ਗੁਰਪ੍ਰੀਤ ਸਿੰਘ ਬਤੌਰ ਏ.ਐਸ.ਆਈ. ਪਦਉੱਨਤ

18

ਲੁਧਿਆਣਾ, 11 ਅਗਸਤ 2026 AJ DI Awaaj

Punjab Desk :   – ਗੁਰਪ੍ਰੀਤ ਸਿੰਘ ਨੂੰ ਆਪਣੀ ਡਿਊਟੀ ਈਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣ ਲਈ ਬਤੌਰ ਸਹਾਇਕ ਸਬ-ਇੰਸਪੈਕਟਰ (ਏ.ਐਸ.ਆਈ.)ਪਦਉਨਤ ਕੀਤਾ ਗਿਆ।

ਡੀ.ਆਈ.ਜੀ. ਸ੍ਰੀ ਰੁਪਿੰਦਰ ਸਿੰਘ, ਆਈ.ਪੀ.ਐਸ. ਵੱਲੋਂ ਉਨ੍ਹਾਂ ਦੀ ਵਰਦੀ ’ਤੇ ਤਰੱਕੀ ਦੇ ਸਟਾਰ ਲਗਾਏ ਗਏ। ਇਸ ਮੌਕੇ ਉਨ੍ਹਾਂ ਦੇ ਨਾਲ ਏ.ਡੀ.ਸੀ.ਪੀ-2 ਸ੍ਰੀ ਕਰਨਬੀਰ ਸਿੰਘ, ਪੀ.ਪੀ.ਐਸ. ਵੀ ਮੌਜੂਦ ਸਨ।

ਡੀ.ਆਈ.ਜੀ. ਸ੍ਰੀ ਰੁਪਿੰਦਰ ਸਿੰਘ, ਆਈ.ਪੀ.ਐਸ. ਵੱਲੋਂ ਏ.ਐਸ.ਆਈ. ਗੁਰਪ੍ਰੀਤ ਸਿੰਘ  ਨੂੰ ਆਪਣੀ ਡਿਊਟੀ ਹੋਰ ਈਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣ ਲਈ ਵੀ ਪ੍ਰੇਰਿਤ ਕੀਤਾ ਗਿਆ।

ਜ਼ਿਕਰਯੋਗ ਹੈ ਕਿ ਏ.ਐਸ.ਆਈ. ਗੁਰਪ੍ਰੀਤ ਸਿੰਘ ਇਸ ਸਮੇਂ ਬਤੌਰ ਇੰਚਾਰਜ ਚੌਂਕੀ ਰਘੂਨਾਥ ਇਨਕਲੇਵ ਤਾਇਨਾਤ ਹਨ, ਜਿਨ੍ਹਾਂ ਕਿਹਾ ਕਿ ਚੌਂਕੀ ਰਘੂਨਾਥ ਇਨਕਲੇਵ ਅਧੀਨ ਇਲਾਕੇ ਵਿੱਚ ਸਮਾਜ ਵਿਰੋਧੀ ਅਨਸਰਾਂ ਨੂੰ ਨਕੇਲ ਪਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਣਗੇ ਅਤੇ ਅਮਨ ਕਾਨੂੰਨ ਵਿਵਸਥਾ ਨੂੰ ਹਰ ਹੀਲੇ ਕਾਬੂ ਹੇਠ ਰੱਖਿਆ ਜਾਵੇਗਾ।