29 July 2026 Fact Recorder
Business Desk: ਭਾਰਤੀ ਸ਼ੇਅਰ ਬਾਜ਼ਾਰ ਨੇ ਬੁੱਧਵਾਰ ਨੂੰ ਮਜ਼ਬੂਤ ਸ਼ੁਰੂਆਤ ਕੀਤੀ। ਵਿਦੇਸ਼ੀ ਨਿਵੇਸ਼ਕਾਂ ਦੀ ਖਰੀਦਦਾਰੀ ਅਤੇ ਆਈਟੀ ਕੰਪਨੀਆਂ ਦੇ ਸ਼ੇਅਰਾਂ ਵਿੱਚ ਤੇਜ਼ੀ ਕਾਰਨ ਸੈਂਸੈਕਸ ਅਤੇ ਨਿਫਟੀ ਦੋਵੇਂ ਹਰੇ ਨਿਸ਼ਾਨ ਵਿੱਚ ਖੁੱਲ੍ਹੇ।
ਬੀਐੱਸਈ ਸੈਂਸੈਕਸ ਸ਼ੁਰੂਆਤੀ ਕਾਰੋਬਾਰ ਵਿੱਚ 726.13 ਅੰਕ ਚੜ੍ਹ ਕੇ 77,471.26 ‘ਤੇ ਪਹੁੰਚ ਗਿਆ, ਜਦਕਿ ਐੱਨਐੱਸਈ ਨਿਫਟੀ 203.50 ਅੰਕਾਂ ਦੀ ਤੇਜ਼ੀ ਨਾਲ 24,189.05 ‘ਤੇ ਕਾਰੋਬਾਰ ਕਰਦਾ ਨਜ਼ਰ ਆਇਆ।
ਬਾਜ਼ਾਰ ਵਿੱਚ ਇਨਫੋਸਿਸ, ਐਲ ਐਂਡ ਟੀ, ਹਿੰਦੁਸਤਾਨ ਯੂਨੀਲੀਵਰ, ਐਚਡੀਐੱਫਸੀ ਬੈਂਕ, ਟੀਸੀਐੱਸ, ਟੈਕ ਮਹਿੰਦਰਾ, ਭਾਰਤੀ ਏਅਰਟੈੱਲ ਅਤੇ ਐਚਸੀਐੱਲ ਟੈਕ ਦੇ ਸ਼ੇਅਰਾਂ ਵਿੱਚ ਖਾਸ ਤੇਜ਼ੀ ਦਰਜ ਕੀਤੀ ਗਈ। ਦੂਜੇ ਪਾਸੇ ਇੰਟਰਗਲੋਬ ਐਵੀਏਸ਼ਨ, ਭਾਰਤ ਇਲੈਕਟ੍ਰਾਨਿਕਸ, ਪਾਵਰ ਗ੍ਰਿਡ ਅਤੇ ਐਕਸਿਸ ਬੈਂਕ ਦੇ ਸ਼ੇਅਰਾਂ ਵਿੱਚ ਕੁਝ ਗਿਰਾਵਟ ਵੇਖੀ ਗਈ।
ਇਸ ਦੇ ਨਾਲ ਹੀ ਵਿਦੇਸ਼ੀ ਮੁਦਰਾ ਬਾਜ਼ਾਰ ਵਿੱਚ ਵੀ ਭਾਰਤੀ ਰੁਪਏ ਨੇ ਮਜ਼ਬੂਤੀ ਦਿਖਾਈ। ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 5 ਪੈਸੇ ਚੜ੍ਹ ਕੇ 95.77 ‘ਤੇ ਪਹੁੰਚ ਗਿਆ। ਕੌਮਾਂਤਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਧਣ ਦੇ ਬਾਵਜੂਦ ਡਾਲਰ ਵਿੱਚ ਕਮਜ਼ੋਰੀ ਅਤੇ ਘਰੇਲੂ ਸ਼ੇਅਰ ਬਾਜ਼ਾਰ ਦੀ ਮਜ਼ਬੂਤੀ ਨੇ ਰੁਪਏ ਨੂੰ ਲਗਾਤਾਰ ਚੌਥੇ ਦਿਨ ਸਹਾਰਾ ਦਿੱਤਾ।



















