ਬਠਿੰਡਾ ‘ਚ ਕਾਂਗਰਸ ਸਮਾਗਮ ਦੌਰਾਨ ਹੰਗਾਮਾ

29

ਬਠਿੰਡਾ: 04 Aug 2026 AJ DI Awaaj

Punjab Desk : ਬਠਿੰਡਾ ਵਿੱਚ ਕਾਂਗਰਸ ਪਾਰਟੀ ਦੇ “ਬੂਥ ਸਟ੍ਰਾਂਗ, ਕਾਂਗਰਸ ਸਟ੍ਰਾਂਗ” ਸਮਾਗਮ ਦੌਰਾਨ ਉਸ ਵੇਲੇ ਹੰਗਾਮੇ ਵਾਲਾ ਮਾਹੌਲ ਬਣ ਗਿਆ, ਜਦੋਂ ਇੱਕ ਨੌਜਵਾਨ ਸਟੇਜ ‘ਤੇ ਚੜ੍ਹ ਕੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਹੱਕ ਵਿੱਚ ਨਾਅਰੇ ਲਗਾਉਣ ਲੱਗਾ।

ਮੌਕੇ ‘ਤੇ ਮੌਜੂਦ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਨੌਜਵਾਨ ਨੂੰ ਚੰਨੀ ਨਾਲ ਫ਼ੋਨ ‘ਤੇ ਗੱਲ ਕਰਵਾਉਣ ਲਈ ਕਿਹਾ। ਹਾਲਾਂਕਿ, ਦੱਸਿਆ ਜਾਂਦਾ ਹੈ ਕਿ ਚੰਨੀ ਨਾਲ ਸੰਪਰਕ ਨਹੀਂ ਹੋ ਸਕਿਆ।

ਇਸ ਤੋਂ ਬਾਅਦ ਨੌਜਵਾਨ ਦੀ ਪਛਾਣ ਕਮਲਦੀਪ ਸਿੰਘ ਵਜੋਂ ਹੋਈ, ਜੋ ਸਰਦੂਲਗੜ੍ਹ ਹਲਕੇ ਦੇ ਪਿੰਡ ਫਤਿਹਪੁਰ ਦਾ ਰਹਿਣ ਵਾਲਾ ਅਤੇ ਸੁਖਪਾਲ ਸਿੰਘ ਦਾ ਪੁੱਤਰ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਉਸ ਖ਼ਿਲਾਫ਼ 506 ਗ੍ਰਾਮ ਹੈ*ਰੋਇਨ ਬਰਾਮਦਗੀ ਨਾਲ ਸੰਬੰਧਿਤ ਮਾਮਲਾ ਦਰਜ ਹੈ।

ਸੂਤਰਾਂ ਦੇ ਹਵਾਲੇ ਨਾਲ ਇਹ ਵੀ ਕਿਹਾ ਜਾ ਰਿਹਾ ਹੈ ਕਿ ਨੌਜਵਾਨ ਨੂੰ ਸਮਾਗਮ ਵਿੱਚ ਜਾਣਬੁੱਝ ਕੇ ਬੁਲਾਇਆ ਗਿਆ ਸੀ। ਹਾਲਾਂਕਿ, ਇਸ ਦਾਅਵੇ ਦੀ ਅਧਿਕਾਰਿਕ ਪੁਸ਼ਟੀ ਨਹੀਂ ਹੋਈ ਹੈ ਅਤੇ ਨਾ ਹੀ ਇਸ ਸਬੰਧੀ ਕਾਂਗਰਸ ਜਾਂ ਹੋਰ ਸੰਬੰਧਿਤ ਪੱਖ ਵੱਲੋਂ ਕੋਈ ਅਧਿਕਾਰਿਕ ਬਿਆਨ ਸਾਹਮਣੇ ਆਇਆ ਹੈ।