12 July 2026 Aj Di Awaaj
Education Desk: ਭਾਰਤੀ ਫੌਜ ਨੇ ਅਗਨੀਵੀਰ ਕਾਮਨ ਐਂਟਰੈਂਸ ਐਗਜ਼ਾਮ (CEE) 2026 ਦਾ ਨਤੀਜਾ ਜਾਰੀ ਕਰ ਦਿੱਤਾ ਹੈ। 1 ਤੋਂ 15 ਜੂਨ 2026 ਤੱਕ ਹੋਈ ਇਸ ਪ੍ਰੀਖਿਆ ਵਿੱਚ ਸ਼ਾਮਲ ਹੋਏ ਲੱਖਾਂ ਉਮੀਦਵਾਰ ਹੁਣ ਆਪਣਾ ਨਤੀਜਾ ਖੇਤਰ (ARO/Recruiting Zone) ਅਨੁਸਾਰ ਆਨਲਾਈਨ ਦੇਖ ਸਕਦੇ ਹਨ।
ਇੰਝ ਚੈੱਕ ਕਰੋ ਨਤੀਜਾ
- ਭਾਰਤੀ ਫੌਜ ਦੀ ਅਧਿਕਾਰਤ ਵੈੱਬਸਾਈਟ joinindianarmy.nic.in ‘ਤੇ ਜਾਓ।
- ਹੋਮਪੇਜ ‘ਤੇ CEE Results ਵਾਲੇ ਲਿੰਕ ‘ਤੇ ਕਲਿੱਕ ਕਰੋ।
- ਆਪਣੇ Army Recruiting Zone (ARO) ਦੀ PDF ਮੈਰਿਟ ਲਿਸਟ ਚੁਣੋ।
- PDF ਡਾਊਨਲੋਡ ਕਰਕੇ ਖੋਲ੍ਹੋ।
- Ctrl + F ਦਬਾ ਕੇ ਆਪਣਾ ਰੋਲ ਨੰਬਰ ਖੋਜੋ।
ਅਗਲਾ ਪੜਾਅ
ਜਿਨ੍ਹਾਂ ਉਮੀਦਵਾਰਾਂ ਦਾ ਰੋਲ ਨੰਬਰ ਮੈਰਿਟ ਸੂਚੀ ਵਿੱਚ ਸ਼ਾਮਲ ਹੈ, ਉਹ ਹੁਣ ਸਰੀਰਕ ਕੁਸ਼ਲਤਾ ਟੈਸਟ (Physical Fitness Test) ਲਈ ਯੋਗ ਮੰਨੇ ਜਾਣਗੇ। ਫਿਜ਼ੀਕਲ ਟੈਸਟ ਦੀਆਂ ਤਰੀਕਾਂ ਅਤੇ ਹੋਰ ਹਦਾਇਤਾਂ ਭਾਰਤੀ ਫੌਜ ਵੱਲੋਂ ਬਾਅਦ ਵਿੱਚ ਜਾਰੀ ਕੀਤੀਆਂ ਜਾਣਗੀਆਂ।
ਇਨ੍ਹਾਂ ਅਸਾਮੀਆਂ ਲਈ ਹੋ ਰਹੀ ਹੈ ਭਰਤੀ
ਇਸ ਭਰਤੀ ਮੁਹਿੰਮ ਰਾਹੀਂ ਹੇਠ ਲਿਖੀਆਂ ਅਸਾਮੀਆਂ ਭਰੀਆਂ ਜਾਣਗੀਆਂ:
- ਅਗਨੀਵੀਰ (ਜਨਰਲ ਡਿਊਟੀ)
- ਅਗਨੀਵੀਰ ਟੈਕਨੀਸ਼ੀਅਨ
- ਅਗਨੀਵੀਰ ਟਰੇਡਸਮੈਨ (8ਵੀਂ ਅਤੇ 10ਵੀਂ)
- ਅਗਨੀਵੀਰ (ਕਲਰਕ/SKT)
- ਅਗਨੀਵੀਰ GD (ਮਹਿਲਾ ਮਿਲਟਰੀ ਪੁਲਿਸ)
- ਸੋਲਜਰ ਟੈਕਨੀਕਲ (ਨਰਸਿੰਗ ਅਸਿਸਟੈਂਟ)
- ਹਵਾਲਦਾਰ ਐਜੂਕੇਸ਼ਨ
- JCO ਕੇਟਰਿੰਗ
- ਗ੍ਰੰਥੀ, ਮੌਲਵੀ, ਪਾਦਰੀ, ਬੌਧ ਭਿੱਖੂ ਸਮੇਤ ਹੋਰ ਅਸਾਮੀਆਂ।



















