ਸਰਕਾਰੀ ਸੀਨੀ.ਸੈਕੰ.ਸਕੂਲ ਲੜਕੇ ਵਿੱਚ ਵਿਦਿਆਰਥੀਆਂ ਨੇ ਬੰਨਿਆ ਰੰਗ

51

ਨਾਇਬ ਤਹਿਸੀਲਦਾਰ ਵੱਲੋਂ ਗਣਤੰਤਰ ਦਿਵਸ ਦੀ ਫੁੱਲ ਡਰੈਸ ਰਿਹਰਸਲ ਦਾ ਲਿਆ ਜਾਇਜ਼ਾ

ਐਸ.ਡੀ.ਐਮ ਅਨਮਜੋਤ ਕੌਰ ਲਹਿਰਾਉਣਗੇ ਰਾਸ਼ਟਰੀ ਝੰਡਾ

ਨੰਗਲ 24 ਜਨਵਰੀ 2025: Aj Di Awaaj

ਗਣਤੰਤਰ ਦਿਵਸ ਸਮਾਰੋਹ 26 ਜਨਵਰੀ ਨੂੰ ਸਰਕਾਰੀ ਸੀਨੀ.ਸੈਕੰ.ਸਕੂਲ ਲੜਕੇ ਨੰਗਲ ਵਿਖੇ ਮਨਾਇਆ ਜਾਵੇਗਾ। ਗਣਤੰਤਰ ਦਿਵਸ ਮੌਕੇ ਰਾਸ਼ਟਰੀ ਝੰਡਾ ਐਸ.ਡੀ.ਐਮ ਅਨਮਜੋਤ ਕੌਰ ਪੀ.ਸੀ.ਐਸ ਲਹਿਰਾਉਣਗੇ।

     ਦੇਸ਼ ਦੇ 76ਵੇਂ ਗਣਤੰਤਰ ਦਿਵਸ ਦੇ ਮੌਕੇ ਸਮਾਰੋਹ ਦੀਆਂ ਤਿਆਰੀਆਂ ਦੇ ਜਾਇਜ਼ੇ ਵਜੋਂ ਅੱਜ ਫੁੱਲ ਡਰੈਸ ਰਿਹਰਸਲ ਹੋਈ ਜਿਸ ਵਿੱਚ ਮਨਪ੍ਰੀਤ ਸਿੰਘ ਨਾਇਬ ਤਹਿਸੀਲਦਾਰ ਨੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੁੰਦਿਆਂ ਉਨ੍ਹਾਂ ਨੇ ਮਾਰਚ ਪਾਸਟ ਵਿੱਚ ਸ਼ਾਮਲ ਵੱਖ-ਵੱਖ ਟੁਕੜੀਆਂ ਦਾ ਜਾਇਜ਼ਾ ਲਿਆ। ਇਸ ਦੌਰਾਨ ਸਕੂਲੀ ਵਿਦਿਆਰਥੀਆਂ ਵੱਲੋਂ ਦੇਸ਼ ਭਗਤੀ ਆਧਾਰਿਤ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਗਏ। ਵਿਦਿਆਰਥੀਆ ਦੀ ਮਿਹਨਤ ਦੀ ਖੂਬ ਪ੍ਰਸੰਸਾ ਕੀਤੀ ਗਈ।

    ਇਸ ਮੌਕੇ ਪ੍ਰਿੰਸੀਪਲ ਪਰਵਿੰਦਰ ਕੌਰ ਦੂਆ,ਪ੍ਰਿੰਸੀਪਲ ਵਿਜੈ ਬੰਗਲਾ,ਸੰਦੀਪ ਕੁਮਾਰ,ਮੋਨਿਕਾ,ਰਾਜਵਿੰਦਰ ਕੌਰ,ਨੀਲਮ ਰਾਣੀ,ਨੀਲਮ,ਰਾਜੇਸ਼, ਸੁਧੀਰ ਕੁਮਾਰ, ਬਹਾਦੁਰ ਸਿੰਘ ਗਿੱਲ ,ਰਾਕੇਸ਼ ਸ਼ਰਮਾ,ਦੀਪਕ ਕੁਮਾਰ, ਜੋਯਤੀ ਜਸਵਾਲ,ਆਰਤੀ ਸ਼ਰਮਾ, ਸ਼ਿਵਿਕਾ,ਸੁਨੀਤਾ,ਇੰਦਰ ਜੀਤ ਕੌਰ,ਹਰਪਾਲ ਸਿੰਘ,ਰਾਜੇਸ਼ ਕਟਾਰੀਆ,ਸੁਖਵਿੰਦਰ ਸਿੰਘ, ਜਗਤਾਰ ਸਿੰਘ, ਜਸਵਿੰਦਰ ਸਿੰਘ, ਰੋਨਕ ਲਾਲ ਅਤੇ ਵੱਖ ਵੱਖ ਸਕੂਲਾ ਦੇ ਅਧਿਆਪਕ ਹਾਜ਼ਰ ਸਨ।