ਗੁਰਮੀਤ ਰਾਮ ਰਹੀਮ ਨੂੰ ਵਾਰ-ਵਾਰ ਪੈਰੋਲ ਦੇਣ ’ਤੇ ਰਵੀਇੰਦਰ ਸਿੰਘ ਨੇ ਚੁੱਕੇ ਸਵਾਲ

29

Punjab 27 May 2026 AJ DI Awaaj

Punjab Desk :  ਸਿੱਖ ਆਗੂ ਰਵੀਇੰਦਰ ਸਿੰਘ ਨੇ ਗੁਰਮੀਤ ਰਾਮ ਰਹੀਮ ਨੂੰ ਵਾਰ-ਵਾਰ ਜੇ*ਲ੍ਹ ਤੋਂ ਬਾਹਰ ਭੇਜੇ ਜਾਣ ’ਤੇ ਸਖ਼ਤ ਇਤਰਾਜ਼ ਜਤਾਇਆ ਹੈ। ਉਨ੍ਹਾਂ ਕਿਹਾ ਕਿ ਇਹ ਸਭ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਕੀਤਾ ਜਾ ਰਿਹਾ ਹੈ।

ਰਵੀਇੰਦਰ ਸਿੰਘ ਨੇ ਕਿਹਾ ਕਿ 2015 ਦੀਆਂ ਬੇਅਦਬੀ ਘਟਨਾਵਾਂ ਸਬੰਧੀ ਕਈ ਜਾਂਚ ਰਿਪੋਰਟਾਂ ਅਤੇ ਟੀਵੀ ਚੈਨਲਾਂ ’ਤੇ ਆਏ ਬਿਆਨਾਂ ਵਿੱਚ ਗੁਰਮੀਤ ਰਾਮ ਰਹੀਮ ਦਾ ਨਾਮ ਸਾਹਮਣੇ ਆ ਚੁੱਕਾ ਹੈ। ਇਸਦੇ ਬਾਵਜੂਦ ਅਜੇ ਤੱਕ ਉਸਦਾ ਰਿਮਾਂਡ ਨਾ ਲਿਆ ਜਾਣਾ ਅਤੇ ਬਲਾ*ਤਕਾਰ ਦੇ ਕੇਸ ਵਿੱਚ ਸਜ਼ਾਯਾਫਤਾ ਹੋਣ ਦੇ ਬਾਵਜੂਦ ਉਸਨੂੰ ਸਾਲ ਵਿੱਚ ਕਈ ਵਾਰ ਪੈਰੋਲ ਦਿੱਤੀ ਜਾਣਾ ਗੰਭੀਰ ਸਵਾਲ ਖੜ੍ਹੇ ਕਰਦਾ ਹੈ।

ਉਨ੍ਹਾਂ ਕਿਹਾ ਕਿ ਇੱਕ ਪਾਸੇ ਸਿੱਖ ਬੰਦੀ ਆਪਣੀਆਂ ਸਜ਼ਾਵਾਂ ਪੂਰੀਆਂ ਕਰਨ ਤੋਂ ਬਾਅਦ ਵੀ ਰਿਹਾਅ ਨਹੀਂ ਹੋ ਰਹੇ, ਇੱਥੋਂ ਤੱਕ ਕਿ ਆਪਣੇ ਬਿਮਾਰ ਜਾਂ ਮਰਹੂਮ ਮਾਪਿਆਂ ਨੂੰ ਮਿਲਣ ਲਈ ਵੀ ਜੇਲ੍ਹ ਤੋਂ ਬਾਹਰ ਨਹੀਂ ਆ ਸਕੇ। ਦੂਜੇ ਪਾਸੇ, ਇੱਕ ਕ*ਤਲ ਅਤੇ ਬਲਾ*ਤਕਾਰ ਦੇ ਮਾਮਲਿਆਂ ਵਿੱਚ ਸਜ਼ਾਯਾਫਤਾ ਵਿਅਕਤੀ ਮਹੀਨਿਆਂ ਲਈ ਜੇਲ੍ਹ ਤੋਂ ਬਾਹਰ ਰਹਿ ਕੇ ਸਮਾਗਮ ਕਰਦਾ ਅਤੇ ਲੋਕਾਂ ਨੂੰ ਉਪਦੇਸ਼ ਦਿੰਦਾ ਹੈ।

ਰਵੀਇੰਦਰ ਸਿੰਘ ਨੇ ਦੋਸ਼ ਲਗਾਇਆ ਕਿ ਪਹਿਲਾਂ ਪੰਜਾਬ ਪੁਲਿਸ ਉਸਨੂੰ ਜੇਲ੍ਹ ਤੋਂ ਰਿਮਾਂਡ ’ਤੇ ਨਹੀਂ ਲਿਆ ਸਕੀ ਕਿਉਂਕਿ ਹਰਿਆਣਾ ਸਰਕਾਰ ਉਸਦੀ ਪਿੱਠ ਥੱਪ ਰਹੀ ਸੀ। ਹੁਣ ਜਦੋਂ ਉਹ ਖੁੱਲ੍ਹੇਆਮ ਆਪਣੇ ਡੇਰੇ ਵਿੱਚ ਆ ਰਿਹਾ ਹੈ ਤਾਂ ਬੇਅਦਬੀ ਅਤੇ ਮੌੜ ਬੰ*ਬ ਕਾਂਡ ਵਿੱਚ ਉਸਦੀ ਗ੍ਰਿਫ਼*ਤਾਰੀ ਕਿਉਂ ਨਹੀਂ ਕੀਤੀ ਜਾ ਰਹੀ।

ਉਨ੍ਹਾਂ ਕਿਹਾ ਕਿ ਇਸ ਸਾਰੀ ਸਥਿਤੀ ਤੋਂ ਲੱਗਦਾ ਹੈ ਕਿ ਵੱਖ-ਵੱਖ ਸਰਕਾਰਾਂ ਉਸਦੀ ਮਰਜ਼ੀ ਅਨੁਸਾਰ ਕੰਮ ਕਰ ਰਹੀਆਂ ਹਨ।