ਰਾਏਪੁਰ: 13 Mar 2026 AJ DI Awaaj
National Desk : ਛੱਤੀਸਗੜ੍ਹ ਮੁੱਖ ਮੰਤਰੀ ਵਿਸ਼ਨੂੰ ਦੇਵ ਸਾਈ ਨੇ ਰਾਏਪੁਰ ਵਿੱਚ ਇਕ ਸਮਾਗਮ ਦੌਰਾਨ “ਮੁੱਖ ਮੰਤਰੀ ਬਿਜਲੀ ਬਿੱਲ ਸਮਾਧਾਨ ਯੋਜਨਾ” ਦੀ ਵੀ ਸ਼ੁਰੂਆਤ ਕੀਤੀ। ਇਸ ਯੋਜਨਾ ਦਾ ਉਦੇਸ਼ ਉਹਨਾਂ ਲੋਕਾਂ ਨੂੰ ਰਾਹਤ ਦੇਣਾ ਹੈ ਜੋ ਆਰਥਿਕ ਤੰਗੀ ਕਾਰਨ ਆਪਣੇ ਬਿਜਲੀ ਬਿੱਲ ਨਹੀਂ ਭਰ ਸਕੇ।
ਇਸ ਯੋਜਨਾ ਤਹਿਤ ਰਾਜ ਦੇ ਲਗਭਗ 28 ਲੱਖ ਖਪਤਕਾਰਾਂ ਨੂੰ ਕਰੀਬ 757 ਕਰੋੜ ਰੁਪਏ ਤੋਂ ਵੱਧ ਦੀ ਰਾਹਤ ਮਿਲਣ ਦੀ ਉਮੀਦ ਹੈ। ਮੁੱਖ ਮੰਤਰੀ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਹਰ ਘਰ ਲਈ ਬਿਜਲੀ ਇੱਕ ਬੁਨਿਆਦੀ ਜ਼ਰੂਰਤ ਬਣ ਗਈ ਹੈ ਅਤੇ ਸਰਕਾਰ ਇਹ ਯਕੀਨੀ ਬਣਾਉਣਾ ਚਾਹੁੰਦੀ ਹੈ ਕਿ ਕੋਈ ਵੀ ਪਰਿਵਾਰ ਬਿਜਲੀ ਬਿੱਲ ਦੇ ਬਕਾਏ ਕਾਰਨ ਹਨੇਰੇ ਵਿੱਚ ਨਾ ਰਹੇ।














