ਬਿਕਰਮ ਮਜੀਠੀਆ ਦੀ ਗ੍ਰਿ*ਫ਼ਤਾਰੀ ਲਈ ਘਰ ਪਹੁੰਚੀ ਪੁਲਿਸ

23

ਅੰਮ੍ਰਿਤਸਰ 01 June 2026 AJ DI Awaaj

Punjab Desk :  ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੇ ਅੰਮ੍ਰਿਤਸਰ ਸਥਿਤ ਨਿਵਾਸ ‘ਤੇ ਵੱਡੀ ਗਿਣਤੀ ਵਿੱਚ ਪੁਲਿਸ ਪਹੁੰਚੀ। ਮਜੀਠੀਆ ਦੇ ਘਰ ਦੇ ਬਾਹਰ ਭਾਰੀ ਪੁਲਿਸ ਬਲ ਤਾਇਨਾਤ ਕੀਤਾ ਗਿਆ, ਜਦਕਿ ਪੁਲਿਸ ਟੀਮ ਘਰ ਅੰਦਰ ਵੀ ਦਾਖ਼ਲ ਹੋਈ।

ਜਾਣਕਾਰੀ ਮੁਤਾਬਕ ਇਹ ਕਾਰਵਾਈ ਮਜੀਠਾ ਥਾਣੇ ਵਿੱਚ ਹੋਏ ਹੰਗਾਮੇ ਨਾਲ ਸਬੰਧਤ ਮਾਮਲੇ ਵਿੱਚ ਦਰਜ ਐਫਆਈਆਰ ਦੇ ਆਧਾਰ ‘ਤੇ ਕੀਤੀ ਗਈ। ਪੁਲਿਸ ਵੱਲੋਂ ਜਾਰੀ ਬਿਆਨ ਵਿੱਚ ਦੱਸਿਆ ਗਿਆ ਕਿ ਟੀਮ ਮਜੀਠੀਆ ਦੀ ਗ੍ਰਿ*ਫ਼ਤਾਰੀ ਲਈ ਪਹੁੰਚੀ ਸੀ।

ਹਾਲਾਂਕਿ, ਸੂਤਰਾਂ ਅਨੁਸਾਰ ਬਿਕਰਮ ਮਜੀਠੀਆ ਆਪਣੇ ਘਰ ਵਿੱਚ ਮੌਜੂਦ ਨਹੀਂ ਸਨ, ਜਿਸ ਕਾਰਨ ਪੁਲਿਸ ਨੂੰ ਖਾਲੀ ਹੱਥ ਵਾਪਸ ਮੁੜਨਾ ਪਿਆ। ਮਾਮਲੇ ਨੂੰ ਲੈ ਕੇ ਸਿਆਸੀ ਹਲਕਿਆਂ ਵਿੱਚ ਚਰਚਾ ਤੇਜ਼ ਹੋ ਗਈ ਹੈ।