ਬਰਨਾਲਾ, 18 ਫਰਵਰੀ 2026 AJ DI Awaaj
Punjab Desk : ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ, ਧਨੌਲਾ ਰੋਡ ਬਰਨਾਲਾ ਵਿੱਚ 20 ਫਰਵਰੀ ਨੂੰ ਪਲੇਸਮੈਂਟ ਕੈਂਪ ਲਾਇਆ ਜਾ ਰਿਹਾ ਹੈ।
ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਬਰਨਾਲਾ ਦੇ ਪ੍ਰਿੰਸੀਪਲ ਸ੍ਰੀ ਪਰਗਟ ਰਾਮ ਵਲੋਂ ਦੱਸਿਆ ਗਿਆ ਕਿ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ, ਧਨੌਲਾ ਰੋਡ ਬਰਨਾਲਾ ਵਿਖੇ 20 ਫਰਵਰੀ 2026 ਨੂੰ “ਇਨਵੈਨਟਿਵ ਸਾਫਟਵੇਅਰ ਸੋਲਿਊਸ਼ਨ ਪ੍ਰਾਇਵੇਟ ਲਿਮਿਟੇਡ” ਵੱਲੋਂ ਡਵੀਜ਼ਨ ਇੰਚਾਰਜ ਅਤੇ ਕਿਊ.ਸੀ. ਫੀਲਡ ਆਡੀਟਰ ਦੀ ਅਸਾਮੀ ਲਈ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕੈਂਪ ਵਿੱਚ ਘੱਟੋ ਘੱਟ ਯੋਗਤਾ, ਆਈ.ਟੀ.ਆਈ-ਇਲੈਕਟ੍ਰੀਕਲ, ਵਾਇਰਮੈਨ ਅਤੇ ਇਲੈਕਟ੍ਰੋਨਿਕਸ ਟਰੇਡ ਦੇ ਪਾਸ ਆਉਟ ਸਿਖਿਆਰਥੀ ਹਿੱਸਾ ਲੈ ਸਕਦੇ ਹਨ, ਜਿਨ੍ਹਾਂ ਦੀ ਉਮਰ ਸੀਮਾ 18 ਤੋਂ 35 ਸਾਲ ਤੱਕ ਹੋਣੀ ਚਾਹੀਦੀ ਹੈ ਅਤੇ ਪ੍ਰਾਰਥੀ ਸਰੀਰਕ ਤੌਰ ‘ਤੇ ਫਿੱਟ ਹੋਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਹਿੱਸਾ ਲੈਣ ਵਾਲੇ ਪ੍ਰਾਰਥੀਆਂ ਕੋਲ ਆਪਣਾ ਦੋ ਪਹੀਆ ਵਾਹਨ ਅਤੇ ਡ੍ਰਾਇਵਿੰਗ ਲਾਇਸੰਸ ਹੋਣਾ ਲਾਜ਼ਮੀ ਹੈ। ਉਨ੍ਹਾਂ ਦੱਸਿਆ ਕਿ ਪ੍ਰਾਰਥੀ ਯੋਗਤਾ ਸਰਟੀਫਿਕੇਟ ਅਤੇ ਵੇਰਵਾ ਲੈ ਕੇ ਕੈਂਪ ਵਾਲੇ ਦਿਨ ਸਵੇਰੇ 10 ਵਜੇ ਪਹੁੰਚਣ।














