਰ, IAS ਦੀ ਥਾਂ ਸੰਭਾਲਣਗੇ।
4. ਨਿਕਾਸ ਕੁਮਾਰ ਦੀ ਨਵੀਂ ਤੈਨਾਤੀ
2020 ਬੈਚ ਦੇ IAS ਅਧਿਕਾਰੀ ਨਿਕਾਸ ਕੁਮਾਰ ਨੂੰ ਕਮਿਸ਼ਨਰ, ਨਗਰ ਨਿਗਮ ਜਲੰਧਰ ਦੇ ਅਹੁਦੇ ਤੋਂ ਹਟਾ ਕੇ ਵਧੀਕ ਸਕੱਤਰ, ਆਮ ਰਾਜ ਪ੍ਰਬੰਧ ਤੇ ਤਾਲਮੇਲ ਵਿਭਾਗ ਵਜੋਂ ਤੈਨਾਤ ਕੀਤਾ ਗਿਆ ਹੈ।
ਪੰਜਾਬ ਸਰਕਾਰ ਦੇ ਹੁਕਮਾਂ ਮੁਤਾਬਕ ਸਾਰੇ ਸਬੰਧਤ ਅਧਿਕਾਰੀਆਂ ਨੂੰ ਆਪਣੀ ਨਵੀਂ ਤੈਨਾਤੀ ਵਾਲੀ ਥਾਂ ’ਤੇ ਤੁਰੰਤ ਜੁਆਇਨ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਇਹ ਹੁਕਮ ਪੰਜਾਬ ਦੇ ਮੁੱਖ ਸਕੱਤਰ ਕੇ.ਏ.ਪੀ. ਸਿਨਹਾ ਵੱਲੋਂ 11 ਅਗਸਤ 2026 ਨੂੰ ਜਾਰੀ ਕੀਤੇ ਗਏ ਹਨ।

















