ਪੰਜਵੀਂ ਗੇਂਦ ‘ਤੇ ਪਲਟਿਆ ਮੈਚ, ਵਿਕਟਕੀਪਰ ਦੇ ਕਰਾਮਾਤੀ ਪਲ ਨਾਲ ਗੁਜਰਾਤ ਦੀ ਵਾਪਸੀ

22

Chandigarh 09 Apr 2026 AJ DI Awaaj

Sports Desk :  ਗੁਜਰਾਤ ਟਾਈਟਨਜ਼ ਅਤੇ ਦਿੱਲੀ ਕੈਪੀਟਲਸ ਵਿਚਕਾਰ ਖੇਡਿਆ ਗਿਆ ਇਹ ਰੋਮਾਂਚਕ ਮੁਕਾਬਲਾ ਆਖਰੀ ਓਵਰ ਵਿੱਚ ਨਾਟਕੀ ਮੋੜ ‘ਤੇ ਪਹੁੰਚ ਗਿਆ, ਜਿੱਥੇ ਪੰਜਵੀਂ ਗੇਂਦ ‘ਤੇ ਹੋਏ ਇਕ ਕਰਾਮਾਤੀ ਪਲ ਨੇ ਮੈਚ ਦਾ ਪਾਸਾ ਹੀ ਬਦਲ ਦਿੱਤਾ।

ਆਖਰੀ ਓਵਰ ਵਿੱਚ ਦਿੱਲੀ ਨੂੰ ਜਿੱਤ ਲਈ 13 ਦੌੜਾਂ ਦੀ ਲੋੜ ਸੀ। ਕਪਤਾਨ Shubman Gill ਨੇ ਤਜਰਬੇਕਾਰ ਗੇਂਦਬਾਜ਼ Prasidh Krishna ਨੂੰ ਜ਼ਿੰਮੇਵਾਰੀ ਸੌਂਪੀ। ਹਾਲਾਤ ਗੁਜਰਾਤ ਲਈ ਥੋੜ੍ਹੇ ਮੁਸ਼ਕਲ ਸਨ ਕਿਉਂਕਿ ਹੌਲੀ ਓਵਰ-ਰੇਟ ਕਾਰਨ ਇੱਕ ਫੀਲਡਰ ਸਰਕਲ ਦੇ ਅੰਦਰ ਰੱਖਣਾ ਪਿਆ।

ਪਹਿਲੀ ਗੇਂਦ ‘ਤੇ ਨੌਜਵਾਨ ਬੱਲੇਬਾਜ਼ ਵਿਪ੍ਰਜ ਨਿਗਮ ਨੇ ਚੌਕਾ ਜੜ ਕੇ ਦਬਾਅ ਘਟਾਇਆ, ਪਰ ਅਗਲੀ ਹੀ ਗੇਂਦ ‘ਤੇ ਪ੍ਰਸਿਧ ਨੇ ਵਾਪਸੀ ਕਰਦਿਆਂ ਉਸਨੂੰ ਆਉਟ ਕਰਵਾ ਦਿੱਤਾ। ਇਸ ਤੋਂ ਬਾਅਦ Kuldeep Yadav ਨੇ ਸਿੰਗਲ ਲੈ ਕੇ ਸਟ੍ਰਾਈਕ David Miller ਨੂੰ ਦਿੱਤੀ।

ਚੌਥੀ ਗੇਂਦ ‘ਤੇ ਮਿਲਰ ਨੇ 106 ਮੀਟਰ ਦਾ ਵਿਸ਼ਾਲ ਛੱਕਾ ਲਗਾ ਕੇ ਮੈਚ ਨੂੰ ਦਿੱਲੀ ਵੱਲ ਝੁਕਾ ਦਿੱਤਾ। ਹੁਣ ਦਿੱਲੀ ਨੂੰ ਜਿੱਤ ਲਈ ਸਿਰਫ 2 ਗੇਂਦਾਂ ‘ਤੇ 2 ਦੌੜਾਂ ਦੀ ਲੋੜ ਸੀ।

ਪਰ ਪੰਜਵੀਂ ਗੇਂਦ ‘ਤੇ ਸਭ ਕੁਝ ਬਦਲ ਗਿਆ। ਮਿਲਰ ਨੇ ਗੇਂਦ ਨੂੰ ਡੀਪ ਸਕੁਏਅਰ ਲੈਗ ਵੱਲ ਖੇਡਿਆ ਅਤੇ ਦੌੜ ਲਈ ਕਾਲ ਕੀਤੀ, ਪਰ ਵਿਚਕਾਰ ਗਲਤਫਹਿਮੀ ਹੋ ਗਈ। ਕੁਲਦੀਪ ਪਹਿਲਾਂ ਹੀ ਅੱਧੀ ਕ੍ਰੀਜ਼ ਤੱਕ ਪਹੁੰਚ ਗਿਆ ਸੀ, ਪਰ ਮਿਲਰ ਨੇ ਉਸਨੂੰ ਵਾਪਸ ਭੇਜ ਦਿੱਤਾ। ਇਸ ਦੌਰਾਨ ਵਿਕਟਕੀਪਰ ਦੀ ਫੁਰਤੀ ਨਾਲ ਰਨ-ਆਉਟ ਦਾ ਮੌਕਾ ਬਣਿਆ ਅਤੇ ਮੈਚ ਦਾ ਰੁਖ ਪਲਟ ਗਿਆ।

ਆਖਰੀ ਗੇਂਦ ‘ਤੇ ਦਬਾਅ ਵਧ ਗਿਆ ਅਤੇ ਦਿੱਲੀ ਟੀਮ ਮੌਕਾ ਗਵਾ ਬੈਠੀ। ਹਾਰ ਤੋਂ ਬਾਅਦ ਮਿਲਰ ਆਪਣੇ ਜਜ਼ਬਾਤਾਂ ‘ਤੇ ਕਾਬੂ ਨਾ ਰੱਖ ਸਕਿਆ ਅਤੇ ਮੈਦਾਨ ‘ਚ ਹੀ ਭਾਵੁਕ ਹੋ ਗਿਆ। ਉਸਨੇ 20 ਗੇਂਦਾਂ ‘ਤੇ ਨਾਬਾਦ 41 ਦੌੜਾਂ ਬਣਾਈਆਂ, ਪਰ ਆਪਣੀ ਟੀਮ ਨੂੰ ਜਿੱਤ ਨਹੀਂ ਦਿਵਾ ਸਕਿਆ।