ਨਵੀਂ ਦਿੱਲੀ 23 Feb 2026 AJ DI Awaaj
National Desk : ਰਮਜ਼ਾਨ ਦੇ ਮੌਕੇ ‘ਤੇ ਪੇਕੇ ਘਰ ਆਈ ਇਕ ਮਹਿਲਾ ਦੇ ਪਰਿਵਾਰ ਵਿੱਚ ਉਸ ਵੇਲੇ ਸੋਗ ਛਾ ਗਿਆ ਜਦੋਂ ਉਸ ਦੀ ਭੈਣ ‘ਤੇ ਆਪਣੇ ਹੀ 21 ਮਹੀਨੇ ਦੇ ਭਾਣਜੇ ਦੀ ਹੱ*ਤਿਆ ਕਰਨ ਦਾ ਦੋਸ਼ ਲੱਗਾ। ਇਹ ਦਰਦਨਾਕ ਘਟਨਾ ਸ਼ੁੱਕਰਵਾਰ ਦੁਪਹਿਰ ਮੁਖਰਜੀ ਨਗਰ ਦੇ ਐਸਐਫਐਸ ਫਲੈਟਾਂ ਨੇੜੇ ਇਕ ਪਾਰਕ ਵਿੱਚ ਵਾਪਰੀ।
ਪੁਲਿਸ ਮੁਤਾਬਕ ਦੁਪਹਿਰ ਕਰੀਬ 1:30 ਵਜੇ ਪੀਸੀਆਰ ਕਾਲ ਰਾਹੀਂ ਸੂਚਨਾ ਮਿਲੀ ਕਿ ਇਕ ਮਹਿਲਾ ਨੇ ਆਪਣੇ ਭਾਣਜੇ ਦਾ ਗਲਾ ਘੁੱਟ ਦਿੱਤਾ ਹੈ। ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕੀਤੀ।
ਦੋਸ਼ੀ ਮਹਿਲਾ ਦੀ ਪਛਾਣ 30 ਸਾਲਾ ਅਜਰਾ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਬੱਚੇ ਨੂੰ ਘੁੰਮਣ ਦੇ ਬਹਾਨੇ ਪਾਰਕ ਵਿੱਚ ਲੈ ਗਈ ਅਤੇ ਸੁੰਨਸਾਨ ਮੌਕਾ ਦੇਖ ਕੇ ਉਸ ਨਾਲ ਇਹ ਘਿਨੌਣੀ ਵਾਰਦਾਤ ਕੀਤੀ। ਨੇੜੇ ਮੌਜੂਦ ਇਕ ਸਥਾਨਕ ਵਿਅਕਤੀ ਨੇ ਦਖਲ ਦੇ ਕੇ ਬੱਚੇ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਅਤੇ ਉਸਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਪਰ ਡਾਕਟਰਾਂ ਨੇ ਉਸਨੂੰ ਮ੍ਰਿ*ਤ ਘੋਸ਼ਿਤ ਕਰ ਦਿੱਤਾ।
ਮ੍ਰਿ*ਤਕ ਬੱਚੇ ਦੀ ਪਛਾਣ ਹਾਦੀ ਵਜੋਂ ਹੋਈ ਹੈ, ਜੋ ਆਪਣੇ ਮਾਤਾ-ਪਿਤਾ ਨਾਲ ਸੀਲਮਪੁਰ ਵਿੱਚ ਰਹਿੰਦਾ ਸੀ। ਉਸਦੀ ਮਾਂ ਰਮਜ਼ਾਨ ਮਨਾਉਣ ਲਈ ਆਪਣੇ ਪੇਕੇ ਘਰ ਮੁਖਰਜੀ ਨਗਰ ਆਈ ਹੋਈ ਸੀ।
ਘਟਨਾ ਤੋਂ ਬਾਅਦ ਅਜਰਾ ਬੇਹੋਸ਼ ਹਾਲਤ ਵਿੱਚ ਮਿਲੀ, ਜਿਸਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਕੇ ਡਾਕਟਰੀ ਜਾਂਚ ਲਈ ਬਾਬੂ ਜਗਜੀਵਨ ਰਾਮ ਮੈਮੋਰੀਅਲ ਹਸਪਤਾਲ ਭੇਜ ਦਿੱਤਾ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਵਾਰਦਾਤ ਦੇ ਪਿੱਛੇ ਮਾਨਸਿਕ ਤਣਾਅ ਜਾਂ ਕੋਈ ਪਰਿਵਾਰਕ ਵਿਵਾਦ ਕਾਰਨ ਸੀ।
ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੀ ਕਾਨੂੰਨੀ ਕਾਰਵਾਈ ਜਾਰੀ ਹੈ।














