ਟੇਕਆਫ ਤੋਂ ਕੁਝ ਪਲਾਂ ਬਾਅਦ ਜਹਾਜ਼ ਹਾਦ*ਸਾਗ੍ਰ*ਸਤ

32
Interational 15 June 2026 AJ DI Awaaj

International Desk : ਅਮਰੀਕਾ ਦੇ ਮਿਸੌਰੀ ਰਾਜ ਵਿੱਚ ਐਤਵਾਰ ਨੂੰ ਇੱਕ ਦਰਦਨਾਕ ਜਹਾਜ਼ ਹਾਦਸਾ ਵਾਪਰ ਗਿਆ। ਸਕਾਈਡਾਈਵਰਾਂ ਨੂੰ ਲੈ ਕੇ ਜਾ ਰਿਹਾ ਇੱਕ ਛੋਟਾ ਜਹਾਜ਼ ਟੇਕਆਫ ਤੋਂ ਕੁਝ ਹੀ ਸਮੇਂ ਬਾਅਦ ਹਾਦ*ਸਾਗ੍ਰਸਤ ਹੋ ਗਿਆ, ਜਿਸ ਵਿੱਚ ਸਵਾਰ ਸਾਰੇ 12 ਲੋਕਾਂ ਦੀ ਮੌ*ਤ ਹੋ ਗਈ।

ਅਧਿਕਾਰੀਆਂ ਮੁਤਾਬਕ ਇਹ ਹਾ*ਦਸਾ ਬਟਲਰ ਮੈਮੋਰੀਅਲ ਹਵਾਈ ਅੱਡੇ ਦੇ ਨੇੜੇ ਵਾਪਰਿਆ। ਬਟਲਰ ਸ਼ਹਿਰ ਕੈਨਸਸ ਸਿਟੀ ਤੋਂ ਲਗਭਗ 60 ਮੀਲ ਦੱਖਣ ਵੱਲ ਸਥਿਤ ਹੈ। ਸ਼ੁਰੂਆਤੀ ਜਾਣਕਾਰੀ ਅਨੁਸਾਰ ਜਹਾਜ਼ ਵਿੱਚ ਮੌਜੂਦ ਕਿਸੇ ਵੀ ਵਿਅਕਤੀ ਨੂੰ ਬਚਾਇਆ ਨਹੀਂ ਜਾ ਸਕਿਆ।

ਬੇਟਸ ਕਾਊਂਟੀ ਐਮਰਜੈਂਸੀ ਮੈਨੇਜਮੈਂਟ ਦੇ ਬੁਲਾਰੇ ਨੇ ਦੱਸਿਆ ਕਿ ਮ੍ਰਿ*ਤਕਾਂ ਵਿੱਚ 11 ਸਕਾਈਡਾਈਵਰ ਅਤੇ ਇੱਕ ਪਾਇਲਟ ਸ਼ਾਮਲ ਹਨ। ਸਾਰੇ ਇੱਕ ਸਕਾਈਡਾਈਵਿੰਗ ਮਿਸ਼ਨ ਲਈ ਜਾ ਰਹੇ ਸਨ ਅਤੇ ਜਹਾਜ਼ ਉਡਾਣ ਭਰਨ ਤੋਂ ਬਾਅਦ ਨਿਰਧਾਰਿਤ ਉਚਾਈ ਵੱਲ ਵੱਧ ਰਿਹਾ ਸੀ, ਜਦੋਂ ਇਹ ਹਾ*ਦਸੇ ਦਾ ਸ਼ਿਕਾਰ ਹੋ ਗਿਆ।

ਅਮਰੀਕੀ ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ (FAA) ਦੇ ਅਨੁਸਾਰ ਹਾਦ*ਸਾਗ੍ਰਸਤ ਜਹਾਜ਼ ਪੈਸੀਫਿਕ ਏਰੋਸਪੇਸ P-750 ਮਾਡਲ ਦਾ ਸੀ। ਇਹ ਐਤਵਾਰ ਸਵੇਰੇ ਕਰੀਬ 11:35 ਵਜੇ ਬਟਲਰ ਮੈਮੋਰੀਅਲ ਹਵਾਈ ਅੱਡੇ ਤੋਂ ਉਡਾਣ ਭਰਿਆ ਸੀ।

ਹਾਦਸੇ ਦੇ ਕਾਰਨਾਂ ਬਾਰੇ ਅਜੇ ਕੋਈ ਅਧਿਕਾਰਕ ਜਾਣਕਾਰੀ ਸਾਹਮਣੇ ਨਹੀਂ ਆਈ। FAA ਨੇ ਦੱਸਿਆ ਕਿ ਮਾਮਲੇ ਦੀ ਜਾਂਚ ਦੀ ਅਗਵਾਈ ਨੈਸ਼ਨਲ ਟ੍ਰਾਂਸਪੋਰਟੇਸ਼ਨ ਸੇਫਟੀ ਬੋਰਡ (NTSB) ਵੱਲੋਂ ਕੀਤੀ ਜਾਵੇਗੀ। ਜਾਂਚ ਟੀਮ ਤਕਨੀਕੀ ਖਰਾਬੀ, ਮੌਸਮੀ ਹਾਲਾਤ ਜਾਂ ਹੋਰ ਸੰਭਾਵਿਤ ਕਾਰਨਾਂ ਦੀ ਪੜਤਾਲ ਕਰ ਰਹੀ ਹੈ।

ਫਿਲਹਾਲ ਹਾਦਸੇ ਵਾਲੇ ਸਥਾਨ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਮਲਬੇ ਦੀ ਵਿਸਥਾਰਪੂਰਵਕ ਜਾਂਚ ਜਾਰੀ ਹੈ।