ਸੰਜੇ ਕਪੂਰ ਸੰਪਤੀ ਵਿਵਾਦ ‘ਚ ਵੱਡਾ ਫੈਸਲਾ, ਕਰਿਸ਼ਮਾ ਕਪੂਰ ਦੇ ਬੱਚਿਆਂ ਨੂੰ ਅੰਤਰਿਮ ਰਾਹਤ

4

30 ਅਪ੍ਰੈਲ 2026 Aj Di Awaaj

Bollywood Desk: ਦਿਵੰਗਤ ਉਦਯੋਗਪਤੀ ਸੰਜੇ ਕਪੂਰ ਦੀ ਕਰੀਬ 30 ਹਜ਼ਾਰ ਕਰੋੜ ਦੀ ਸੰਪਤੀ ਨਾਲ ਜੁੜੇ ਵਿਵਾਦ ਵਿੱਚ ਦਿੱਲੀ ਹਾਈ ਕੋਰਟ ਨੇ ਅਦਾਕਾਰਾ ਕਰਿਸ਼ਮਾ ਕਪੂਰ ਦੇ ਬੱਚਿਆਂ ਦੇ ਹੱਕ ਵਿੱਚ ਅੰਤਰਿਮ ਰਾਹਤ ਦਿੱਤੀ ਹੈ।

ਅਦਾਲਤ ਨੇ ਸੰਜੇ ਕਪੂਰ ਦੀ ਪਤਨੀ ਪ੍ਰੀਆ ਕਪੂਰ ਨੂੰ ਸੰਪਤੀ ਨੂੰ ਵੇਚਣ ਜਾਂ ਨੁਕਸਾਨ ਪਹੁੰਚਾਉਣ ਤੋਂ ਰੋਕ ਦਿੱਤਾ ਹੈ। ਕੋਰਟ ਨੇ ਆਦੇਸ਼ ਦਿੱਤਾ ਕਿ ਕੇਸ ਦੇ ਨਿਪਟਾਰੇ ਤੱਕ ਸੰਪਤੀ ਨੂੰ ਸੁਰੱਖਿਅਤ ਰੱਖਿਆ ਜਾਵੇ। ਕਰਿਸ਼ਮਾ ਕਪੂਰ ਦੇ ਬੱਚਿਆਂ ਵੱਲੋਂ ਸੰਜੇ ਕਪੂਰ ਦੀ ਵਸੀਅਤ ਦੀ ਪ੍ਰਮਾਣਿਕਤਾ ਨੂੰ ਚੁਣੌਤੀ ਦਿੱਤੀ ਗਈ ਹੈ।

ਅਦਾਲਤ ਨੇ ਕਿਹਾ ਕਿ ਵਸੀਅਤ ਦੀ ਸੱਚਾਈ ਦਾ ਫੈਸਲਾ ਟਰਾਇਲ ਦੌਰਾਨ ਕੀਤਾ ਜਾਵੇਗਾ ਅਤੇ ਇਸ ਦੌਰਾਨ ਸੰਪਤੀ ਦੀ ਸੁਰੱਖਿਆ ਜ਼ਰੂਰੀ ਹੈ।

ਨਿਆਂਮੂਰਤੀ ਜੋਤੀ ਸਿੰਘ ਦੀ ਬੈਂਚ ਨੇ ਪ੍ਰੀਆ ਕਪੂਰ ਨੂੰ ਭਾਰਤੀ ਕੰਪਨੀਆਂ ਵਿੱਚ ਇਕਵਿਟੀ ਜਾਂ ਸ਼ੇਅਰਹੋਲਡਿੰਗ ਵੇਚਣ, ਟ੍ਰਾਂਸਫਰ ਕਰਨ, ਗਿਰਵੀ ਰੱਖਣ ਜਾਂ ਕਿਸੇ ਵੀ ਤਰ੍ਹਾਂ ਬਦਲਣ ਤੋਂ ਰੋਕ ਦਿੱਤਾ ਹੈ। ਇਸ ਦੇ ਨਾਲ ਹੀ ਅਦਾਲਤ ਨੇ ਉਨ੍ਹਾਂ ਨੂੰ ਨਿੱਜੀ ਸਮਾਨ ਅਤੇ ਕਲਾਕ੍ਰਿਤੀਆਂ ਵੇਚਣ ਤੋਂ ਵੀ ਮਨ੍ਹਾਂ ਕੀਤਾ ਹੈ।