30 ਅਪ੍ਰੈਲ 2026 Aj Di Awaaj
Education Desk: Council for the Indian School Certificate Examinations ਵੱਲੋਂ ਅੱਜ 30 ਅਪ੍ਰੈਲ ਨੂੰ ICSE (ਕਲਾਸ 10) ਅਤੇ ISC (ਕਲਾਸ 12) ਦੇ ਨਤੀਜੇ ਜਾਰੀ ਕਰ ਦਿੱਤੇ ਗਏ ਹਨ, ਜਿਸ ਨਾਲ ਲੱਖਾਂ ਵਿਦਿਆਰਥੀਆਂ ਦਾ ਇੰਤਜ਼ਾਰ ਖਤਮ ਹੋ ਗਿਆ ਹੈ। ਇਸ ਵਾਰ ICSE ਵਿੱਚ 99.18 ਫੀਸਦੀ ਅਤੇ ISC ਵਿੱਚ 99.13 ਫੀਸਦੀ ਵਿਦਿਆਰਥੀ ਪਾਸ ਹੋਏ ਹਨ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਕੁੜੀਆਂ ਨੇ ਬਿਹਤਰੀਨ ਪ੍ਰਦਰਸ਼ਨ ਕਰਦੇ ਹੋਏ ਅਗੇਤਰ ਸਥਾਨ ਹਾਸਲ ਕੀਤਾ ਹੈ।
ਵਿਦਿਆਰਥੀ ਆਪਣਾ ਨਤੀਜਾ ਅਧਿਕਾਰਕ ਵੈਬਸਾਈਟ cisce.org ਜਾਂ results.cisce.org ‘ਤੇ ਜਾ ਕੇ ਚੈੱਕ ਕਰ ਸਕਦੇ ਹਨ। ਇਸ ਤੋਂ ਇਲਾਵਾ ਨਤੀਜੇ DigiLocker ਅਤੇ UMANG ਐਪ ਰਾਹੀਂ ਵੀ ਵੇਖੇ ਜਾ ਸਕਦੇ ਹਨ।
ਨਤੀਜਾ ਵੇਖਣ ਲਈ ਵਿਦਿਆਰਥੀ ਸਭ ਤੋਂ ਪਹਿਲਾਂ ਵੈਬਸਾਈਟ ‘ਤੇ ਜਾ ਕੇ ICSE ਜਾਂ ISC ਕੋਰਸ ਚੁਣਨ। ਫਿਰ ਆਪਣਾ UID, ਇੰਡੈਕਸ ਨੰਬਰ ਅਤੇ ਕੈਪਚਾ ਦਰਜ ਕਰਕੇ ‘ਸ਼ੋ ਰਿਜਲਟ’ ‘ਤੇ ਕਲਿੱਕ ਕਰਨ। ਇਸ ਤੋਂ ਬਾਅਦ ਨਤੀਜਾ ਸਕ੍ਰੀਨ ‘ਤੇ ਆ ਜਾਵੇਗਾ, ਜਿਸਨੂੰ ਡਾਊਨਲੋਡ ਜਾਂ ਪ੍ਰਿੰਟ ਵੀ ਕੀਤਾ ਜਾ ਸਕਦਾ ਹੈ।
ਯਾਦ ਰਹੇ ਕਿ ICSE (ਕਲਾਸ 10) ਦੀਆਂ ਪ੍ਰੀਖਿਆਵਾਂ 17 ਫਰਵਰੀ ਤੋਂ 30 ਮਾਰਚ ਤੱਕ ਅਤੇ ISC (ਕਲਾਸ 12) ਦੀਆਂ ਪ੍ਰੀਖਿਆਵਾਂ 12 ਫਰਵਰੀ ਤੋਂ 3 ਅਪ੍ਰੈਲ ਤੱਕ ਹੋਈਆਂ ਸਨ।
Related














