ਵਿਦਿਆਰਥੀ ਨਾਗਰਿਕ ਸੁਰੱਖਿਆ ਗੁਰ ਜਰੂਰ ਸਿੱਖਣ

24

ਬਟਾਲਾ, 16 ਜੁਲਾਈ 2026 AJ DI Awaaj

Punjab Desk :   ਸਰਕਾਰੀ ਹਾਈ ਸਕੂਲ ਹਰਦੋਝੰਡੇ ਵਲੋ ਨਾਗਰਿਕ ਸੁਰੱਖਿਆ ਵਿਸ਼ੇ ‘ਤੇ ਜਾਗਰੂਕਤਾ ਕੈਂਪ, ਹੈਡਸਿਮਟ੍ਰੈਸ ਭਾਰਤੀ ਦੱਤਾ ਦੀ ਅਗਵਾਈ ਵਿਚ ਲਗਵਾਇਆ ਗਿਆ। ਜਿਸ ਵਿਚ ਮੁੱਖ ਮਹਿਮਾਨ ਸ. ਮਨਪ੍ਰੀਤ ਸਿੰਘ ਰੰਧਾਵਾ (ਪ੍ਰੈਜ਼ੀਡੈਂਟ ਐਵਾਰਡੀ-2ਵਾਰ) ਕਮਾਂਡੈਂਟ ਪੰਜਾਬ ਹੋਮ ਗਾਰਡਜ਼-ਕਮ-ਅਡਿਸ਼ਨਲ ਕੰਟਰੋਲਰ ਸਿਵਲ ਡਿਫੈਂਸ ਦੇ ਨਾਲ ਹਰਬਖਸ਼ ਸਿੰਘ ਪੋਸਟ ਵਾਰਡਨ, ਮਨਿੰਦਰ ਕੌਰ ਵਲੰਟੀਅਰ ਮੁੱਖ ਬੁਲਾਰੇ ਵਜੋਂ ਪਹੁੰਚਣ ‘ਤੇ ਜੀ ਆਇਆਂ ਨੂੰ ਕਿਹਾ।
ਸ਼ੁਰੂਆਤ ਵਿਚ ਕਮਾਂਡੈਂਟ ਮਨਪ੍ਰੀਤ ਸਿੰਘ ਰੰਧਾਵਾ ਵਲੋਂ ਸਿਵਲ ਡਿਫੈਂਸ ਦੀ ਜਾਣਕਾਰੀ ਤੇ ਸੁਰੱਖਿਆ ਗੁਰਾਂ ਦੀ ਕਿਤਾਬ, ਸਕੂਲ ਲਾਇਬ੍ਰੇਰੀ ਲਈ ਦੇਂਦੇ ਹੋਏ ਕਿਹਾ ਕਿ ਬੱਚਿਆਂ ਨੂੰ ਵਿੱਦਿਆ ਦੇ ਨਾਲ ਆਪਣੀ ਸੁਰੱਖਿਆਂ ਦੇ ਗੁਰ ਵੀ ਜਰੂਰੀ ਸਿੱਖਣੇ ਚਾਹੀਦੇ ਹਨ ਜੋ ਇਸ ਕਿਤਾਬ ਵਿਚ ਦਰਸਾਏ ਗਏ ਹਨ, ਜੋ ਮਾਹਰਾਂ ਪਾਸੋ ਸਿੱਖ ਕੇ, ਕਿਸੇ ਵੀ ਘਟਨਾ ਮੌਕੇ ਪੀੜਤ ਦੀ ਮਦਦ ਕੀਤੀ ਜਾ ਸਕਦੀ ਹੈ। ਉਹਨਾਂ ਵਲੋਂ ਕਈ ਘਟਨਾਵਾਂ ਸਾਂਝੀਆਂ ਕੀਤੀਆਂ, ਜੋ ਸਿਵਲ ਡਿਫੈਂਸ ਵਲੰਟੀਅਰਜ਼ ਦੇ ਸਿਖਲਾਈ ਕੈਂਪਾਂ ਦੋਰਾਨ ਮੁੱਢਲੀ ਸਹਾਇਤਾ ਤੇ ਆਫਤ ਪ੍ਰਬੰਧਨ ਦੇ ਗੁਰ ਸਿੱਖੇ ਤੇ ਮਦਦਗਾਰ ਫਰਿਸ਼ਤੇ ਬਣੇ।

ਇਸ ਮੌਕੇ ਹਰਬਖਸ਼ ਸਿੰਘ ਤੇ ਮਨਿੰਦਰ ਕੌਰ ਕੌਰ ਵਲੋਂ ਸਿਵਲ ਡਿਫੈਂਸ ਦੇ ਉਦੇਸ਼, ਮੁੱਢਲੀ ਸਹਾਇਤਾ ਬਾਕਸ, ਰਾਸ਼ਟਰੀ ਸਹਾਇਤਾ ਐਪ-112 ਤੇ ਬਰਸਾਤੀ ਮੋਸਮ ਮੌਕੇ ਸਾਵਧਾਨੀਆਂ ਬਾਰੇ ਦਸਿਆ ਤੇ ਸਾਵਧਾਨੀ ਵਿਚ ਹੀ ਹੋਸ਼ਿਆਰੀ ਤਹਿਤ ਅਭਿਆਸ ਕਰਵਾਇਆ। ਜਾਨਵਰਾਂ ਤੇ ਪੰਛੀਆਂ ਦੀਆਂ ਕੀਮਤੀ ਜਾਨਾਂ ਬਚਾਉਣ ਵਾਲੇ ਨਾਗਰਿਕਾਂ ਦੀ ਹੋਂਸਲਾ ਅਫਜਾਈ ਤਹਿਤ 3 ਵਿਦਿਆਰਥੀਆਂ ਨੂੰ “ਲਾਈਫ ਸੇਵੀਅਰਜ਼ ਪ੍ਰਸ਼ੰਸਾ ਪੱਤਰ” ਦਿੱਤੇ ਗਏ।

ਆਖਰ ਵਿਚ ਹੈਡਸਿਮਟ੍ਰੈਸ ਭਾਰਤੀ ਦੱਤਾ ਤੇ ਸਟਾਫ ਵਲੋਂ ਮੁੱਖ ਮਹਿਮਾਨ ਤੇ ਸਿਵਲ ਡਿਫੈਂਸ ਟੀਮ ਨੂੰ ਯਾਦਗਾਰੀ ਸਨਮਾਨ ਚਿੰਨ੍ਹ ਭੇਟ ਕਰਦੇ ਹੋਏ ਧੰਨਵਾਦ ਕੀਤਾ ਤੇ ਕਿਹਾ ਕਿ ਆਉਣ ਵਾਲੇ ਸਮੇਂ ਵੀ ਵਿਦਿਆਰਥੀਆਂ ਨੂੰ ਨਾਗਰਿਕ ਸੁਰੱਖਿਆ ਪ੍ਰਤੀ ਜਾਗਰੂਕ ਕੀਤਾ ਜਾਵੇਗਾ।

ਇਸ ਮੌਕੇ ਰਜਿੰਦਰਪਾਲ ਸਿੰਘ ਮਠਾਰੂ, ਗੁਰਪ੍ਰੀਤ ਸਿੰਘ, ਕੋਮਲ ਸਾਰੇ ਸੀਡੀ ਵਲੰਟੀਅ੍ਰਜ਼, ਅਮਨਦੀਪ ਕੌਰ (ਸਟੇਜ ਸੈਕਟਰੀ) ਸੁਰੇਸ਼ ਕੁਮਾਰ, ਪ੍ਰਮਜੀਤ ਕੌਰ, ਭੁਪਿੰਦਰ ਕੌਰ, ਕਵਲਜੀਤ ਕੌਰ, ਸੁਮਨਬੀਰ ਕੌਰ, ਨਵਨੀਤ ਕੌਰ, ਜੋਗਿੰਦਰਪਾਲ, ਸੂਰਜ, ਸਨਪ੍ਰੀਤ ਕੌਰ, ਦੀਪਤੀ ਸਾਰੇ ਅਧਿਆਪਕ/ਅਧਿਆਪਕਾ, ਸੋਹਨਾ ਸਿੰਘ ਤੇ ਹਰਪ੍ਰੀਤ ਸਿੰਘ ਦੇ ਨਾਲ ਵਿਦਿਆਰਥੀ ਹਾਜ਼ਰ ਸਨ।