ਦੇਸ਼ ਭਗਤੀ, ਲੁੱਡੀ, ਗਿੱਧੇ ਨਾਲ ਬੰਨਿਆ ਰੰਗ
ਸ੍ਰੀ ਅਨੰਦਪੁਰ ਸਾਹਿਬ 22 ਜਨਵਰੀ 2025: Aj Di Awaaj
ਗਣਤੰਤਰ ਦਿਵਸ ਸਮਾਰੋਹ ਦੀ ਰਿਹਸਲ ਚਰਨ ਗੰਗਾ ਸਟੇਡੀਅਮ ਸ੍ਰੀ ਅਨੰਦਪੁਰ ਸਾਹਿਬ ਵਿੱਚ ਹੋਈ ਜਿੱਥੇ ਸੱਭਿਆਚਾਰਕ ਪੇ਼ਸਕਾਰੀਆਂ ਗਿੱਧਾ, ਭੰਗੜਾ, ਲੁੱਡੀ ਰਾਹੀ ਵੱਖ ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਰੰਗ ਬੰਨਿਆ। 26 ਜਨਵਰੀ ਨੂੰ ਇਸੇ ਸਥਾਨ ਤੇ ਗਣਤੰਤਰ ਦਿਵਸ ਸਮਾਰੋਹ ਮਨਾਇਆ ਜਾਵੇਗਾ, ਰਾਸ਼ਟਰੀ ਝੰਡਾ ਐਸ.ਡੀ.ਐਮ ਜਸਪ੍ਰੀਤ ਸਿੰਘ ਲਹਿਰਾਉਣਗੇ। ਪਰੇਡ ਦਾ ਮੁਆਇਨਾ, ਦੇਸ਼ ਵਾਸੀਆਂ ਨੂੰ ਸੰਬੋਧਨ, ਮਾਰਚ ਪਾਸਟ, ਪੀ.ਟੀ.ਸ਼ੋਅ ਉਪਰੰਤ ਦੇਸ਼ ਭਗਤੀ ਅਤੇ ਸੱਭਿਆਚਾਰਕ ਪੇਸ਼ਕਾਰੀਆਂ ਲਈ ਰਿਹਸਲ ਨਿਰੰਤਰ ਚੱਲ ਰਹੀ ਹੈ। ਸਕੂਲ ਦੇ ਵਿਦਿਆਰਥੀਆਂ ਵੱਲੋਂ ਕੀਤੀ ਲੁੱਡੀ ਨੇ ਰੰਗ ਬੰਨਿਆ, ਜਿਸ ਦੀ ਰਿਹਸਲ ਅੱਜ ਕਰਵਾਈ ਗਈ।
ਭੰਗੜਾ ਕੋਚ ਦੀਦਾਰ ਸਿੰਘ ਵਿਦਿਆਰਥੀਆਂ ਨੂੰ ਤਿਆਰੀ ਕਰਵਾ ਰਹੇ ਹਨ। ਪੀ.ਟੀ.ਸ਼ੋਅ ਵਿੱਚ ਸਤੀਸ਼ ਕੁਮਾਰ ਅਤੇ ਇਕਬਾਲ ਸਿੰਘ ਵੱਲੋਂ ਟੀਮਾਂ ਨੂੰ ਤਿਆਰ ਕੀਤਾ ਗਿਆ ਹੈ। ਬੈਂਡ ਲਈ ਬਰਜਿੰਦਰ ਸਿੰਘ ਦਸ਼ਮੇਸ ਅਕੈਡਮੀ ਰੋਜ਼ਾਨਾ ਅਭਿਆਸ ਕਰਵਾ ਰਹੇ ਹਨ। ਸਕੂਲ ਦੇ ਪ੍ਰਿੰ.ਸੁਖਪਾਲ ਕੌਰ ਵਾਲੀਆ, ਸੀਮਾ ਜੱਸਲ ਵੱਲੋ ਸੱਭਿਆਚਾਰਕ ਪ੍ਰੋਗਰਾਮ ਦੀ ਚੋਣ ਕੀਤੀ ਗਈ ਹੈ। ਗਿੱਧੇ ਦੀ ਤਿਆਰੀ ਕਰਵਾਈ ਜਾ ਰਹੀ ਹੈ। ਇਸ ਵਾਰ ਸੱਭਿਆਚਾਰਕ ਪੇਸ਼ਕਾਰੀਆ ਦੌਰਾਨ ਸ਼ਬਦ ਗਾਇਨ, ਪੰਜਾਬ ਦੀ ਖੁ਼ਸਹਾਲੀ ਤੇ ਤਰੱਕੀ ਦੇ ਪ੍ਰਤੀਕ ਵੱਖ ਵੱਖ ਪ੍ਰੋਗਰਾਮ ਦੇਸ਼ ਭਗਤੀ ਦੀਆਂ ਆਈਟਮਾਂ ਸਾਮਿਲ ਕੀਤੀਆਂ ਗਈਆਂ ਹਨ। ਐਸ.ਜੀ.ਐਸ ਖਾਲਸਾ ਸਕੂਲ ਦੀਆਂ ਵਿਦਿਆਰਥਣਾਂ ਵੱਲੋ ਰਾਸ਼ਟਰੀ ਗੀਤ ਨਾਲ ਸਮਾਰੋਹ ਦੀ ਸਮਾਪਤੀ ਹੋਵੇਗੀ। 23 ਜਨਵਰੀ ਨੂੰ ਦੁਪਹਿਰ 12 ਵਜੇ ਚਰਨ ਗੰਗਾ ਸਟੇਡੀਅਮ ਵਿਚ ਦੂਜੀ ਰਿਹਸਲ ਕਰਵਾਈ ਜਾਵੇਗੀ ਅਤੇ 24 ਜਨਵਰੀ ਨੂੰ ਫੁੱਲ ਡਰੈਸ ਰਿਹਸਲ ਵੀ ਇਸ ਸਥਾਨ ਤੇ ਹੀ ਕਰਵਾਈ ਜਾਵੇਗੀ।
