ਘਰੇਲੂ ਕ*ਲੇਸ਼ ਬਣਿਆ ਦੋਹਰੇ ਕ*ਤਲ ਦਾ ਕਾਰਨ

30

ਤਰਨ ਤਾਰਨ 04 July 2026 AJ DI Awaaj

Punjab Desk :     ਪਿੰਡ ਸੰਘਾ ਵਿੱਚ ਪਰਿਵਾਰਕ ਵਿਵਾਦ ਨੇ ਭਿਆਨਕ ਰੂਪ ਧਾਰ ਲਿਆ, ਜਿੱਥੇ ਇੱਕ ਵਿਅਕਤੀ ਦੀ ਅੱਗ ਨਾਲ ਸ*ੜਨ ਕਾਰਨ ਮੌ*ਤ ਹੋ ਗਈ, ਜਦਕਿ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕਰਨ ਵਾਲੀ ਔਰਤ ਨੇ ਵੀ ਇਲਾਜ ਦੌਰਾਨ ਦਮ ਤੋੜ ਦਿੱਤਾ। ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ, ਜਿਸ ਦੇ ਆਧਾਰ ‘ਤੇ ਪੁਲਿਸ ਜਾਂਚ ਕਰ ਰਹੀ ਹੈ।

ਜਾਣਕਾਰੀ ਅਨੁਸਾਰ ਅੰਮ੍ਰਿਤਸਰ ਦੇ ਪਿੰਡ ਲੋਪੋਕੇ ਦਾ ਰਹਿਣ ਵਾਲਾ ਲਵਪ੍ਰੀਤ ਸਿੰਘ ਆਪਣੀ ਰੁੱਸ ਕੇ ਪੇਕੇ ਰਹਿ ਰਹੀ ਪਤਨੀ ਨੂੰ ਮਨਾਉਣ ਲਈ ਉਸ ਦੇ ਪਿੰਡ ਸੰਘਾ ਗਿਆ ਸੀ। ਇਸ ਦੌਰਾਨ ਪਰਿਵਾਰਕ ਤਕਰਾਰ ਵਧ ਗਈ। ਦੋਸ਼ ਹੈ ਕਿ ਉਸ ਦੇ ਸਾਲੇ ਸਾਜਨ ਸਿੰਘ ਨੇ ਲਵਪ੍ਰੀਤ ‘ਤੇ ਤੇਲ ਪਾ ਕੇ ਅੱਗ ਲਗਾ ਦਿੱਤੀ, ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌ*ਤ ਹੋ ਗਈ।

ਇਸ ਦੌਰਾਨ ਸਾਜਨ ਸਿੰਘ ਦੀ ਭਾਬੀ ਗੁਰਜੀਤ ਕੌਰ ਲਵਪ੍ਰੀਤ ਨੂੰ ਬਚਾਉਣ ਲਈ ਅੱਗੇ ਆਈ, ਪਰ ਉਹ ਵੀ ਅੱਗ ਦੀ ਲਪੇਟ ਵਿੱਚ ਆ ਗਈ। ਗੰਭੀਰ ਰੂਪ ਵਿੱਚ ਝੁਲਸਣ ਕਾਰਨ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌ*ਤ ਹੋ ਗਈ। ਮੁਲਜ਼ਮ ਸਾਜਨ ਸਿੰਘ ਵੀ ਇਸ ਘਟਨਾ ਵਿੱਚ ਝੁਲਸ ਗਿਆ ਅਤੇ ਇਸ ਸਮੇਂ ਪੁਲਿਸ ਨਿਗਰਾਨੀ ਹੇਠ ਹਸਪਤਾਲ ਵਿੱਚ ਇਲਾਜ ਅਧੀਨ ਹੈ।

ਸੂਚਨਾ ਮਿਲਣ ‘ਤੇ ਥਾਣਾ ਸਦਰ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਦੋਵੇਂ ਮ੍ਰਿ*ਤਕਾਂ ਦੀਆਂ ਲਾ*ਸ਼ਾਂ ਨੂੰ ਪੋਸ*ਟਮਾਰਟਮ ਲਈ ਭੇਜ ਦਿੱਤਾ। ਪੁਲਿਸ ਨੇ ਸੀਸੀਟੀਵੀ ਫੁਟੇਜ ਅਤੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ‘ਤੇ ਸਾਜਨ ਸਿੰਘ ਖ਼ਿਲਾਫ਼ ਕ*ਤਲ ਦਾ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਹਰ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ।

ਇਸ ਦੋਹਰੇ ਮੌ*ਤ ਕਾਂਡ ਤੋਂ ਬਾਅਦ ਇਲਾਕੇ ਵਿੱਚ ਸੋਗ ਅਤੇ ਸਨਸਨੀ ਦਾ ਮਾਹੌਲ ਹੈ।