ਸਟੈਂਡਰਡ ਕੌਰਪੋਰੇਸ਼ਨ ਇੰਡੀਆ ਲਿਮ ਕੰਪਨੀ ਵੱਲੋਂ ਪਲੇਸਮੈਂਟ ਕੈਂਪ

18

ਬਰਨਾਲਾ, 10 ਜੂਨ 2026 AJ DI Awaaj

Punjab Desk :  ਡਿਪਟੀ ਕਮਿਸ਼ਨਰ, ਬਰਨਾਲਾ ਸ੍ਰੀ ਹਰਪ੍ਰੀਤ ਸਿੰਘ ਦੀ ਯੋਗ ਅਗਵਾਈ ਅਤੇ ਦਿਸ਼ਾ ਨਿਰਦੇਸ਼ਾਂ ਹੇਠ ਜ਼ਿਲ੍ਹਾ

ਬਰਨਾਲਾ ਦੇ ਬੇਰੋਜ਼ਗਾਰ ਪ੍ਰਾਰਥੀਆਂ ਨੂੰ ਵੱਧ ਤੋਂ ਵੱਧ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਹਿੱਤ ਜ਼ਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਬਰਨਾਲਾ ਵੱਲੋਂ ਸਟੈਂਡਰਡ ਕੌਰਪੋਰੇਸ਼ਨ ਇੰਡੀਆ ਲਿਮ ਕੰਪਨੀ ਨਾਲ ਤਾਲਮੇਲ ਕਰਕੇ ਮਿਤੀ 12 ਜੂਨ  ਦਿਨ ਸ਼ੁੱਕਰਵਾਰ ਨੂੰ ਸਵੇਰੇ 10 ਵਜੇ ਤੋਂ 1 ਵਜੇ ਤੱਕ ਸਰਕਾਰੀ ਆਈ.ਟੀ.ਆਈ (ਲੜਕੇ), ਆਈ.ਟੀ.ਆਈ ਚੌਂਕ, ਬਰਨਾਲਾ ਵਿਖੇ ਇਕ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ। ਸਟੈਂਡਰਡ ਕੌਰਪੋਰੇਸ਼ਨ ਇੰਡੀਆ ਕੰਪਨੀ ਵੱਲੋਂ ਆਰ. ਐਂਡ ਡੀ. ਡਿਪਾਰਟਮੈਂਟ, ਐਮ.ਆਈ.ਜੀ ਵੈਲਡਰ ਅਤੇ ਸੀ.ਐਨ.ਸੀ ਓਪਰੇਟਰ ਦੀਆਂ ਅਸਾਮੀਆਂ (ਕੇਵਲ ਲੜਕੇ) ਲਈ ਭਰਤੀ ਕੀਤੀ ਜਾਣੀ ਹੈ। ਜਿਸ ਲਈ ਵਿਦਿਅਕ ਯੋਗਤਾ ਡਿਪਲੋਮਾ/ਬੀ.ਟੈਕ (ਮਕੈਨੀਕਲ), ਆਈ.ਟੀ.ਆਈ, ਬੀ.ਸੀ.ਏ, ਕੰਪਿਉਟਰ ਡਿਪਲੋਮਾ, ਉਮਰ ਹੱਦ 18 ਸਾਲ ਤੋਂ ਵੱਧ, ਤਜਰਬਾ 2 ਸਾਲ ਦਾ ਹੋਣਾ ਲਾਜਮੀ ਹੈ।

ਇਸ ਸਬੰਧੀ ਜ਼ਿਲ੍ਹਾ ਰੋਜਗਾਰ ਉਤਪਤੀ ,ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ, ਬਰਨਾਲਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਕਤ ਅਸਾਮੀਆਂ ਲਈ ਇੰਟਰਵਿਊ ਦੌਰਾਨ ਪ੍ਰਾਰਥੀ ਕੋਲ ਰਿਜਊਮ ,ਅਧਾਰ ਕਾਰਡ ਅਤੇ ਯੋਗਤਾ ਦੇ ਸਰਟੀਫਿਕੇਟ ਹੋਣਾ ਲਾਜ਼ਮੀ ਹੈ। ਵਧੇਰੇ ਜਾਣਕਾਰੀ ਲਈ ਜ਼ਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਬਰਨਾਲਾ ਦੇ ਹੈਲਪਲਾਈਨ ਨੰਬਰ 94170-39072 ‘ਤੇ ਸੰਪਰਕ ਕਰੋ।