ਤੰਬਾਕੂ ਮੁਕਤ ਰਹਿਣ ਅਤੇ ਨਸ਼ੇ ਦੇ ਵਿਰੁੱਧ ਕੀਤਾ ਜਾਗਰੂਕ

32
ਫਰੀਦਕੋਟ/ਸਾਦਿਕ 1 ਜੂਨ 2026 AJ DI Awaaj
Punjab Desk :   ਸਿਹਤ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਅਤੇ ਸਿਵਲ ਸਰਜਨ, ਫਰੀਦਕੋਟ ਡਾ. ਰਮਨਦੀਪ ਸਿੰਗਲਾ ਤੇ ਨੋਡਲ ਅਫਸਰ ਕਮ ਜ਼ਿਲ੍ਹਾ ਤੰਬਾਕੂ ਕੰਟਰੋਲ ਅਫਸਰ, ਡਾ.ਹਿਮਾਂਸ਼ੂ ਗੁਪਤਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਤੇ ਡਾ. ਪ੍ਰੀਤੀ ਗੋਇਲ, ਸੀਨੀਅਰ ਮੈਡੀਕਲ ਅਫ਼ਸਰ, ਸੀ. ਐਚ. ਸੀ. ਸਾਦਿਕ ਦੀ ਯੋਗ ਅਗਵਾਈ ਵਿੱਚ ਸਰਕਾਰੀ ਹਸਪਤਾਲ ਸਾਦਿਕ ਵਿਖੇ ਵੱਖ ਵੱਖ ਪਿੰਡਾਂ ਵਿੱਚੋਂ ਆਏ ਹੋਏ ਮਰੀਜਾਂ ਨੂੰ ਤੰਬਾਕੂ ਮੁਕਤ ਰਹਿਣ ਲਈ ਪ੍ਰੇਰਿਤ ਕਰਦੇ ਹੋਏ ਨਸ਼ਿਆ ਵਿਰੁੱਧ ਜਾਗਰੂਕ ਕੀਤਾ ਗਿਆ l
ਇਸ ਮੌਕੇ ਡਾ. ਪ੍ਰੀਤੀ ਗੋਇਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ/ਵਿਅਕਤੀਆਂ ਨੂੰ ਸਿਗਰਟ, ਚੱਬਣ ਵਾਲੇ ਤੰਬਾਕੂ ਉਤਪਾਦ ਆਦਿ ਵੇਚਣਾ ਕਾਨੂੰਨੀ ਅਪਰਾਧ ਹੈ ਅਤੇ ਕਿਸੇ ਵੀ ਵਿਦਿਅਕ ਸੰਸਥਾ ਦੀ ਚਾਰ ਦਿਵਾਰੀ ਤੋਂ 100 ਗਜ਼ ਦੇ ਘੇਰੇ ਅੰਦਰ ਸਿਗਰਟ ਤੇ ਹੋਰ ਤੰਬਾਕੂ ਉਤਪਾਦ ਵੇਚਣ ਵਾਲੇ ਨੂੰ ਸਜ਼ਾ ਅਤੇ ਜੁਰਮਾਨਾ ਹੋ ਸਕਦਾ ਹੈ। ਉਨ੍ਹਾਂ ਸਿੱਖਿਆ ਸੰਸਥਾਵਾਂ ਅਤੇ ਸਰਕਾਰੀ ਇਮਾਰਤਾਂ ਨੂੰ ਜਲਦ ਤੋਂ ਜਲਦ ਤੰਬਾਕੂ ਰਹਿਤ ਸੰਸਥਾ ਐਲਾਨਣ ਦੀ ਅਪੀਲ ਕੀਤੀ ਅਤੇ ਇਸ ਮੌਕੇ ਤੇ ਸਾਰੇ ਬੱਚਿਆਂ ਅਤੇ ਨੋਜਵਾਨਾਂ ਨੂੰ ਤੰਬਾਕੂ ਨਾ ਕਰਨ ਲਈ ਪ੍ਰੇਰਿਤ ਕੀਤਾ ਗਿਆl
ਇਸ ਮੌਕੇ ਜਾਣਕਾਰੀ ਦਿੰਦਿਆਂ ਡਾ. ਜਗਵੀਰ ਸਿੰਘ ਮੈਡੀਕਲ ਅਫ਼ਸਰ ਨੇ ਕਿਹਾ ਕਿ ਤੰਬਾਕੂ ਤੋਂ ਨੌਜਵਾਨਾਂ ਨੂੰ ਦੂਰ ਰੱਖਣਾ ਸਮਾਜਕ ਜ਼ਿੰਮੇਵਾਰੀ ਹੈ ਅਤੇ ਇਸ ਲਈ ਸਕੂਲਾਂ, ਕਾਲਜਾਂ ਅਤੇ ਪਿੰਡਾਂ ਨੂੰ ਤੰਬਾਕੂਨੋਸ਼ੀ ਮੁਕਤ ਐਲਾਨਣ ਲਈ ਵਿਸ਼ੇਸ਼ ਜਾਗਰੂਕਤਾ ਮੁਹਿੰਮ ਚਲਾਈ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਸਾਨੂੰ ਸਾਰਿਆਂ ਨੂੰ ਇਸ ਤੰਬਾਕੂ ਕੋਟਪਾ ਐਕਟ-2003 ਦੀ ਸਖਤੀ ਨਾਲ ਪਾਲਣਾ ਕਰਨੀ ਚਾਹੀਦੀ ਹੈ ਅਤੇ ਬੱਚਿਆਂ ਨੂੰ ਤੰਬਾਕੂ ਦੇ ਬੁਰੇ ਪ੍ਰਭਾਵ ਅਤੇ ਨੁਕਸਾਨਾਂ ਬਾਰੇ ਵੀ ਜਾਗਰੂਕਤਾ ਕੀਤਾl ਉਨ੍ਹਾਂ ਨੇ ਕਿਹਾ ਕਿ ਇਸ ਵਿਸ਼ੇਸ਼ ਮੁਹਿੰਮ ਅਧੀਨ ਸਕੂਲੀ ਵਿਦਿਅਰਥੀਆਂ,ਨੌਜਵਾਨਾਂ ਅਤੇ ਆਮ ਲੋਕਾਂ ਨੂੰ ਤੰਬਾਕੂ ਦੀ ਵਰਤੋਂ ਨਾਲ ਹੋਣ ਵਾਲੇ ਨੁਕਸਾਨ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀl ਉਨ੍ਹਾਂ ਨੇ ਦੱਸਿਆ ਕਿ ਤੰਬਾਕੂ ਉਤਪਾਦਾਂ ਦੇ ਪ੍ਰਤੀਬੰਧ, ਨਸ਼ਾ ਮੁਕਤ ਮੁਹਿੰਮ ਅਤੇ ਨੌਜਵਾਨਾਂ ਵਿਚ ਸਕਾਰਾਤਮਕ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰਨ ਦੀ ਲੋੜ ਹੈ, ਉਨਾਂ ਨੇ ਤੰਬਾਕੂ ਮੁਕਤ ਨੌਜਵਾਨ ਅਭਿਆਨ ਤਹਿਤ ਸਮਾਜਸੇਵੀ ਸੰਸਥਾਵਾਂ,ਪੰਚਾਇਤਾਂ ਅਤੇ ਦੂਸਰੇ ਵਿਭਾਗਾਂ ਦਾ ਸਹਿਯੋਗ ਲੈਣ ਸਬੰਧੀ ਵਿਚਾਰ ਪੇਸ਼ ਕਰਦਿਆਂ ਮਹੱਤਵਪੂਰਨ ਨੁਕਤੇ ਸਾਂਝੇ ਕੀਤੇl
ਇਸ ਮੌਕੇ ਤੇ ਯੂਨੀਵਰਸਿਟੀ ਕਾਲਜ ਆਫ਼ ਨਰਸਿੰਗ ਦੀਆਂ ਵਿਦਿਆਰਥੀਆਂ ਅਤੇ ਅਧਿਆਪਕ ਸਾਹਿਬਾਨ ਮੈਡਮ ਮਨਦੀਪ ਕੌਰ, ਮੈਡਮ ਪ੍ਰਤੀਭਾ ਨਰਸਿੰਗ ਟਿਊਟਰ ਦੇ ਯੋਗਦਾਨ ਨਾਲ ਨੁੱਕੜ ਨਾਟਕ ਰਾਹੀ ਆਏ ਹੋਏ ਮਰੀਜਾਂ ਨੂੰ ਤੰਬਾਕੂ ਮੁਕਤ ਰਹਿਣ ਬਾਰੇ ਜਾਗਰੂਕ ਕੀਤਾ ਗਿਆl
ਇਸ ਮੌਕੇ ਇਹਨਾਂ ਦੇ ਨਾਲ ਡਾ. ਗੁਰਪ੍ਰੀਤ ਰਾਏ ਮੈਡੀਕਲ ਅਫ਼ਸਰ, ਡਾ ਮਨੀਸ਼, ਰਾਜਿੰਦਰ ਅਰੋੜਾ ਸੀਨੀਅਰ ਫਾਰਮੇਸੀ ਅਫਸਰ ਅਤੇ ਰੁਪਿੰਦਰ ਕੌਰ ਨਰਸਿੰਗ ਸਿਸਟਰ ਤੋਂ ਇਲਾਵਾ ਸਮੂਹ ਸਟਾਫ਼ ਨੇ ਵੀ ਸ਼ਮੂਲੀਅਤ ਕੀਤੀ।