ਅੱਜ ਪੰਜਾਬ ‘ਚ 15 ਮਿੰਟ ਦਾ ਬਲੈਕਆਊਟ, ਰਾਤ 8 ਵਜੇ ਮੌਕ ਡ੍ਰਿਲ ਤੇ ਸਾਇਰਨ

33

Punjab 24 Apr 2026 AJ DI Awaaj

Punjab Desk :  ਪੰਜਾਬ ਭਰ ਵਿੱਚ ਅੱਜ ਐਮਰਜੈਂਸੀ ਤਿਆਰੀਆਂ ਦੇ ਤਹਿਤ ਮੌਕ ਡ੍ਰਿਲ ਕਰਵਾਈ ਜਾਵੇਗੀ। ਕੇਂਦਰੀ ਗ੍ਰਹਿ ਮੰਤਰਾਲੇ ਦੇ ਨਿਰਦੇਸ਼ਾਂ ‘ਤੇ ਸਾਰੇ ਜ਼ਿਲ੍ਹਿਆਂ ਵਿੱਚ ਇਹ ਅਭਿਆਸ ਕੀਤਾ ਜਾ ਰਿਹਾ ਹੈ, ਜਿਸ ਦੌਰਾਨ ਰਾਤ 8 ਵਜੇ ਤੋਂ 8:15 ਵਜੇ ਤੱਕ 15 ਮਿੰਟ ਲਈ ਬਲੈਕਆਊਟ ਕੀਤਾ ਜਾਵੇਗਾ ਅਤੇ ਸਾਇਰਨ ਵਜਾਏ ਜਾਣਗੇ।

ਪ੍ਰਸ਼ਾਸਨ ਵੱਲੋਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਸ ਦੌਰਾਨ ਲੋਕਾਂ ਨੂੰ ਜਨਰੇਟਰ, ਟਾਰਚ ਜਾਂ ਗੈਰ-ਜ਼ਰੂਰੀ ਬਿਜਲੀ ਦੀ ਵਰਤੋਂ ਨਾ ਕਰਨ ਦੀ ਅਪੀਲ ਕੀਤੀ ਗਈ ਹੈ। ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਇਹ ਸਿਰਫ਼ ਇੱਕ ਅਭਿਆਸ ਹੈ, ਇਸ ਲਈ ਲੋਕ ਘਬਰਾਉਣ ਦੀ ਲੋੜ ਨਹੀਂ ਅਤੇ ਪੂਰਾ ਸਹਿਯੋਗ ਦੇਣ।

ਬਿਜਲੀ ਵਿਭਾਗ ਵੱਲੋਂ ਮੁੱਖ ਬਾਜ਼ਾਰਾਂ, ਸਰਕਾਰੀ ਇਮਾਰਤਾਂ ਅਤੇ ਰਿਹਾਇਸ਼ੀ ਇਲਾਕਿਆਂ ਵਿੱਚ ਕੁਝ ਸਮੇਂ ਲਈ ਬਿਜਲੀ ਸਪਲਾਈ ਬੰਦ ਕੀਤੀ ਜਾਵੇਗੀ। ਡ੍ਰਿਲ ਦੀ ਸ਼ੁਰੂਆਤ ਐਅਰ ਰੈੱਡ ਸਿਗਨਲ ਨਾਲ ਹੋਵੇਗੀ, ਜਿਸ ਵਿੱਚ ਹਾਈ-ਲੋ ਪਿਚ ਦੇ ਸਾਇਰਨ ਵੱਜਣਗੇ। ਅਖੀਰ ਵਿੱਚ 2 ਮਿੰਟ ਦਾ ਲਗਾਤਾਰ ਸਾਇਰਨ ‘ਆਲ ਕਲੀਅਰ’ ਦਾ ਸੰਕੇਤ ਦੇਵੇਗਾ, ਜਿਸ ਤੋਂ ਬਾਅਦ ਹਾਲਾਤ ਨਾਰਮਲ ਹੋ ਜਾਣਗੇ।