ਬਰਨਾਲਾ ਪੁਲਿਸ-ਗੈਂਗ ਮੁਠਭੇੜ: 2 ਗੈਂਗ ਮੈਂਬਰ ਹਥਿ*ਆਰਾਂ ਅਤੇ ਮੋਟਰਸਾਈਕਲ ਸਣੇ ਗ੍ਰਿਫ*ਤਾਰ

23

ਬਰਨਾਲਾ 13 Jan 2026 AJ DI Awaaj

Punjab Desk : ਬਰਨਾਲਾ-ਰਾਏਕੋਟ ਨੈਸ਼ਨਲ ਹਾਈਵੇ ‘ਤੇ ਸੰਘੇੜਾ ਪੁਲ ਕੋਲ ਬਰਨਾਲਾ ਪੁਲਿਸ ਅਤੇ ਇੱਕ ਗੈਂਗ ਵਿਚਕਾਰ ਫਾਇਰਿੰਗ ਹੋਈ। ਪੁਲਿਸ ਨੇ ਜਵਾਬੀ ਕਾਰਵਾਈ ਕਰਦਿਆਂ ਗੈਂਗ ਦੇ ਅਕਰਮ ਖਾਨ ਉਰਫ ਆਕੂ ਨੂੰ ਲੱਤ ਵਿੱਚ ਗੋ*ਲੀ ਲੱਗਣ ਤੋਂ ਬਾਅਦ ਹਸਪਤਾਲ ਭੇਜਿਆ ਅਤੇ ਗੈਂਗ ਦੇ ਦੂਜੇ ਮੈਂਬਰ ਦੀਪੂ ਨੂੰ ਗ੍ਰਿ*ਫਤਾਰ ਕਰ ਲਿਆ।

ਜਿਲ੍ਹਾ ਬਰਨਾਲਾ ਦੇ ਐਸਐਸਪੀ ਮੁਹੰਮਦ ਸਰਫਰਾਜ ਆਲਮ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਲੋਹੜੀ ਵਾਲੇ ਦਿਨ ਕੁਝ ਲੋਕ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਬਣਾਈ ਹੈ। ਇਸ ਦੇ ਨਤੀਜੇ ਵਜੋਂ ਪੁਲਿਸ ਅਤੇ ਸੀਆਈਏ ਸਟਾਫ ਨੇ ਸੰਘੇੜਾ ਪੁਲ ਕੋਲ ਰੇਡ ਕੀਤੀ। ਗੈਂਗ ਦੇ ਮੈਂਬਰਾਂ ਨੇ ਪੁਲਿਸ ਉੱਪਰ ਗੋ*ਲੀ ਚਲਾਈ, ਜਿਸ ਤੋਂ ਪੁਲਿਸ ਮੁਲਾਜ਼ਮ ਬਚ ਗਏ।

ਅਕਰਮ ਖਾਨ ਉਰਫ ਆਕੂ ਪਹਿਲਾਂ ਵੀ ਕਈ ਮੁਕੱਦਮਿਆਂ (ਇਰਾਦਾ ਕਤ*ਲ, ਤਸਕਰੀ, ਸ਼ਰਾਬ ਤਸਕਰੀ) ਵਿੱਚ ਦਰਜ ਸਜ਼ਾ ਮੁਕਾਮ ਰਿਹਾ ਹੈ ਅਤੇ 2024 ਵਿੱਚ ਜੇਲ੍ਹ ਤੋਂ ਛੁੱਟ ਕੇ ਆਪਣਾ ਗੈਂਗ ਚਲਾ ਰਿਹਾ ਸੀ। ਦੂਜੇ ਗੈਂਗ ਮੈਂਬਰ ਦੀਪੂ ਖਿਲਾਫ ਵੀ ਤਸਕਰੀ ਮੁਕੱਦਮੇ ਦਰਜ ਹਨ। ਗ੍ਰਿਫ*ਤਾਰ ਕੀਤਾ ਗਿਆ ਸਮਾਨ ਵਿੱਚ 2 ਪਿ*ਸਟਲ, ਜ਼ਿੰਦਾ ਕਾ*ਰਤੂਸ, ਖਾਲੀ ਕਾਰ*ਤੂਸ ਅਤੇ ਇੱਕ ਬਿਨਾਂ ਨੰਬਰ ਦੀ ਮੋਟਰਸਾਈਕਲ ਸ਼ਾਮਲ ਹੈ।

ਐਸਐਸਪੀ ਮੁਹੰਮਦ ਸਰਫਰਾਜ ਆਲਮ ਨੇ ਸਮਾਜ ਵਿਰੋਧੀ ਕਾਰਵਾਈਆਂ ਕਰਨ ਵਾਲੇ ਲੋਕਾਂ ਨੂੰ ਚਿਤਾਵਨੀ ਦਿੱਤੀ ਕਿ ਬਰਨਾਲਾ ਪੁਲਿਸ ਸਖਤ ਕਾਰਵਾਈ ਕਰੇਗੀ ਅਤੇ ਕਿਸੇ ਨੂੰ ਛੋੜਿਆ ਨਹੀਂ ਜਾਵੇਗਾ।