Punjab 14 Feb 2026 AJ DI Awaaj
Punjab Desk : ਕੈਨੇਡਾ ਵਿੱਚ ਗੋ*ਲੀ ਮਾਰ ਕੇ ਕ*ਤਲ ਕੀਤੇ ਗਏ ਪੰਜਾਬੀ ਨੌਜਵਾਨ ਦੀ ਮ੍ਰਿ*ਤਕ ਦੇਹ ਇਕ ਮਹੀਨੇ ਬਾਅਦ ਆਪਣੇ ਪਿੰਡ ਪਹੁੰਚੀ, ਜਿੱਥੇ ਉਸ ਦਾ ਅੰਤਿਮ ਸੰਸਕਾਰ ਕੀਤਾ ਗਿਆ।
ਮ੍ਰਿ*ਤਕ ਦੀ ਪਛਾਣ ਸਿਮਰਨਜੀਤ ਸਿੰਘ ਸੰਧੂ ਵਜੋਂ ਹੋਈ ਹੈ, ਜੋ ਜੰਡਿਆਲਾ ਗੁਰੂ ਨੇੜਲੇ ਪਿੰਡ ਦੇਵੀਦਾਸ ਪੁਰਾ ਦਾ ਰਹਿਣ ਵਾਲਾ ਸੀ। ਉਹ ਸਾਲ 2023 ਵਿੱਚ ਸਟਡੀ ਵੀਜ਼ੇ ‘ਤੇ ਕੈਨੇਡਾ ਗਿਆ ਸੀ, ਤਾਂ ਜੋ ਉੱਚੀ ਪੜ੍ਹਾਈ ਕਰਕੇ ਆਪਣਾ ਭਵਿੱਖ ਸੰਵਾਰ ਸਕੇ।
ਪਰਿਵਾਰਕ ਮੈਂਬਰਾਂ ਮੁਤਾਬਕ ਇਕ ਮਹੀਨਾ ਪਹਿਲਾਂ ਉਨ੍ਹਾਂ ਨੂੰ ਕੈਨੇਡਾ ਤੋਂ ਫੋਨ ਰਾਹੀਂ ਸੂਚਨਾ ਮਿਲੀ ਸੀ ਕਿ ਅਣਪਛਾਤੇ ਹਮਲਾਵਰਾਂ ਨੇ ਗੋ*ਲੀਆਂ ਮਾਰ ਕੇ ਸਿਮਰਨਜੀਤ ਦਾ ਕ*ਤਲ ਕਰ ਦਿੱਤਾ ਹੈ। ਇਸ ਦਰਦਨਾਕ ਖ਼ਬਰ ਨਾਲ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਪਿਆ।
ਮ੍ਰਿ*ਤਕ ਦੇ ਪਿਤਾ ਨੇ ਨਮ ਅੱਖਾਂ ਨਾਲ ਦੱਸਿਆ ਕਿ ਉਨ੍ਹਾਂ ਨੇ ਆਪਣੇ ਪੁੱਤਰ ਦੇ ਚੰਗੇ ਭਵਿੱਖ ਲਈ ਸਾਰੀ ਜ਼ਮੀਨ ਵੇਚ ਕੇ ਉਸ ਨੂੰ ਵਿਦੇਸ਼ ਭੇਜਿਆ ਸੀ, ਪਰ ਵਾਪਸ ਉਸ ਦੀ ਲਾ*ਸ਼ ਹੀ ਆਈ। ਉਨ੍ਹਾਂ ਨੇ ਕੈਨੇਡਾ ਅਤੇ ਭਾਰਤ ਸਰਕਾਰ ਤੋਂ ਇਨਸਾਫ਼ ਦੀ ਮੰਗ ਕਰਦਿਆਂ ਕਿਹਾ ਕਿ ਪੁੱਤਰ ਦੇ ਬਣਦੇ ਹੱਕਾਂ ਦੀ ਰਕਮ ਅਤੇ ਉਸਦਾ ਜ਼ਰੂਰੀ ਸਮਾਨ ਪਰਿਵਾਰ ਨੂੰ ਸੌਂਪਿਆ ਜਾਵੇ।
ਪਿੰਡ ਵਿੱਚ ਮਾਹੌਲ ਗਮਗੀਨ ਰਿਹਾ ਅਤੇ ਸੈਂਕੜੇ ਨਮ ਅੱਖਾਂ ਨੇ ਨੌਜਵਾਨ ਨੂੰ ਅੰਤਿਮ ਵਿਦਾਈ ਦਿੱਤੀ।














