ਫਾਜ਼ਿਲਕਾ 21 ਜਨਵਰੀ 2026 AJ DI Awaaj
Punjab Desk : ਡਾਇਰੈਕਟਰ ਆਯੁਰਵੇਦਾ ਪੰਜਾਬ ਡਾਕਟਰ ਰਮਨ ਖੰਨਾ ਦੇ ਹੁਕਮਾਂ ਅਨੁਸਾਰ ਜਿਲਾ ਆਯੁਰਵੈਦਿਕ ਅਤੇ ਯੂਨਾਨੀ ਅਫਸਰ ਫਾਜ਼ਿਲਕਾ ਡਾਕਟਰ ਰਵੀਕਾਂਤ ਮਦਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਆਯੂਸ਼ ਕੈਂਪ ਪਿੰਡ ਸੱਪਾਵਾਲੀ, ਮੁੱਖ ਚੌਕ ਵਿਖੇ ਆਯੋਜਿਤ ਕੀਤਾ ਗਿਆ ।
ਕੈਂਪ ਵਿੱਚ ਡਾਕਟਰ ਵਨੀਤ ਕੁਮਾਰ, ਡਾਕਟਰ ਪਰਵਿੰਦਰ ਕੌਰ ਨੇ ਮਰੀਜ਼ਾਂ ਦਾ ਚੈੱਕਅਪ ਕੀਤਾ ਅਤੇ ਆਯੁਰਵੈਦਿਕ ਦਵਾਈਆਂ ਦਿੱਤੀਆਂ ਗਈਆਂ। ਇਸ ਕੈਂਪ ਵਿੱਚ ਹੋਮਿਓਪੈਥੀ ਵਿਭਾਗ ਵੱਲੋਂ ਡਾਕਟਰ ਗੁਰਮੀਤ ਸਿੰਘ ਰਾਏ ਅਤੇ ਡਾਕਟਰ ਅਮਨਾ ਕੰਬੋਜ ਨੇ ਮਰੀਜ਼ਾਂ ਦਾ ਚੈੱਕ ਅਪ ਕੀਤਾ ਅਤੇ ਹੋਮਿਓਪੈਥਿਕ ਦਵਾਈਆਂ ਦਿੱਤੀਆਂ। ਕੈਂਪ ਵਿੱਚ ਆਯੁਰਵੈਦਿਕ ਡਾਕਟਰਾਂ ਵੱਲੋਂ 437 ਮਰੀਜ਼ਾਂ ਦਾ ਚੈੱਕਅੱਪ ਕੀਤਾ ਗਿਆ ਅਤੇ ਆਯੁਰਵੈਦਿਕ ਦਵਾਈਆਂ ਦਿੱਤੀਆਂ ਗਈਆਂ । ਹੋਮੀਓਪੈਥਿਕ ਵਿਭਾਗ ਵੱਲੋਂ ਵੀ 306 ਮਰੀਜਾਂ ਦਾ ਇਲਾਜ ਕੀਤਾ ਗਿਆ ।
ਕੈਂਪ ਇੰਚਾਰਜ ਡਾਕਟਰ ਪਰਵਿੰਦਰ ਕੌਰ ਵੱਲੋਂ ਮਰੀਜ਼ਾਂ ਨੂੰ ਆਯੁਰਵੇਦ ਅਤੇ ਯੋਗ ਨੂੰ ਅਪਣਾਉਣ ਲਈ ਪ੍ਰੇਰਿਤ ਕੀਤਾ ਗਿਆ। ਕੈਂਪ ਵਿੱਚ ਉਪ ਵੈਦ ਸਰੋਜ ਬਾਲਾ, ਸੁਮਿਤਰਾ ਦੇਵੀ ਅਤੇ ਪਾਰਟ ਟਾਈਮ ਕਮਲਜੀਤ ਕੌਰ, ਮਨਜੀਤ ਕੌਰ ਅਤੇ ਯੋਗ ਟ੍ਰੇਨਰ ਰਾਜੀਵ ਅਤੇ ਮਨਜੀਤ ਕੌਰ ਨੇ ਤਨਦੇਹੀ ਨਾਲ ਡਿਊਟੀ ਨਿਭਾਈ।














