Ammy Virk ਦੀ ਪਤਨੀ ਤੇ 6 ਸਾਲਾ ਧੀ ਯੂਏਈ ਵਿੱਚ ਫਸੀ, ਗਾਇਕ ਨੇ ਸਾਂਝਾ ਕੀਤਾ ਭਾਵੁਕ ਸੰਦੇਸ਼

2

 2 ਮਾਰਚ 2026 Aj Di Awaaj 

Bollywood Desk:  ਮੱਧ ਪੂਰਬ ਵਿੱਚ ਚੱਲ ਰਹੇ ਤਣਾਅ ਦੇ ਦਰਮਿਆਨ ਪੰਜਾਬੀ ਗਾਇਕ ਅਤੇ ਅਦਾਕਾਰ ਐਮੀ ਵਿਰਕ ਨੇ ਆਪਣੀ ਪਰਿਵਾਰਕ ਚਿੰਤਾ ਸਾਂਝੀ ਕਰਦਿਆਂ ਭਾਵੁਕ ਪੋਸਟ ਕੀਤੀ ਹੈ। ਉਨ੍ਹਾਂ ਦੀ ਪਤਨੀ ਅਤੇ ਛੇ ਸਾਲਾ ਧੀ ਇਸ ਵੇਲੇ United Arab Emirates ਵਿੱਚ ਹਨ ਅਤੇ ਸਥਿਤੀ ਕਾਰਨ ਗਾਇਕ ਕਾਫੀ ਚਿੰਤਿਤ ਹਨ।

ਇੰਸਟਾਗ੍ਰਾਮ ‘ਤੇ ਸਾਂਝੀ ਕੀਤੀ ਗਈ ਪੋਸਟ ਵਿੱਚ ਐਮੀ ਵਿਰਕ ਨੇ ਲਿਖਿਆ ਕਿ ਯੂਏਈ ਦੀ ਮੌਜੂਦਾ ਸਥਿਤੀ ਨੇ ਉਨ੍ਹਾਂ ਦੇ ਦਿਲ ‘ਤੇ ਭਾਰ ਪਾ ਦਿੱਤਾ ਹੈ। ਇੱਕ ਪਤੀ ਅਤੇ ਪਿਤਾ ਹੋਣ ਦੇ ਨਾਤੇ ਇਸ ਤਰ੍ਹਾਂ ਦੇ ਸਮੇਂ ਦੌਰਾਨ ਚਿੰਤਤ ਅਤੇ ਭਾਵੁਕ ਹੋਣਾ ਸੁਭਾਵਿਕ ਹੈ। ਉਨ੍ਹਾਂ ਨੇ ਆਪਣੀ ਧੀ ਦੇ ਸ਼ਬਦ ਵੀ ਯਾਦ ਕੀਤੇ — “ਪਾਪਾ, ਜੇ ਕੁਝ ਹੋਇਆ ਤਾਂ ਮੈਂ ਆਪਣੇ ਬਿਸਤਰੇ ਹੇਠ ਲੁਕ ਜਾਵਾਂਗੀ। ਮੈਂ ਮਜ਼ਬੂਤ ਕੁੜੀ ਹਾਂ ਪਾਪਾ, ਤੁਸੀਂ ਚਿੰਤਾ ਨਾ ਕਰੋ।” ਗਾਇਕ ਨੇ ਕਿਹਾ ਕਿ ਇਹ ਉਹ ਗੱਲ ਨਹੀਂ ਜੋ ਕੋਈ ਪਿਤਾ ਸੁਣਨਾ ਚਾਹੁੰਦਾ ਹੈ।

ਉਨ੍ਹਾਂ ਨੇ ਕਿਹਾ ਕਿ ਹਰ ਖ਼ਬਰ ਅਪਡੇਟ ਉਨ੍ਹਾਂ ਲਈ ਨਿੱਜੀ ਹੋ ਜਾਂਦੀ ਹੈ। ਜਨਤਕ ਜੀਵਨ ਵਿੱਚ ਚਾਹੇ ਇਨਸਾਨ ਕਿੰਨਾ ਵੀ ਮਜ਼ਬੂਤ ਦਿਖਾਈ ਦੇਵੇ, ਪਰ ਆਖ਼ਰਕਾਰ ਉਹ ਪਰਿਵਾਰਕ ਵਿਅਕਤੀ ਹੀ ਹੁੰਦਾ ਹੈ।

ਐਮੀ ਵਿਰਕ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੀ ਚਿੰਤਾ ਸਿਰਫ ਆਪਣੇ ਪਰਿਵਾਰ ਤੱਕ ਸੀਮਿਤ ਨਹੀਂ ਹੈ, ਬਲਕਿ ਉਹ ਸਾਰੀਆਂ ਉਹਨਾਂ ਪਰਿਵਾਰਾਂ ਲਈ ਵੀ ਦੁਆ ਕਰਦੇ ਹਨ ਜੋ ਇਸ ਡਰ ਅਤੇ ਅਣਸ਼ਚਿਤਤਾ ਦਾ ਸਾਹਮਣਾ ਕਰ ਰਹੇ ਹਨ।

ਇਸਦੇ ਨਾਲ ਹੀ ਗਾਇਕ ਨੇ ਯੂਏਈ ਸਰਕਾਰ ਅਤੇ ਅਧਿਕਾਰੀਆਂ ਦੇ ਯਤਨਾਂ ਦੀ ਸਰਾਹਨਾ ਕੀਤੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਹੈ ਕਿ ਪ੍ਰਸ਼ਾਸਨ ਲੋਕਾਂ ਦੀ ਸੁਰੱਖਿਆ ਅਤੇ ਸਹਾਇਤਾ ਲਈ ਲਗਾਤਾਰ ਕੰਮ ਕਰ ਰਿਹਾ ਹੈ, ਜਿਸ ਲਈ ਉਹ ਦਿਲੋਂ ਆਭਾਰੀ ਹਨ।

ਅਖੀਰ ਵਿੱਚ ਉਨ੍ਹਾਂ ਨੇ ਸ਼ਾਂਤੀ ਅਤੇ ਸਥਿਰਤਾ ਲਈ ਅਰਦਾਸ ਕਰਦੇ ਹੋਏ ਕਿਹਾ ਕਿ ਇਹ ਮੁਸ਼ਕਲ ਦੌਰ ਜਲਦੀ ਖਤਮ ਹੋਵੇ ਅਤੇ ਸਾਰੇ ਪਰਿਵਾਰ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਨ।