ਚੰਡੀਗੜ੍ਹ 19 May 2026 AJ DI Awaaj
Chandigarh Desk : ਸੈਕਟਰ-43 ਬੱਸ ਸਟੈਂਡ ਨੇੜੇ ਦੇਰ ਰਾਤ ਉਸ ਵੇਲੇ ਹੜਕੰਪ ਮਚ ਗਿਆ ਜਦੋਂ ਪੁਲਿਸ ਅਤੇ ਖ਼ਤਰਨਾਕ ਅਪਰਾਧੀਆਂ ਵਿਚਕਾਰ ਤਿੱਖਾ ਐ*ਨਕਾਊਂਟਰ ਹੋਇਆ। ਗੋ*ਲੀਆਂ ਦੀਆਂ ਆਵਾਜ਼ਾਂ ਨਾਲ ਪੂਰਾ ਇਲਾਕਾ ਗੂੰਜ ਉੱਠਿਆ ਅਤੇ ਲੋਕਾਂ ਵਿੱਚ ਦਹਿਸ਼ਤ ਫੈਲ ਗਈ। ਮੁਕਾਬਲੇ ਦੌਰਾਨ ਅਪਰਾਧੀਆਂ ਵੱਲੋਂ ਚਲਾਈ ਗਈ ਇੱਕ ਗੋ*ਲੀ ਏਐਸਆਈ ਕੇਸ਼ਵ ਦਹੀਆ ਦੀ ਬੁਲੇਟਪਰੂਫ ਜੈਕੇਟ ‘ਤੇ ਲੱਗੀ, ਜਿਸ ਕਾਰਨ ਉਹ ਵੱਡੇ ਹਾਦਸੇ ਤੋਂ ਬਚ ਗਏ।
ਜਾਣਕਾਰੀ ਅਨੁਸਾਰ ਚੰਡੀਗੜ੍ਹ ਪੁਲਿਸ ਦੇ ਆਪ੍ਰੇਸ਼ਨ ਸੈੱਲ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਕਪੂਰਥਲਾ ਦੇ ਗੋਪੀ ਨਿੱਝਰ ਕਤ*ਲ ਕੇਸ ਵਿੱਚ ਲੋੜੀਂਦੇ ਕੁਝ ਮੁਲਜ਼ਮ ਸੈਕਟਰ-43 ਇਲਾਕੇ ਵਿੱਚ ਕਿਸੇ ਵੱਡੀ ਵਾ*ਰਦਾਤ ਦੀ ਯੋਜਨਾ ਬਣਾ ਰਹੇ ਹਨ। ਇਸ ਤੋਂ ਬਾਅਦ ਇੰਸਪੈਕਟਰ ਸਤਵਿੰਦਰ ਦੀ ਅਗਵਾਈ ਹੇਠ ਪੁਲਿਸ ਟੀਮ ਨੇ ਇਲਾਕੇ ਦੀ ਨਾਕਾਬੰਦੀ ਕਰਕੇ ਚੈਕਿੰਗ ਸ਼ੁਰੂ ਕਰ ਦਿੱਤੀ।
ਰਾਤ ਕਰੀਬ 10:15 ਵਜੇ ਪੁਲਿਸ ਨੇ ਤਿੰਨ ਸ਼ੱਕੀ ਨੌਜਵਾਨਾਂ ਨੂੰ ਦੇਖਿਆ। ਜਿਵੇਂ ਹੀ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਮੁਲਜ਼ਮਾਂ ਨੇ ਪੁਲਿਸ ‘ਤੇ ਅੰਧਾਧੁੰਦ ਫਾ*ਇਰਿੰਗ ਕਰ ਦਿੱਤੀ। ਦੋਵਾਂ ਪਾਸਿਆਂ ਤੋਂ ਗੋ*ਲੀਆਂ ਚੱਲਣ ਨਾਲ ਇਲਾਕੇ ਵਿੱਚ ਅਫਰਾਤਫਰੀ ਮਚ ਗਈ। ਮੁਲਜ਼ਮਾਂ ਵੱਲੋਂ ਪੰਜ ਰਾਊਂਡ ਫਾ*ਇਰ ਕੀਤੇ ਗਏ, ਜਦਕਿ ਪੁਲਿਸ ਨੇ ਜਵਾਬੀ ਕਾਰਵਾਈ ਵਿੱਚ ਦੋ ਗੋਲੀ*ਆਂ ਚਲਾਈਆਂ।
ਇਸ ਦੌਰਾਨ ਇੱਕ ਗੋ*ਲੀ ਏਐਸਆਈ ਕੇਸ਼ਵ ਦਹੀਆ ਦੀ ਬੁਲੇਟਪਰੂਫ ਜੈਕੇਟ ‘ਤੇ ਲੱਗੀ। ਪੁਲਿਸ ਟੀਮ ਨੇ ਦਿਲੇਰੀ ਨਾਲ ਮੋਰਚਾ ਸੰਭਾਲਦਿਆਂ ਕੁਝ ਹੀ ਸਮੇਂ ਵਿੱਚ ਤਿੰਨਾਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ।
ਡੀਐਸਪੀ ਧੀਰਜ ਕੁਮਾਰ ਮੁਤਾਬਕ ਗ੍ਰਿਫ਼*ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਅਜੇ ਕੁਮਾਰ ਉਰਫ਼ ਜੋਬਨ ਅਤੇ ਅੰਮ੍ਰਿਤਸਰ ਦੇ ਰਹਿਣ ਵਾਲੇ ਪ੍ਰਭਜੋਤ ਵਜੋਂ ਹੋਈ ਹੈ। ਤੀਜੇ ਮੁਲਜ਼ਮ ਬਾਰੇ ਵੀ ਜਾਂਚ ਜਾਰੀ ਹੈ। ਪੁਲਿਸ ਦਾ ਕਹਿਣਾ ਹੈ ਕਿ ਇਹ ਸਾਰੇ ਗੋਪੀ ਨਿੱਝਰ ਕਤ*ਲ ਕੇਸ ਵਿੱਚ ਲੋੜੀਂਦੇ ਸਨ ਅਤੇ ਗੈਂ*ਗਸਟਰ ਸੁੱਖਾ ਕਾਹਲੋਂ ਨਾਲ ਜੁੜੇ ਹੋਏ ਮੰਨੇ ਜਾਂਦੇ ਹਨ।
ਪੁਲਿਸ ਨੇ ਮੁਲਜ਼ਮਾਂ ਕੋਲੋਂ ਇੱਕ ਜਿਗਾਨਾ ਪਿਸ*ਤੌਲ, ਇੱਕ ਗ*ਲੌਕ ਪਿਸ*ਤੌਲ ਅਤੇ ਇੱਕ .32 ਬੋਰ ਪਿਸ*ਤੌਲ ਬਰਾਮਦ ਕੀਤੀ ਹੈ। ਜਾਂਚ ਏਜੰਸੀਆਂ ਹੁਣ ਇਹ ਪਤਾ ਲਗਾ ਰਹੀਆਂ ਹਨ ਕਿ ਹਥਿ*ਆਰ ਵਿਦੇਸ਼ੀ ਹਨ ਜਾਂ ਦੇਸੀ ਤੌਰ ‘ਤੇ ਤਿਆਰ ਕੀਤੇ ਗਏ ਹਨ।
ਘਟਨਾ ਤੋਂ ਬਾਅਦ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਅਤੇ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ। ਸੀਐਫਐਸਐਲ ਦੀ ਟੀਮ ਨੇ ਮੌਕੇ ‘ਤੇ ਪਹੁੰਚ ਕੇ ਸਬੂਤ ਇਕੱਠੇ ਕਰਨ ਸ਼ੁਰੂ ਕਰ ਦਿੱਤੇ ਹਨ। ਨਾਲ ਹੀ ਨੇੜਲੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਖੰਗਾਲੀ ਜਾ ਰਹੀ ਹੈ ਤਾਂ ਜੋ ਮੁਲਜ਼ਮਾਂ ਦੇ ਨੈੱਟਵਰਕ ਅਤੇ ਗਤੀਵਿਧੀਆਂ ਬਾਰੇ ਹੋਰ ਜਾਣਕਾਰੀ ਮਿਲ ਸਕੇ।
ਇਸ ਐਨ*ਕਾਊਂਟਰ ਤੋਂ ਬਾਅਦ ਚੰਡੀਗੜ੍ਹ ਵਿੱਚ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਚਿੰਤਾ ਵਧ ਗਈ ਹੈ। ਪੁਲਿਸ ਹੁਣ ਇਸ ਗੈਂ*ਗ ਨਾਲ ਜੁੜੇ ਹੋਰ ਮੈਂਬਰਾਂ ਅਤੇ ਸੰਭਾਵਿਤ ਅਪਰਾਧਿਕ ਨੈੱਟਵਰਕ ਦੀ ਜਾਂਚ ਵਿੱਚ ਜੁੱਟ ਗਈ ਹੈ।














