Central Board of Secondary Education 10ਵੀਂ ਦਾ ਨਤੀਜਾ 2026 ਜਾਰੀ: 25 ਲੱਖ ਵਿਦਿਆਰਥੀਆਂ ਦੀ ਉਡੀਕ ਖਤਮ

42

15 ਅਪ੍ਰੈਲ, 2026 Aj Di Awaaj

Education Desk:  ਸੀਬੀਐਸਈ ਬੋਰਡ ਦੀ 10ਵੀਂ ਜਮਾਤ ਦੇ ਨਤੀਜੇ 2026 ਦਾ ਐਲਾਨ ਅੱਜ 15 ਅਪ੍ਰੈਲ ਨੂੰ ਕਰ ਦਿੱਤਾ ਗਿਆ ਹੈ, ਜਿਸ ਨਾਲ ਲਗਭਗ 25 ਲੱਖ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਦੀ ਲੰਬੇ ਸਮੇਂ ਤੋਂ ਚੱਲ ਰਹੀ ਉਡੀਕ ਖਤਮ ਹੋ ਗਈ ਹੈ।

ਇਹ ਪ੍ਰੀਖਿਆਵਾਂ 18 ਫਰਵਰੀ ਤੋਂ 11 ਮਾਰਚ 2026 ਤੱਕ ਆਯੋਜਿਤ ਕੀਤੀਆਂ ਗਈਆਂ ਸਨ। ਹੁਣ ਵਿਦਿਆਰਥੀ ਆਪਣੇ ਨਤੀਜੇ ਅਧਿਕਾਰਤ ਵੈੱਬਸਾਈਟ results.cbse.nic.in ‘ਤੇ ਜਾ ਕੇ ਚੈੱਕ ਕਰ ਸਕਦੇ ਹਨ।

ਨਤੀਜਾ ਚੈੱਕ ਕਰਨ ਲਈ ਲੋੜੀਂਦੇ ਵੇਰਵੇ:
ਵਿਦਿਆਰਥੀਆਂ ਨੂੰ ਆਪਣਾ ਨਤੀਜਾ ਵੇਖਣ ਲਈ ਹੇਠ ਲਿਖੀਆਂ ਜਾਣਕਾਰੀਆਂ ਦਰਜ ਕਰਨੀ ਪੈਣਗੀਆਂ:

  • ਰੋਲ ਨੰਬਰ
  • ਸਕੂਲ ਨੰਬਰ
  • ਐਡਮਿਟ ਕਾਰਡ ਆਈਡੀ

ਇਸ ਲਈ ਵਿਦਿਆਰਥੀ ਆਪਣਾ ਐਡਮਿਟ ਕਾਰਡ ਆਪਣੇ ਕੋਲ ਰੱਖਣ ਤਾਂ ਜੋ ਨਤੀਜਾ ਵੇਖਣ ਵੇਲੇ ਕੋਈ ਸਮੱਸਿਆ ਨਾ ਆਵੇ।

DigiLocker ਰਾਹੀਂ ਨਤੀਜਾ ਕਿਵੇਂ ਵੇਖੀਏ?
ਵਿਦਿਆਰਥੀ DigiLocker ਰਾਹੀਂ ਵੀ ਆਪਣਾ ਨਤੀਜਾ ਪ੍ਰਾਪਤ ਕਰ ਸਕਦੇ ਹਨ। ਇਸ ਲਈ ਉਨ੍ਹਾਂ ਨੂੰ ਆਪਣੀ APAAR ID ਐਕਟਿਵ ਕਰਨੀ ਹੋਵੇਗੀ। ਨਵਾਂ ਅਕਾਊਂਟ ਬਣਾਉਣ ਲਈ ਵੈੱਬਸਾਈਟ ‘ਤੇ ਜਾ ਕੇ OTP ਰਾਹੀਂ ਵੈਰੀਫਿਕੇਸ਼ਨ ਕਰਨਾ ਪਵੇਗਾ।

SMS ਰਾਹੀਂ ਨਤੀਜਾ ਚੈੱਕ ਕਰਨ ਦਾ ਤਰੀਕਾ:
ਜੇਕਰ ਇੰਟਰਨੈੱਟ ਉਪਲਬਧ ਨਾ ਹੋਵੇ, ਤਾਂ ਵਿਦਿਆਰਥੀ SMS ਰਾਹੀਂ ਵੀ ਨਤੀਜਾ ਵੇਖ ਸਕਦੇ ਹਨ। ਇਸ ਲਈ ਮੈਸੇਜ ਬਾਕਸ ਵਿੱਚ ਲਿਖੋ:
cbse10 <space> ਰੋਲ ਨੰਬਰ <space> ਜਨਮ ਤਰੀਕ <space> ਸਕੂਲ ਨੰਬਰ <space> ਸੈਂਟਰ ਨੰਬਰ
ਅਤੇ ਇਸਨੂੰ 7738299899 ‘ਤੇ ਭੇਜ ਦਿਓ।

ਇਸ ਤੋਂ ਇਲਾਵਾ, ਵਿਦਿਆਰਥੀ cbse.gov.in ਅਤੇ results.gov.in ਵਰਗੀਆਂ ਵੈੱਬਸਾਈਟਾਂ ‘ਤੇ ਵੀ ਆਪਣੇ ਨਤੀਜੇ ਦੇਖ ਸਕਦੇ ਹਨ।