18 July 2026 Aj Di Awaaj
Punjab Desk: ਪੰਜਾਬੀਆਂ ਨੂੰ ਹਮੇਸ਼ਾ ਚੜਦੀਕਲਾ ਵਿੱਚ ਰਹਿਣ ਅਤੇ ਹਰ ਹਾਲਾਤ ਦਾ ਡਟ ਕੇ ਸਾਹਮਣਾ ਕਰਨ ਦਾ ਪ੍ਰੇਰਣਾਦਾਇਕ ਸੰਦੇਸ਼ ਦਿੱਤਾ ਗਿਆ ਹੈ। ਸੰਦੇਸ਼ ਵਿੱਚ ਕਿਹਾ ਗਿਆ ਹੈ ਕਿ ਜ਼ਿੰਦਗੀ ਵਿੱਚ ਮੁਸ਼ਕਲਾਂ ਆਉਣੀਆਂ ਸੁਭਾਵਿਕ ਹਨ, ਪਰ ਹੌਸਲਾ, ਆਤਮਵਿਸ਼ਵਾਸ ਅਤੇ ਮੁਸਕਾਨ ਕਦੇ ਨਹੀਂ ਛੱਡਣੀ ਚਾਹੀਦੀ।
ਚੜਦੀਕਲਾ ਦੀ ਭਾਵਨਾ ਪੰਜਾਬੀ ਸੱਭਿਆਚਾਰ ਅਤੇ ਵਿਰਾਸਤ ਦਾ ਅਹਿਮ ਹਿੱਸਾ ਹੈ, ਜੋ ਹਰ ਚੁਣੌਤੀ ਦਾ ਸਕਾਰਾਤਮਕ ਸੋਚ ਨਾਲ ਸਾਹਮਣਾ ਕਰਨ ਦੀ ਪ੍ਰੇਰਣਾ ਦਿੰਦੀ ਹੈ। ਲੋਕਾਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਉਹ ਆਪਣੀ ਰਾਏ ਸਾਂਝੀ ਕਰਨ ਅਤੇ ਦੱਸਣ ਕਿ ਉਹ ਵੀ ਚੜਦੀਕਲਾ ਵਿੱਚ ਹਨ।



















