ਸਰਪੰਚੀ ਵਿ*ਵਾਦ ‘ਚ ਗੋ*ਲੀਬਾ*ਰੀ, ਨੌਜਵਾਨ ਦੀ ਮੌ*ਤ

30

ਅੰਮ੍ਰਿਤਸਰ 11 July 2026 AJ DI Awaaj

Punjab Desk :  ਅੰਮ੍ਰਿਤਸਰ ਦੇ ਘਰਿੰਡਾ ਥਾਣਾ ਖੇਤਰ ਅਧੀਨ ਪੈਂਦੇ ਪਿੰਡ ਭਕਨਾ ਕਲਾਂ ਦੀ ਦਾਣਾ ਮੰਡੀ ਵਿੱਚ ਸਰਪੰਚੀ ਨੂੰ ਲੈ ਕੇ ਚੱਲ ਰਿਹਾ ਪੁਰਾਣਾ ਵਿਵਾਦ ਸ਼ੁੱਕਰਵਾਰ ਸ਼ਾਮ ਖੂ*ਨੀ ਝ*ੜਪ ਵਿੱਚ ਤਬਦੀਲ ਹੋ ਗਿਆ। ਦੋ ਧਿਰਾਂ ਵਿਚਾਲੇ ਹੋਈ ਤਿੱਖੀ ਝ*ੜਪ ਦੌਰਾਨ ਅੰਨ੍ਹੇਵਾਹ ਗੋ*ਲੀਬਾ*ਰੀ ਹੋਈ, ਜਿਸ ਵਿੱਚ ਇੱਕ ਨੌਜਵਾਨ ਦੀ ਮੌ*ਤ ਹੋ ਗਈ, ਜਦਕਿ ਇੱਕ ਹੋਰ ਜ਼*ਖਮੀ ਹੋ ਗਿਆ।

ਮ੍ਰਿ*ਤਕ ਦੀ ਪਛਾਣ ਪਿੰਡ ਕੋਟਲੀ ਦੇ ਰਹਿਣ ਵਾਲੇ ਗੁਰਸ਼ਰਨ ਸਿੰਘ ਉਰਫ਼ ਚੀਨੀ ਵਜੋਂ ਹੋਈ ਹੈ। ਗੋ*ਲੀਬਾ*ਰੀ ਦੌਰਾਨ ਸੁਖਮਨ ਨਾਮਕ ਨੌਜਵਾਨ ਵੀ ਜ਼*ਖਮੀ ਹੋਇਆ, ਜਿਸ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ।

ਡੀਐਸਪੀ ਅਟਾਰੀ ਯਾਦਵਿੰਦਰ ਸਿੰਘ ਦੇ ਮੁਤਾਬਕ, ਸ਼ਾਮ ਕਰੀਬ 7:30 ਵਜੇ ਸਰਪੰਚ ਗੁਰਦੀਪ ਸਿੰਘ ਅਤੇ ਪੰਚਾਇਤ ਮੈਂਬਰ ਪ੍ਰਗਟ ਸਿੰਘ ਉਰਫ਼ ਬੱਲੂ ਦੇ ਸਮਰਥਕਾਂ ਵਿਚਾਲੇ ਝ*ਗੜਾ ਹੋ ਗਿਆ। ਦੋਵੇਂ ਧਿਰਾਂ ਕਈ ਗੱਡੀਆਂ ਵਿੱਚ ਆਪਣੇ ਸਮਰਥਕਾਂ ਨਾਲ ਮੌਕੇ ‘ਤੇ ਪਹੁੰਚੀਆਂ ਸਨ। ਬਹਿਸ ਦੌਰਾਨ ਮਾਮਲਾ ਇੰਨਾ ਵੱਧ ਗਿਆ ਕਿ ਦੋਵਾਂ ਪਾਸਿਆਂ ਤੋਂ ਤਾਬੜਤੋੜ ਗੋ*ਲੀਆਂ ਚਲਾਈਆਂ ਗਈਆਂ। ਮੁੱਢਲੀਆਂ ਜਾਣਕਾਰੀਆਂ ਅਨੁਸਾਰ, ਗੋ*ਲੀਬਾ*ਰੀ ਦੌਰਾਨ ਵੱਡੀ ਗਿਣਤੀ ਵਿੱਚ ਰਾਉਂਡ ਫਾ*ਇਰ ਕੀਤੇ ਗਏ।

ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਤੁਰੰਤ ਕਾਰਵਾਈ ਕਰਦਿਆਂ ਅੱਠ ਮੁਲਜ਼ਮਾਂ ਨੂੰ ਗ੍ਰਿ*ਫ਼ਤਾਰ ਕਰ ਲਿਆ। ਹਸਪਤਾਲ ਵਿੱਚ ਇਲਾਜ ਅਧੀਨ ਜ਼*ਖਮੀ ਸੁਖਮਨ ਨੂੰ ਵੀ ਪੁਲਿਸ ਸੁਰੱਖਿਆ ਹੇਠ ਗ੍ਰਿ*ਫ਼ਤਾਰ ਕੀਤਾ ਗਿਆ। ਇਸ ਤਰ੍ਹਾਂ ਹੁਣ ਤੱਕ ਕੁੱਲ ਨੌਂ ਮੁਲਜ਼ਮ ਪੁਲਿਸ ਹਿਰਾਸਤ ਵਿੱਚ ਹਨ।

ਪੁਲਿਸ ਅਨੁਸਾਰ, ਸਰਪੰਚੀ ਨੂੰ ਲੈ ਕੇ ਦੋਵਾਂ ਧਿਰਾਂ ਵਿਚਾਲੇ ਕਾਫ਼ੀ ਸਮੇਂ ਤੋਂ ਵਿਵਾਦ ਚੱਲ ਰਿਹਾ ਸੀ। ਫਰਾਰ ਨਾਮਜ਼ਦ ਮੁਲਜ਼ਮਾਂ ਦੀ ਭਾਲ ਲਈ ਛਾਪੇਮਾਰੀ ਜਾਰੀ ਹੈ ਅਤੇ ਉਨ੍ਹਾਂ ਨੂੰ ਜਲਦ ਗ੍ਰਿ*ਫ਼ਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।