ਸੰਗਰੂਰ ਵਿਖੇ NDPS Act ਤਹਿਤ 07 ਕੇ*ਸ ਦਰਜ, 10 ਮੁਲਜ਼ਮ ਗ੍ਰਿ*ਫਤਾਰ

48

ਸੰਗਰੂਰ, 09 ਜੂਨ 2026 AJ DI Awaaj

Punjab Desk :  ਡਾ. ਰਵਜੋਤ ਗਰੇਵਾਲ, ਐਸ.ਐਸ.ਪੀ., ਸੰਗਰੂਰ ਵੱਲੋਂ ਅੱਜ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਰਾਜ ਨੂੰ ਨਸ਼ਾ ਮੁਕਤ ਬਣਾਉਣ ਲਈ “ਯੁੱਧ ਨਸ਼ਿਆਂ ਵਿਰੁੱਧ” ਅਤੇ “ਪਿੰਡਾਂ ਦੇ ਪਹਿਰੇਦਾਰ” ਤਹਿਤ ਅਤੇ ਮਾੜੇ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਸਬ ਡਵੀਜ਼ਨ ਸੰਗਰੂਰ ਦੀ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਥਾਣੇ: ਅਵਤਾਰ ਸਿੰਘ ਮੁੱਖ ਅਫਸਰ ਥਾਣਾ ਸਦਰ ਸੰਗਰੂਰ ਨੂੰ ਇਤਲਾਹ ਮਿਲੀ ਕਿ ਕਰਨਵੀਰ ਸਿੰਘ ਉਰਫ ਕਰਨਾ, ਮਨਮੋਹਨ ਸਿੰਘ ਉਰਫ ਗੱਗੂ ਵਾਸੀਆਨ ਪਿੰਡ ਕੁਲਾਰ ਖੁਰਦ ਅਤੇ ਅਮਨਦੀਪ ਸਿੰਘ ਉਰਫ ਮਨੀ ਵਾਸੀ ਤੁੰਗਾ, ਜੋ ਨਸ਼ਾ ਵੇਚਣ ਦੇ ਆਦੀ ਹਨ ਅਤੇ ਇਹ ਅੱਜ ਪਿੰਡ ਕੁਲਾਰ ਖੁਰਦ ਤੋਂ ਖੇੜੀ ਨੂੰ ਆਉਂਦੀ ਸੜਕ ਨੇੜੇ ਸੂਏ ਦੀ ਡਰੇਨ ਪਰ ਬੈਠੇ ਹਨ। ਜਿਨ੍ਹਾਂ ਪਾਸ ਇੱਕ ਨਜਾਇਜ ਪਿਸਤੌਲ ਵੀ ਹੈ।

ਇਸ ਸਬੰਧੀ ਸ਼੍ਰੀ ਦਲਬੀਰ ਸਿੰਘ ਸਿੱਧੂ, ਉਪ ਕਪਤਾਨ ਪੁਲਿਸ, ਸਬ ਡਵੀਜ਼ਨ ਸੰਗਰੂਰ ਦੀ ਨਿਗਰਾਨੀ/ਦਿਸ਼ਾ ਨਿਰਦੇਸ਼ਾ ਹੇਠ ਮੁੱਖ ਅਫਸਰ ਥਾਣਾ ਸਦਰ ਸੰਗਰੂਰ ਵੱਲੋਂ ਮੁਕੰਦਮਾ ਦਰਜ ਕਰ ਕੇ ਰੇਡ ਕਰਕੇ ਮੁਲਜ਼ਮਾਂ ਨੂੰ ਕਾਬੂ ਕੀਤਾ, ਜਿਨ੍ਹਾਂ ਪਾਸੋਂ ਸਰਚ ਦੌਰਾਨ 9.51 ਗ੍ਰਾਮ ਹੈਰੋਇਨ/ਚਿੱਟਾ, 180 ਨਸੀਲੀਆਂ ਗੋਲੀਆਂ ਅਤੇ ਇੱਕ ਨਜਾਇਜ਼ ਪਿਸਟਲ ਸਮੇਤ 06 ਰੌਦ ਬਰਾਮਦ ਕੀਤੇ ਗਏ ਹਨ।

ਮੁਲਜ਼ਮ ਮਨਮੋਹਨ ਸਿੰਘ ਉਰਫ ਗੱਗੂ ਖਿਲਾਫ ਹੀਨੀਅਸ ਕਰਾਇਮ ਦੇ 02 ਕੇਸ ਅਤੇ ਕਰਨਵੀਰ ਸਿੰਘ ਉਰਫ ਕਰਨਾ ਖਿਲਾਫ ਹੀਨੀਅਸ ਕ੍ਰਾਈਮ ਦੇ 03 ਕੇਸ ਦਰਜ ਹਨ। ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ, ਜਿਸ ਦੌਰਾਨ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।

ਉਪਰੋਕਤ ਤੋਂ ਇਲਾਵਾ ਸਬ-ਡਵੀਜ਼ਨ ਸੰਗਰੂਰ ਦੀ ਪੁਲਿਸ ਵੱਲੋਂ ਲੰਘੇ ਹਫਤੇ ਮਿਤੀ 02.06.2026 ਮਿਤੀ 08.06.2026 ਦੌਰਾਨ ਡਰੱਗ ਦੇ 06 ਮੁਕੱਦਮੇਂ ਦਰਜ ਕਰਕੇ 07 ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਉਪਰੰਤ 6550 ਨਸੀਲੀਆਂ ਗੋਲੀਆਂ ਅਤੇ 28.51 ਗ੍ਰਾਮ ਹੈਰੋਇਨ/ਚਿੱਟਾ ਅਤੇ ਆਬਕਾਰੀ ਤਹਿਤ 02 ਕੇਸ ਦਰਜ ਕਰਕੇ 01 ਮੁਲਾਜ਼ਮ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 144 ਬੋਤਲਾਂ ਸ਼ਰਾਬ ਠੇਕਾ ਦੇਸੀ ਕਲਾਲ ਸੌਫੀ ਚੰਡੀਗੜ੍ਹ ਅਤੇ 96 ਬੋਤਲਾਂ ਸ਼ਰਾਬ ਠੇਕਾ ਦੇਸੀ ਜਮੀਲਾ ਸੰਤਰਾ ਚੰਡੀਗੜ੍ਹ ਕੁੱਲ 240 ਬੋਤਲਾਂ ਸ਼ਰਾਬ ਠੇਕਾ ਦੇਸੀ ਬ੍ਰਾਮਦ ਕੀਤੀਆਂ ਗਈਆਂ ਹਨ।

ਹੀਨੀਅਸ ਕਰਾਇਮ ਵਾ ਹੋਰ ਜੁਰਮਾਂ ਤਹਿਤ 06 ਮੁਲਜ਼ਮਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਨਸ਼ੇ ਦੀ ਦਲਦਲ ਵਿੱਚ ਫਸੇ 06 ਵਿਅਕਤੀਆਂ ਨੂੰ ਨਸ਼ੇ ਤੋਂ ਨਿਜਾਤ ਦਿਵਾਉਣ ਲਈ ਦਵਾਈ ਦਿਵਾਈ ਗਈ है।

ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਹੀਕਲਾਂ ਦੇ ਵੱਖ-ਵੱਖ ਜੁਰਮਾਂ ਤਹਿਤ ਕਰੀਬ 164 ਟਰੈਫਿਕ ਚਲਾਣ ਕੀਤੇ ਗਏ ਹਨ। ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕਰਕੇ 152 ਵਿਅਕਤੀਆਂ ਵਿਰੁੱਧ 172 BNSS ਤਹਿਤ ਕਾਰਵਾਈ ਕੀਤੀ ਗਈ ਅਤੇ 04 ਵਿਅਕਤੀਆਂ ਵਿਰੁੱਧ ਰੋਕੂ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ।

ਪਬਲਿਕ ਨੂੰ ਵੀ ਨਸ਼ਾ ਵਿਰੋਧੀ ਮੁਹਿੰਮ ਵਿੱਚ ਸਹਿਯੋਗ ਦੇਣ ਲਈ ਅਪੀਲ ਕੀਤੀ ਗਈ। ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਪੰਚਾਇਤਾਂ/ਸਪੋਰਟਸ ਕਲੱਬਾਂ/ਮੋਹਤਵਰਾਂ ਨਾਲ ਮੀਟਿੰਗਾਂ ਕਰਕੇ ਆਮ ਪਬਲਿਕ ਅਤੇ ਨੌਜਵਾਨਾਂ ਨੂੰ ਨਸ਼ਿਆਂ ਸਬੰਧੀ ਪੁਲਿਸ ਨੂੰ ਸਮੇਂ ਸਿਰ ਸੂਚਨਾ ਦੇਣ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਜੋ ਨਸ਼ੇ ਦੇ ਕੋਹੜ ਨੂੰ ਜੜ੍ਹ ਤੋਂ ਖਤਮ ਕੀਤਾ ਜਾ ਸਕੇ।

ਨਸ਼ੇ ਦਾ ਧੰਦਾ ਕਰਨ ਵਾਲੇ ਅਤੇ ਮਾੜੇ ਅਨਸਰਾਂ ਖਿਲਾਫ ਇਤਲਾਹ ਮਿਲਣ ਪਰ ਫੌਰੀ ਕਾਨੂੰਨੀ ਕਾਰਵਾਈ ਕਰਦੇ ਹੋਏ ਨਸ਼ਿਆਂ ਦੀ ਰੋਕਥਾਮ ਲਈ ਠੋਸ ਉਪਰਾਲੇ ਕੀਤੇ ਜਾ ਰਹੇ ਹਨ। ਨਸ਼ਿਆਂ ਖਿਲਾਫ ਜੰਗ ਜਾਰੀ ਹੈ।