ਮਾਨਸਾ, 20 ਫਰਵਰੀ 2026 AJ DI Awaaj
Punjab Desk : ਸ੍ਰੀ ਭਾਗੀਰਥ ਸਿੰਘ ਮੀਨਾ, ਆਈ.ਪੀ.ਐਸ ਸੀਨੀਅਰ ਕਪਤਾਨ ਪੁਲਿਸ ਮਾਨਸਾ ਨੇ ਦੱਸਿਆ ਹੈ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਨਸ਼ਾ-ਮੁਕਤ ਕਰਨ ਲਈ ਵਿੱਢੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਸਖਤ ਨੀਤੀ ਅਪਣਾਈ ਗਈ ਹੈ ਜਿਸ ਦੀ ਲੜੀ ਵਿੱਚ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਸ੍ਰੀ ਗੌਰਵ ਯਾਦਵ ਆਈ.ਪੀ.ਐਸ ਦੇ ਅਦੇਸਾਂ ਅਤੇ ਸ੍ਰੀ ਹਰਜੀਤ ਸਿੰਘ ਆਈ.ਪੀ.ਐਸ. ਡਿਪਟੀ ਇੰਸਪੈਕਟਰ ਜਨਰਲ ਪੁਲਿਸ, ਬਠਿੰਡਾ ਰੇਂਜ ਦੀ ਅਗਵਾਈ ਹੇਠ ਮਾਨਸਾ ਪੁਲਿਸ ਵੱਲੋਂ ‘ਯੁੱਧ ਨਸ਼ਿਆਂ ਵਿਰੁੱਧ’ ਕਾਰਵਾਈ ਕਰਦੇ ਹੋਏ ਵੱਖ ਵੱਖ ਥਾਣਿਆ ਵਿੱਚ 08 ਮੁਕੱਦਮੇ ਦਰਜ ਕਰਕੇ 09 ਵਿਅਕਤੀ ਨੂੰ ਕਾਬੂ ਕਰਕੇ ਉਨ੍ਹਾ ਪਾਸੋ 22 ਗ੍ਰਾਮ ਹੈਰੋਇਨ, 105 ਸਿਗਨੇਚਰ ਕੈਪਸੂਲ, 300 ਲੀਟਰ ਲਾਹਣ, 11 ਬੋਤਲਾਂ ਸ਼ਰਾਬ ਠੇਕਾ ਹਰਿਆਣਾ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ ਹੈ।
ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਹੈ ਕਿ ਥਾਣਾ ਜੌੜਕੀਆਂ ਵਿੱਚ .ਸੀ.ਆਈ.ਏ ਸਟਾਫ ਦੀ ਪੁਲਿਸ ਟੀਮ ਨੇ ਗੁਰਮੇਲ ਸਿੰਘ ਪੁੱਤਰ ਅਜੈਬ ਸਿੰਘ ਵਾਸੀ ਜੌੜਕੀਆਂ ਪਾਸੋ ਗਸ਼ਤ ਦੌਰਾਨ 07 ਗ੍ਰਾਮ ਹੈਰੋਇਨ ਬ੍ਰਾਮਦ ਕਰਕੇ ਮੁਕੱਦਮਾ ਨੰਬਰ 19 ਮਿਤੀ 19.02.26 ਅ/ਧ 21 ਐਨ.ਡੀ.ਪੀ.ਐਸ ਐਕਟ ਥਾਣਾ ਜੌੜਕੀਆਂ ਤਹਿਤ ਦਰਜ ਕਰਕੇ ਤਫ਼ਤੀਸ਼ ਅਮਲ ਵਿੱਚ ਲਿਆਦੀ ਹੈ।
ਥਾਣਾ ਸਦਰ ਮਾਨਸਾ ਦੀ ਪੁਲਿਸ ਟੀਮ ਨੇ ਅਮ੍ਰਿੰਤਪਾਲ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਕੱਲ੍ਹੋ ਪਾਸੋਂ ਗਸ਼ਤ ਦੌਰਾਨ 60 ਸਿਗਨੇਚਰ ਕੈਪਸੂਲ ਬਰਾਮਦ ਕਰਕੇ ਮੁਕੱਦਮਾ ਨੰਬਰ 61 ਮਿਤੀ 19.02.26 ਅ/ਧ 223 ਬੀ.ਐਨ.ਐਸ ਥਾਣਾ ਸਦਰ ਮਾਨਸਾ ਤਹਿਤ ਦਰਜ ਕਰਕੇ ਤਫ਼ਤੀਸ਼ ਅਮਲ ਵਿੱਚ ਲਿਆਂਦੀ ਅਤੇ ਪੁਲਿਸ ਟੀਮ ਨੇ ਅਮ੍ਰਿਤਪਾਲ ਸਿੰਘ ਪੁੱਤਰ ਕੇਵਲ ਸਿੰਘ ਵਾਸੀ ਖਿਆਲਾ ਕਲਾਂ ਨੂੰ ਗਸ਼ਤ ਦੌਰਾਨ ਕਾਬੂ ਕਰਕੇ ਡੋਪ ਟੈਸਟ ਕਰਾਉਣ ‘ਤੇ ਡੋਪ ਪਾਜ਼ੀਟਿਵ ਆਉਣ ‘ਤੇ ਮੁਕਦੱਮਾ ਨੰਬਰ 62 ਮਿਤੀ 19.02.26 ਅ/ਧ 27 ਐਨ.ਡੀ.ਪੀ.ਐਸ ਐਕਟ ਥਾਣਾ ਸਦਰ ਮਾਨਸਾ ਤਹਿਤ ਦਰਜ ਕਰਕੇ ਤਫ਼ਤੀਸ਼ ਅਮਲ ਵਿੱਚ ਲਿਆਦੀ।
ਥਾਣਾ ਸਿਟੀ ਬੁਢਲਾਡਾ ਵਿੱਚ .ਸੀ.ਆਈ.ਏ ਸਟਾਫ ਦੀ ਪੁਲਿਸ ਟੀਮ ਨੇ ਮੰਗਲ ਸਿੰਘ ਪੁੱਤਰ ਮੂੰਗਾ ਸਿੰਘ, ਪ੍ਰੇਮ ਲਾਲ ਪੁੱਤਰ ਸੋਹਨ ਲਾਲ ਵਾਸੀ ਵਾ. 11 ਢੇਹਾ ਬਸਤੀ ਬੁਢਲਾਡਾ ਪਾਸੋਂ ਗਸ਼ਤ ਦੌਰਾਨ 08 ਗ੍ਰਾਮ ਹੈਰੋਇਨ ਬ੍ਰਾਮਦ ਕਰਕੇ ਮੁਕੱਦਮਾ ਨੰ. 31 ਮਿਤੀ 19.02.26 ਅ/ਧ 21 ਐਨ.ਡੀ.ਪੀ.ਐਸ ਐਕਟ ਥਾਣਾ ਸਿਟੀ ਬੁਢਲਾਡਾ ਤਹਿਤ ਦਰਜ ਕਰਕੇ ਤਫ਼ਤੀਸ਼ ਅਮਲ ਵਿੱਚ ਲਿਆਂਦੀ ।
ਥਾਣਾ ਜੋਗਾ ਵਿੱਚ .ਸੀ.ਆਈ.ਏ ਸਟਾਫ ਦੀ ਪੁਲਿਸ ਟੀਮ ਨੇ ਸੰਦੀਪ ਸਿੰਘ ਪੁੱਤਰ ਭੋਲਾ ਸਿੰਘ ਵਾਸੀ ਰੱਲਾ ਪਾਸੋ ਗਸ਼ਤ ਦੌਰਾਨ 07 ਗ੍ਰਾਮ ਹੈਰੋਇਨ ਬ੍ਰਾਮਦ ਕਰਕੇ ਮੁਕੱਦਮਾ ਨੰਬਰ 18 ਮਿਤੀ 19.02.26 ਅ/ਧ 21 ਐਨ.ਡੀ.ਪੀ.ਐਸ ਐਕਟ ਥਾਣਾ ਜੋਗਾ ਤਹਿਤ ਦਰਜ ਕਰਕੇ ਤਫ਼ਤੀਸ਼ ਅਮਲ ਵਿੱਚ ਲਿਆਂਦੀ ।
ਥਾਣਾ ਸਿਟੀ 1 ਮਾਨਸਾ ਦੀ ਪੁਲਿਸ ਟੀਮ ਨੇ ਸਰਬਜੀਤ ਸਿੰਘ ਪੁੱਤਰ ਮਿੱਠੂ ਸਿੰਘ ਵਾਸੀ ਜਵਾਹਰਕੇ ਪਾਸੋਂ ਗਸ਼ਤ ਦੌਰਾਨ 45 ਸਿਗਨੇਚਰ ਕੈਪਸੂਲ ਬਰਾਮਦ ਕਰਕੇ ਮੁਕੱਦਮਾ ਨੰਬਰ 27 ਮਿਤੀ 19.02.26 ਅ/ਧ 223 ਬੀ.ਐਨ.ਐਸ ਥਾਣਾ ਸਿਟੀ 1 ਮਾਨਸਾ ਤਹਿਤ ਦਰਜ ਕਰਕੇ ਤਫ਼ਤੀਸ਼ ਅਮਲ ਵਿੱਚ ਲਿਆਦੀ।
ਥਾਣਾ ਸਰਦੂਲਗੜ੍ਹ ਦੀ ਪੁਲਿਸ ਟੀਮ ਨੇ ਨਾਨਕ ਸਿੰਘ ਪੁੱਤਰ ਗੋਬਿੰਦ ਸਿੰਘ ਵਾਸੀ ਝੰਡਾ ਕਲਾਂ ਪਾਸੋ ਗਸ਼ਤ ਦੌਰਾਨ 300 ਲੀਟਰ ਲਾਹਣ ਬਰਾਮਦ ਕਰਕੇ ਮੁਕਦੱਮਾ ਨੰਬਰ 43 ਮਿਤੀ 19.02.26 ਅ/ਧ 61 ਐਕਸਾਇਜ ਐਕਟ ਥਾਣਾ ਸਰਦੂਲਗੜ੍ਹ ਤਹਿਤ ਦਰਜ ਕਰਕੇ ਤਫ਼ਤੀਸ਼ ਅਮਲ ਵਿੱਚ ਲਿਆਂਦੀ ਅਤੇ ਥਾਣਾ ਦੀ ਪੁਲਿਸ ਟੀਮ ਨੇ ਸਿੰਦਰਪਾਲ ਪੁੱਤਰ ਮਿਲਖੀ ਰਾਮ ਵਾਸੀ ਸਰਸਾ ਕੈਚੀਆਂ ਸਰਦੂਲਗੜ੍ਹ ਪਾਸੋ ਗਸ਼ਤ ਦੌਰਾਨ 11 ਬੋਤਲਾਂ ਸ਼ਰਾਬ ਠੇਕਾ ਹਰਿਆਣਾ ਬਰਾਮਦ ਕਰਕੇ ਮੁਕਦੱਮਾ ਨੰਬਰ 44 ਮਿਤੀ 19.02.26 ਅ/ਧ 61 ਐਕਸਾਇਜ ਐਕਟ ਥਾਣਾ ਸਰਦੂਲਗੜ੍ਹ ਤਹਿਤ ਦਰਜ ਕਰਕੇ ਤਫ਼ਤੀਸ਼ ਅਮਲ ਵਿੱਚ ਲਿਆਦੀ ।














