ਪੁਲਿਸ ਵੱਲੋ ਨਸ਼ਿਆਂ ਖਿਲਾਫ ਕਾਰਵਾਈ ਕਰਦੇ ਹੋਏ 01 ਵਿਅਕਤੀ ਕਾਬੂ

38

Mansa  16-04-2026 AJ DI Awaaj

Punjab Desk :  ਸ੍ਰੀ ਭਾਗੀਰਥ ਸਿੰਘ ਮੀਨਾ, ਆਈ.ਪੀ.ਐਸ ਸੀਨੀਅਰ ਕਪਤਾਨ ਪੁਲਿਸ ਮਾਨਸਾ ਨੇ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਹੈ ਸ੍ਰੀ ਗੌਰਵ ਯਾਦਵ, ਆਈ.ਪੀ.ਐਸ. ਡਾਇਰੈਕਟਰ ਜਨਰਲ ਪੁਲਿਸ, ਪੰਜਾਬ ਅਤੇ ਸ੍ਰੀ ਹਰਜੀਤ ਸਿੰਘ ਆਈ.ਪੀ.ਐਸ. ਡਿਪਟੀ ਇੰਸਪੈਕਟਰ ਜਨਰਲ ਪੁਲਿਸ, ਬਠਿੰਡਾ ਰੇਂਜ ਦੀ ਅਗਵਾਈ ਹੇਠ ਮਾਨਸਾ ਪੁਲਿਸ ਵੱਲੋਂ 01 ਵਿਅਕਤੀ ਨੂੰ ਕਾਬੂ ਕਰਕੇ 500 ਗ੍ਰਾਮ ਹੈ*ਰੋਇਨ(ਚਿੱ*ਟਾ) 02 ਲੱਖ ਰੂਪਏ ਡ*ਰੱਗ ਮਨੀ ਸਮੇਤ ਟੀ.ਵੀ.ਐਸ.ਯੂਪੀਟਰ ਸਕੂਟਰੀ ਨੰਬਰੀ  PB-13AZ-7276 ਅਤੇ 315 ਬੋਰ ਦੇਸੀ ਕੱਟਾ ਸਮੇਤ 01 ਜਿੰਦਾ ਕਾਰਤੂਸ ਬ੍ਰਾਮਦ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ।
ਸੀਨੀਅਰ ਕਪਤਾਨ ਪੁਲਿਸ ਮਾਨਸਾ ਜੀ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਹੈ ਕਿ ਸ੍ਰੀ ਮਨਮੋਹਨ ਸਿੰਘ ਔਲਖ ਐਸ.ਪੀ (ਇਨਵੈ:) ਮਾਨਸਾ, ਸ੍ਰੀ ਸ਼ਿਕੰਦਰ ਸਿੰਘ ਡੀ.ਐਸ.ਪੀ (ਸ:ਡ:) ਬੁੱਢਲਾਡਾ ਦੇ ਦੇਖ ਰੇਖ ਹੇਠ ਇੰਸ: ਬਲਕੌਰ ਸਿੰਘ ਇੰਚਰਾਜ ਸੀ.ਆਈ.ਏ ਮਾਨਸਾ ਦੀ ਅਗਵਾਈ ਵਿੱਚ ਮਿਤੀ 14.04.2026 ਨੂੰ ਏ.ਐਸ.ਆਈ. ਗੁਰਵਿੰਦਰ ਸਿੰਘ ਸੀ.ਆਈ.ਏ ਸਟਾਫ ਮਾਨਸਾ ਸਮੇਤ ਪੁਲਿਸ ਪਾਰਟੀ ਨੇ ਦੋਰਾਨੇ ਗਸ਼ਤ ਨੇੜੇ ਸੈਟਰਲ ਪਾਰਕ ਮਾਨਸਾ (ਥਾਣਾ ਸਿਟੀ 1 ਮਾਨਸਾ) ਤੋਂ ਅਮਨਪ੍ਰੀਤ ਸਿੰਘ ਉਰਫ ਅਮਨਾ ਪੁੱਤਰ ਗੋਪਾਲ ਸਿੰਘ ਵਾਸੀ ਵਾਰਡ ਨੰਬਰ 21 ਮਾਨਸਾ ਨੂੰ ਸਮੇਤ 500 ਗ੍ਰਾਮ ਹੈ*ਰੋਇਨ(ਚਿੱ*ਟਾ),02 ਲੱਖ ਰੂਪਏ ਡਰੱਗ ਮਨੀ ਸਮੇਤ ਟੀ.ਵੀ.ਐਸ.ਯੂਪੀਟਰ ਸਕੂਟਰੀ ਨੰਬਰੀ  PB-13AZ-7276 ਦੇ ਕਾਬੂ ਕਰਕੇ ਮੁ.ਨੰ 55 ਮਿਤੀ 14.04.2026 ਅ/ਧ 21/25/61/85 ਐਨ.ਡੀ.ਪੀ.ਐਸ ਐਕਟ ਥਾਣਾ ਸਿਟੀ 1 ਮਾਨਸਾ ਵਿੱਚ ਦਰਜ ਕੀਤਾ ਗਿਆ।ਦੌਰਾਨੇ ਤਫਤੀਸ਼ ਦੋਸ਼ੀ ਨੂੰ ਮਿਤੀ 15.04.2026 ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 02 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਤੇ ਉਸੇ ਦਿਨ ਦੋਸ਼ੀ ਪਾਸੌ ਡੂੰਘਾਈ ਨਾਲ ਪੁਛਗਿੱਛ ਕਰਕੇ ਉਸ ਦੀ ਨਿਸ਼ਾਨਦੇਹੀ ਪਰ ਫਰਦ ਇੰਕਸਾਫ ਤਹਿਤ ਸੈਟਰਲ ਪਾਰਕ ਤੋ ਚਕੇਰੀਆ ਫਾਟਕ ਵੱਲ ਜਾਦੀ ਸੜਕ ਦੇ ਸੱਜੇ ਪਾਸੇ  ਖਤਾਨਾ ਵਿਚੋ 315 ਬੋਰ ਦੇਸੀ ਕੱਟਾ ਸਮੇਤ 01 ਜਿੰਦਾ ਕਾਰਤੂਸ ਬ੍ਰਾਮਦ ਕਰਵਾਇਆ ਗਿਆ  ਹੈ ਤੇ ਮੁੱਕਦਮਾ ਹਜਾ ਵਿਚ ਰਾਹੀ ਰਪਟ ਨੰਬਰ 41 ਮਿਤੀ 15.04.2026 ਨਾਲ ਜੁਰਮ 25/54/59 ਅਸਲਾ ਐਕਟ ਦਾ ਵਾਧਾ ਕੀਤਾ ਗਿਆ ਹੈ।
ਗ੍ਰਿਫਤਾਰ ਵਿਅਕਤੀ ਪਾਸੋਂ ਹੋਰ ਵੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ  ਅਤੇ ਮੁਕੱਦਮਾ ਦੀ ਡੂੰਘਾਈ ਨਾਲ ਤਫਤੀਸ ਕਰਕੇ ਦੋਸ਼ੀ ਦੇ ਬੈਕਵਰਡ ਅਤੇ ਫਾਰਵਰਡ ਲਿੰਕਾ ਤੋ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ