ਜ਼ੀਰਕਪੁਰ 23 Apr 2026 AJ DI Awaaj
Punjab Desk : ਪੰਜਾਬ ਵਿੱਚ ਲੰਬੇ ਬਿਜਲੀ ਕੱਟਾਂ ਤੋਂ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ। ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਵਧ ਰਹੀ ਗਰਮੀ ਦੇ ਨਾਲ ਬਿਜਲੀ ਕੱਟਾਂ ਕਾਰਨ ਲੋਕ ਪਰੇਸ਼ਾਨ ਸਨ। ਪਹਿਲਾਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਵੱਲੋਂ ਬਿਜਲੀ ਪ੍ਰਣਾਲੀ ਦੇ ਅਪਗ੍ਰੇਡ ਅਤੇ ਮਜ਼ਬੂਤੀ ਲਈ 26 ਅਪ੍ਰੈਲ ਤੱਕ ਲੰਬੇ ਕੱਟ ਲਗਾਉਣ ਦਾ ਫੈਸਲਾ ਕੀਤਾ ਗਿਆ ਸੀ।
ਲੋਕਾਂ ਦੇ ਵਿਰੋਧ ਅਤੇ ਸ਼ਿਕਾਇਤਾਂ ਨੂੰ ਦੇਖਦੇ ਹੋਏ ਹੁਣ ਵਿਭਾਗ ਨੇ ਆਪਣਾ ਫੈਸਲਾ ਬਦਲ ਦਿੱਤਾ ਹੈ। ਪਹਿਲਾਂ ਜਿੱਥੇ ਦੁਪਹਿਰ ਵੇਲੇ ਲਗਾਤਾਰ 8 ਤੋਂ 9 ਘੰਟਿਆਂ ਦੇ ਕੱਟ ਲੱਗਦੇ ਸਨ, ਹੁਣ ਉਨ੍ਹਾਂ ਨੂੰ ਦੋ ਹਿੱਸਿਆਂ ਵਿੱਚ ਵੰਡ ਦਿੱਤਾ ਗਿਆ ਹੈ।
ਬਿਜਲੀ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਹੁਣ ਬਿਜਲੀ ਕੱਟ ਸਵੇਰੇ ਲਗਭਗ 2 ਘੰਟੇ ਅਤੇ ਸ਼ਾਮ ਨੂੰ 2 ਘੰਟੇ ਹੀ ਰਹਿਣਗੇ। ਇਹ ਕੱਟ ਅਜੇ ਵੀ ਮੁਰੰਮਤ ਅਤੇ ਅਪਗ੍ਰੇਡ ਦੇ ਕੰਮ ਕਾਰਨ ਲਗਾਏ ਜਾ ਰਹੇ ਹਨ, ਪਰ ਲਗਾਤਾਰ ਕੱਟਾਂ ਤੋਂ ਲੋਕਾਂ ਨੂੰ ਰਾਹਤ ਦਿੱਤੀ ਗਈ ਹੈ।
ਜ਼ੀਰਕਪੁਰ ਦੇ ਐਸਡੀਓ ਰਾਕੇਸ਼ ਭਾਟੀਆ ਨੇ ਦੱਸਿਆ ਕਿ ਇਹ ਨਵਾਂ ਪ੍ਰਬੰਧ 30 ਅਪ੍ਰੈਲ ਤੱਕ ਜਾਰੀ ਰਹਿਣ ਦੀ ਸੰਭਾਵਨਾ ਹੈ।














