ਜ਼ਿਲ੍ਹਾ ਮੈਜਿਸਟਰੇਟ ਵੱਲੋਂ ”ਮੈਗਾ ਮਾਈਂਡ ਇੰਸਟੀਚਿਊਟ, ਮਾਨਸਾ” ਦਾ ਲਾਇਸੰਸ ਰੱਦ

30

ਮਾਨਸਾ, 26 ਫਰਵਰੀ 2026 AJ DI Awaaj

Punjab Desk  :  ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਸ੍ਰੀਮਤੀ ਨਵਜੋਤ ਕੌਰ, ਆਈ.ਏ.ਐੱਸ. ਨੇ ਪੰਜਾਬ ਟਰੈਵਲ ਪ੍ਰੋਫੈਸ਼ਨਲਜ਼ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6(1) (e) ਤਹਿਤ ਮਿਲੀਆਂ ਸ਼ਕਤੀਆਂ ਦੀ ਵਰਤੋਂ ਕਰਦਿਆਂ ”ਮੈਗਾ ਮਾਈਂਡ ਇੰਸਟੀਚਿਊਟ, ਨਵੀਂ ਕਚਹਿਰੀ ਰੋਡ, ਮਾਨਸਾ, ਜ਼ਿਲ੍ਹਾ ਮਾਨਸਾ” ਦਾ ਲਾਇਸੰਸ ਨੰਬਰ 31/ਐਲ.ਪੀ.ਏ. ਮਿਤੀ 09.06.2020 ਤੁਰੰਤ ਪ੍ਰਭਾਵ ਨਾਲ ਰੱਦ ਕੀਤਾ ਹੈ।

ਹੁਕਮ ਵਿਚ ਕਿਹਾ ਗਿਆ ਹੈ ਕਿ ਪੰਜਾਬ ਟਰੈਵਲ ਪ੍ਰੋਫੈਸ਼ਨਲਜ਼ ਰੈਗੂਲੇਸ਼ਨ ਐਕਟ ਤਹਿਤ ਸ੍ਰੀ ਰਮਨਦੀਪ ਸਿੰਘ ਪੁੱਤਰ ਗੁਰਜੰਟ ਸਿੰਘ, ਵਾਸੀ ਗੁਰਨੇ ਕਲਾਂ, ਤਹਿਸੀਲ ਬੁਢਲਾਡਾ, ਜ਼ਿਲ੍ਹਾ ਮਾਨਸਾ ਨੂੰ ”ਮੈਗਾ ਮਾਈਂਡ ਇੰਸਟੀਚਿਊਟ, ਨਵੀਂ ਕਚਹਿਰੀ ਰੋਡ, ਮਾਨਸਾ, ਜ਼ਿਲ੍ਹਾ ਮਾਨਸਾ” ਦੇ ਨਾਮ ‘ਤੇ ਆਈਲਟਸ ਕੋਚਿੰਗ ਲਈ ਲਾਇਸੰਸ ਜਾਰੀ ਕੀਤਾ ਗਿਆ ਸੀ ਜਿਸ ਦੀ ਮਿਆਦ 08.06.2025 ਤੱਕ ਸੀ।

ਪੰਜਾਬ ਟਰੈਵਲ ਪ੍ਰੋਫੈਸ਼ਨਲਜ਼ ਰੈਗੂਲੇਸ਼ਨ ਐਕਟ ਤਹਿਤ ਬਣੇ ਰੂਲਜ਼ ਦੇ ਸੈਕਸ਼ਨ 5 ਦੇ ਨਿਯਮ 2 ਵਿਚ ਦਰਸਾਇਆ ਗਿਆ ਹੈ ਕਿ ਲਾਇਸੰਸ ਨੂੰ ਨਵੀਨ ਕਰਵਾਉਣ ਲਈ ਬਿਨੈ ਪੱਤਰ ਲਾਇਸੰਸ ਦੀ ਮਿਆਦ ਖਤਮ ਹੋਣ ਦੀ ਮਿਤੀ ਤੋਂ ਦੋ ਮਹੀਨੇ ਪਹਿਲਾਂ ਫਾਰਮ-3 ਸਮੇਤ ਸਬੰਧਤ ਦਸਤਾਵੇਜ਼ ਪੇਸ਼ ਕੀਤੇ ਜਾਣੇ ਹੁੰਦੇ ਹਨ। ਪ੍ਰੰਤੂ ਐਕਟ/ਰੂਲਜ਼ ਅਨੁਸਾਰ ਨਿਰਧਾਰਤ ਸਮਾਂ ਖਤਮ ਹੋਦ ਦੇ ਬਾਵਜੂਦ ਲਾਇਸੰਸੀ ਵੱਲੋਂ ਲਾਇਸੰਸ ਨਵੀਨ ਕਰਵਾਉਣ ਲਈ ਦਰਖਾਸਤ ਇਸ ਦਫ਼ਤਰ ਵਿਚ ਪੇਸ਼ ਨਹੀਂ ਕੀਤੀ ਗਈ ਹੈ। ਇਸ ਸਬੰਧੀ ਲਾਇਸੰਸੀ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਸੀ, ਜਿਸ ਦੀ ਤਾਮੀਲੀ ਰਿਪੋਰਟ ਪ੍ਰਾਪਤ ਹੋ ਚੁੱਕੀ ਹੈ। ਪ੍ਰੰਤੂ ਲਾਇਸੰਸੀ ਵੱਲੋਂ ਕੋਈ ਜਵਾਬ/ਸੂਚਨਾ ਇਸ ਦਫ਼ਤਰ ਨੂੰ ਨਹੀਂ ਭੇਜੀ ਗਈ।

ਇਸ ਤਰ੍ਹਾਂ ਇਸ ਕੇਸ ਵਿਚ ਲਾਇਸੰਸੀ ਵੱਲੋਂ ਐਕਟ/ਰੂਲਜ਼ ਅਤੇ ਐਡਵਾਇਜ਼ਰੀ ਅਨੁਸਾਰ ਲਾਇਸੰਸ ਨਵੀਨ ਨਾ ਕਰਵਾ ਕੇ ਨੋਟਿਸ ਦਾ ਜਵਾਬ/ਸਪਸ਼ਟੀਕਰਨ ਨਾ ਦੇ ਕੇ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਦੇ ਸੈਕਸ਼ਨ 6(1) ਦੇ ਉਪਬੰਦਾਂ ਦੀ ਉਲੰਘਣਾਂ ਕੀਤੀ ਗਈ ਹੈ।

ਹੁਕਮ ਵਿਚ ਕਿਹਾ ਗਿਆ ਹੈ ਕਿ ਐਕਟ/ਰੂਲਜ਼ ਮੁਤਾਬਿਕ ਕਿਸੇ ਵੀ ਕਿਸਮ ਦੀ ਇਸ ਦੇ ਖੁਦ ਜਾਂ ਇਸ ਦੀ ਫਰਮ ਦੇ ਖਿਲਾਫ ਕੋਈ ਵੀ ਸ਼ਿਕਾਇਤ ਆਦਿ ਲਈ ਭਰਪਾਈ ਕਰਨ ਲਈ ਸ੍ਰੀ ਰਮਨਦੀਪ ਸਿੰਘ ਪੁੱਤਰ ਗੁਰਜੰਟ ਸਿੰਘ ਖੁਦ ਜਿੰਮੇਵਾਰ ਹੋਣਗੇ।