6 ਸਰਕਾਰੀ ਸਕੀਮਾਂ ਨਾਲ ਮਿਲਦਾ ਹੈ ਲੱਖਾਂ ਰੁਪਏ ਦਾ ਲਾਭ

16
Chandigarh 09 Jan 2026  AJ DI Awaaj

Chandigarh Desk :  ਮਹਿੰਗਾਈ ਅਤੇ ਅਨਿਸ਼ਚਿਤ ਭਵਿੱਖ ਦੇ ਦੌਰ ਵਿੱਚ ਬੀਮਾ ਅਤੇ ਸਿਹਤ ਸੁਰੱਖਿਆ ਹਰ ਨਾਗਰਿਕ ਲਈ ਬੇਹੱਦ ਜ਼ਰੂਰੀ ਹੋ ਚੁੱਕੀ ਹੈ। ਅਕਸਰ ਲੋਕ ਉੱਚ ਪ੍ਰੀਮੀਅਮ ਦੇ ਡਰ ਕਰਕੇ ਬੀਮੇ ਤੋਂ ਦੂਰ ਰਹਿੰਦੇ ਹਨ, ਪਰ ਹਕੀਕਤ ਇਹ ਹੈ ਕਿ ਕੇਂਦਰ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਕਈ ਐਸੀ ਯੋਜਨਾਵਾਂ ਹਨ ਜਿਨ੍ਹਾਂ ਦਾ ਸਾਲਾਨਾ ਪ੍ਰੀਮੀਅਮ ₹100 ਤੋਂ ਵੀ ਘੱਟ ਹੈ, ਪਰ ਲਾਭ ਲੱਖਾਂ ਰੁਪਏ ਤੱਕ ਮਿਲਦਾ ਹੈ।

ਇਨ੍ਹਾਂ ਸਕੀਮਾਂ ਦੀ ਖ਼ਾਸ ਗੱਲ ਇਹ ਹੈ ਕਿ ਇਨ੍ਹਾਂ ਵਿੱਚ ਸ਼ਾਮਲ ਹੋਣ ਦੀ ਪ੍ਰਕਿਰਿਆ ਬਹੁਤ ਆਸਾਨ ਹੈ। ਬੈਂਕ ਖਾਤਾ, ਆਧਾਰ ਕਾਰਡ ਜਾਂ ਸਧਾਰਣ ਦਸਤਾਵੇਜ਼ਾਂ ਰਾਹੀਂ ਰਜਿਸਟ੍ਰੇਸ਼ਨ ਕੀਤਾ ਜਾ ਸਕਦਾ ਹੈ। ਗਰੀਬ ਹੋਵੇ ਜਾਂ ਮੱਧ ਵਰਗ, ਹਰ ਵਰਗ ਦਾ ਨਾਗਰਿਕ ਇਨ੍ਹਾਂ ਯੋਜਨਾਵਾਂ ਦਾ ਲਾਭ ਲੈ ਸਕਦਾ ਹੈ।

ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ (PMSBY)

ਇਹ ਇੱਕ ਘੱਟ ਲਾਗਤ ਵਾਲੀ ਦੁਰਘਟਨਾ ਬੀਮਾ ਯੋਜਨਾ ਹੈ। ਸਾਲਾਨਾ ਪ੍ਰੀਮੀਅਮ ਸਿਰਫ਼ ₹20 ਹੈ। ਦੁਰਘਟਨਾ ਵਿੱਚ ਮੌਤ ਜਾਂ ਪੂਰੀ ਅਪੰਗਤਾ ਦੀ ਸੂਰਤ ਵਿੱਚ ₹2 ਲੱਖ ਅਤੇ ਅੰਸ਼ਕ ਅਪੰਗਤਾ ਦੀ ਸੂਰਤ ਵਿੱਚ ₹1 ਲੱਖ ਤੱਕ ਦਾ ਬੀਮਾ ਕਵਰ ਮਿਲਦਾ ਹੈ। 18 ਤੋਂ 70 ਸਾਲ ਦੀ ਉਮਰ ਦੇ ਲੋਕ ਇਸ ਸਕੀਮ ਵਿੱਚ ਸ਼ਾਮਲ ਹੋ ਸਕਦੇ ਹਨ।

ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਯੋਜਨਾ (PMJJBY)

ਇਹ ਇੱਕ ਸਧਾਰਨ ਅਤੇ ਕਿਫਾਇਤੀ ਜੀਵਨ ਬੀਮਾ ਯੋਜਨਾ ਹੈ। ਸਾਲਾਨਾ ਪ੍ਰੀਮੀਅਮ ₹436 ਹੈ ਅਤੇ ਬੀਮਿਤ ਵਿਅਕਤੀ ਦੀ ਮੌਤ ਹੋਣ ’ਤੇ ਪਰਿਵਾਰ ਨੂੰ ₹2 ਲੱਖ ਦੀ ਰਕਮ ਮਿਲਦੀ ਹੈ। 18 ਤੋਂ 50 ਸਾਲ ਦੀ ਉਮਰ ਵਾਲੇ ਵਿਅਕਤੀ ਇਸ ਵਿੱਚ ਸ਼ਾਮਲ ਹੋ ਸਕਦੇ ਹਨ।

ਆਯੁਸ਼ਮਾਨ ਭਾਰਤ ਯੋਜਨਾ

ਇਹ ਯੋਜਨਾ ਗਰੀਬ ਅਤੇ ਕਮਜ਼ੋਰ ਵਰਗਾਂ ਨੂੰ ਬਿਹਤਰ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਸ਼ੁਰੂ ਕੀਤੀ ਗਈ ਹੈ। ਇਸ ਦੇ ਤਹਿਤ ਯੋਗ ਪਰਿਵਾਰ ਸਰਕਾਰੀ ਅਤੇ ਸੂਚੀਬੱਧ ਨਿੱਜੀ ਹਸਪਤਾਲਾਂ ਵਿੱਚ ਮੁਫ਼ਤ ਜਾਂ ਨਕਦ ਰਹਿਤ ਇਲਾਜ ਕਰਵਾ ਸਕਦੇ ਹਨ, ਜਿਸ ਨਾਲ ਮਹਿੰਗੇ ਇਲਾਜ ਦਾ ਬੋਝ ਕਾਫ਼ੀ ਘਟਦਾ ਹੈ।

ਪ੍ਰਧਾਨ ਮੰਤਰੀ ਜਨ ਅਰੋਗਿਆ ਯੋਜਨਾ (PM-JAY)

ਆਯੁਸ਼ਮਾਨ ਭਾਰਤ ਦਾ ਇਹ ਹਿੱਸਾ ਯੋਗ ਪਰਿਵਾਰਾਂ ਨੂੰ ਪ੍ਰਤੀ ਸਾਲ ₹5 ਲੱਖ ਤੱਕ ਦਾ ਸਿਹਤ ਬੀਮਾ ਕਵਰ ਦਿੰਦਾ ਹੈ। ਇਸ ਵਿੱਚ ਹਸਪਤਾਲ ਵਿੱਚ ਦਾਖ਼ਲਾ, ਸਰਜਰੀ, ਦਵਾਈਆਂ ਅਤੇ ਜਾਂਚਾਂ ਸ਼ਾਮਲ ਹਨ। ਇਸ ਯੋਜਨਾ ਲਈ ਕੋਈ ਪ੍ਰੀਮੀਅਮ ਨਹੀਂ ਦੇਣਾ ਪੈਂਦਾ।

ਆਮ ਆਦਮੀ ਬੀਮਾ ਯੋਜਨਾ (AABY)

ਇਹ ਯੋਜਨਾ ਪੇਂਡੂ ਅਤੇ ਅਸੰਗਠਿਤ ਖੇਤਰ ਦੇ ਮਜ਼ਦੂਰਾਂ ਲਈ ਬਣਾਈ ਗਈ ਹੈ। ਕੁਦਰਤੀ ਮੌਤ ਦੀ ਸੂਰਤ ਵਿੱਚ ₹30,000 ਅਤੇ ਦੁਰਘਟਨਾ ਵਿੱਚ ਮੌਤ ਜਾਂ ਪੂਰੀ ਅਪੰਗਤਾ ’ਤੇ ₹75,000 ਤੱਕ ਦਾ ਲਾਭ ਮਿਲਦਾ ਹੈ। ਕਈ ਮਾਮਲਿਆਂ ਵਿੱਚ ਪ੍ਰੀਮੀਅਮ ਬਿਲਕੁਲ ਨਹੀਂ ਲਿਆ ਜਾਂਦਾ।

ਨਿਰਾਮਯ (ਨਿਰਮਾਇਆ) ਸਿਹਤ ਬੀਮਾ ਯੋਜਨਾ

ਇਹ ਯੋਜਨਾ ਵਿਸ਼ੇਸ਼ ਤੌਰ ’ਤੇ ਅਪਾਹਜ ਵਿਅਕਤੀਆਂ ਦੀਆਂ ਸਿਹਤ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖ ਕੇ ਬਣਾਈ ਗਈ ਹੈ। ਇਸ ਦੇ ਤਹਿਤ ਇਲਾਜ, ਦਵਾਈਆਂ, ਥੈਰੇਪੀ ਅਤੇ ਹੋਰ ਸਿਹਤ ਸੇਵਾਵਾਂ ਘੱਟ ਪ੍ਰੀਮੀਅਮ ’ਤੇ ਉਪਲਬਧ ਕਰਵਾਈਆਂ ਜਾਂਦੀਆਂ ਹਨ।

ਸਹੀ ਜਾਣਕਾਰੀ ਦੀ ਕਮੀ ਕਾਰਨ ਕਈ ਲੋਕ ਅਜੇ ਵੀ ਇਨ੍ਹਾਂ ਯੋਜਨਾਵਾਂ ਤੋਂ ਵੰਜੇ ਰਹਿੰਦੇ ਹਨ, ਜਦਕਿ ਥੋੜ੍ਹੀ ਜਿਹੀ ਜਾਣਕਾਰੀ ਅਤੇ ਸਮੇਂ ’ਤੇ ਰਜਿਸਟ੍ਰੇਸ਼ਨ ਕਿਸੇ ਵੀ ਪਰਿਵਾਰ ਨੂੰ ਵੱਡੀ ਵਿੱਤੀ ਸੁਰੱਖਿਆ ਪ੍ਰਦਾਨ ਕਰ ਸਕਦੀ ਹੈ।