ਕਾਂਗਰਸੀ ਵਿਧਾਇਕ ਦੇ ਦਫ਼ਤਰ ‘ਤੇ ਤਾਬੜਤੋੜ ਫਾ*ਇ*ਰਿੰਗ

21

ਰੋਹਤਕ: 20 June 2026 AJ DI Awaaj

National Desk :  ਹਰਿਆਣਾ ਦੇ ਮਹਿਮ ਹਲਕੇ ਤੋਂ ਕਾਂਗਰਸੀ ਵਿਧਾਇਕ ਬਲਰਾਮ ਡਾਂਗੀ ਦੇ ਦਫ਼ਤਰ ‘ਤੇ ਦੇਰ ਰਾਤ ਅਣਪਛਾਤੇ ਹਮ*ਲਾਵਰਾਂ ਵੱਲੋਂ ਤਾਬ*ੜਤੋੜ ਫਾ*ਇਰਿੰਗ ਕੀਤੇ ਜਾਣ ਦੀ ਘਟਨਾ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਹਮਲਾ*ਵਰਾਂ ਨੇ ਦਫ਼ਤਰ ‘ਤੇ 4 ਤੋਂ 5 ਰਾਊਂਡ ਫਾ*ਇਰ ਕੀਤੇ, ਜਿਸ ਕਾਰਨ ਦਫ਼ਤਰ ਦੇ ਸ਼ੀਸ਼ਿਆਂ ਨੂੰ ਨੁਕਸਾਨ ਪਹੁੰਚਿਆ।

ਘਟਨਾ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।

ਮਹਿਮ ਤੋਂ ਕਾਂਗਰਸੀ ਵਿਧਾਇਕ ਬਲਰਾਮ ਡਾਂਗੀ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਦਫ਼ਤਰ ਨੂੰ ਨਿਸ਼ਾਨਾ ਬਣਾ ਕੇ ਗੋ*ਲੀਆਂ ਚਲਾਈਆਂ ਗਈਆਂ ਹਨ। ਪੁਲਿਸ ਵੱਲੋਂ ਹ*ਮਲਾਵਰਾਂ ਦੀ ਪਛਾਣ ਅਤੇ ਫਾ*ਇਰਿੰ*ਗ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।