ਸੇਵਾਵਾਂ ਅਥਾਰਟੀ ਵੱਲੋਂ ਚਲਾਈ ਜਾ ਰਹੀ ਰਹੀ ਨਸ਼ਿਆਂ ਵਿਰੁੱਧ ਮੁਹਿੰਮ

47

ਫਰੀਦਕੋਟ 6 ਜਨਵਰੀ 2026 AJ DI Awaaj

Punjab Desk :  ਮੈਂਬਰ ਸਕੱਤਰ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀਐੱਸ.ਏ.ਐੱਸ. ਨਗਰ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਸ੍ਰੀ ਸੰਜੀਵ ਜੋਸ਼ੀ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਸਹਿਤ ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਰਹਿਨੁਮਾਈ ਹੇਠ ਮਿਤੀ 06.12.2025 ਤੋਂ ਮਿਤੀ 06.01.2025 ਤੱਕ ਚੱਲੀ ਯੂਥ ਅਗੇਨਸਟ ਡਰੱਗ ਮੁਹਿੰਮ ਸਫਲਤਾ-ਪੂਰਵਕ ਸੰਪੂਰਨ ਕੀਤੀ ਗਈ। ਇਸ ਦੌਰਾਨ ਜ਼ਿਲ੍ਹਾ ਅਤੇ ਸੈਸ਼ਨ ਜੱਜ ਸਾਹਿਬ ਦੀ ਰਹਿਨੁਮਾਈ ਹੇਠ ਸ੍ਰੀਮਤੀ ਗੁਰਪ੍ਰੀਤ ਕੌਰ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਰੀਦਕੋਟ ਦੇ ਸਹਿਯੋਗ ਨਾਲ ਸ੍ਰੀ ਕ੍ਰਿਸ਼ਨ ਕਾਂਤ ਜੈਨ, ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ, ਫਰੀਦਕੋਟ ਵੱਲੋਂ ਸਾਰੇ ਜੁਡੀਸ਼ੀਅਲ ਅਫਸਰ ਸਾਹਿਬਾਨ, ਜ਼ਿਲ੍ਹਾ ਬਾਰ ਐਸੋਸੀਏਸ਼ਨ ਫਰੀਦਕੋਟ ਦੇ ਵਕੀਲ ਸਾਹਿਬਾਨ, ਦਫਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਪੈਨਲ ਵਕੀਲ ਸਾਹਿਬਾਨ, ਲੀਗਲ ਏਡ ਡਿਫੈਂਸ ਕੌਂਸਲ ਦੇ ਵਕੀਲ ਸਾਹਿਬਾਨ, ਪੈਰਾ ਲੀਗਲ ਵਲੰਟੀਅਰ ਅਤੇ ਜੁਡੀਸ਼ੀਅਲ ਸਟਾਫ ਮੈਂਬਰ ਸਾਹਿਬਾਨ ਵੱਲੋਂ ਇੱਕ ਕਲਮੀਨੇਸ਼ਨ ਪ੍ਰੋਗਰਾਮ ਰੱਖਿਆ ਗਿਆ ਜਿਸ ਵਿੱਚ ਉਕਤ ਸਾਰੇ ਅਫਸਰ ਸਾਹਿਬਾਨ, ਵਕੀਲ ਸਾਹਿਬਾਨ, ਪੈਰਾ ਲੀਗਲ ਵਲੰਟਅਰ ਅਤੇ ਜੁਡੀਸ਼ੀਅਲ ਸਟਾਫ ਮੈਂਬਰ ਸਾਹਿਬਾਨਾਂ ਵੱਲੋਂ ਇਸ ਮੁਹਿੰਮ ਤਹਿਤ ਜਾਗਰੂਕਤਾ ਪੈਦਲ ਰੈਲੀ ਦਾ ਆਯੋਜਨ ਕੀਤਾ ਗਿਆ ਜੋ ਕਿ ਜ਼ਿਲ੍ਹਾ ਕਚਹਿਰੀਆਂ ਫਰੀਦਕੋਟ ਤੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਫਰੀਦਕੋਟ ਦਾ ਦੌਰਾ ਕਰਦੇ ਹੋਏ ਵਾਪਸ ਜ਼ਿਲ੍ਹਾ ਕਚਹਿਰੀਆਂ ਵਿੱਚ ਦਾਖਲ ਹੋਏ। ਇਸ ਦੌਰਾਨ ਜੱਜ ਸਾਹਿਬ ਨੇ ਮੌਜੂਦ ਸਾਰੇ ਹਾਜ਼ਰੀਨ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਕੋਈ ਵੀ ਵਿਅਕਤੀ ਨਸ਼ਿਆਂ ਵਿੱਚ ਫਸ ਕੇ ਇੱਕ ਚੰਗੀ ਜ਼ਿੰਦਗੀ ਨਹੀਂ ਜਿਊਂ ਸਕਦਾ। ਇਸ ਸਬੰਧੀ ਇਸ ਮੁਹਿੰਮ ਦਾ ਮੁੱਖ ਮੰਤਵ ਇਹੀ ਹੈ ਕਿ ਅਸੀਂ ਸਾਰੇ ਆਪ ਨਸ਼ਿਆਂ ਤੋਂ ਦੂਰ ਰਹਿ ਕੇ ਇਸ ਸਮਾਜ ਵਿੱਚ ਨਸ਼ਿਆਂ ਵਿਰੋਧੀ ਇੱਕ ਚਾਨਣ-ਮੁਨਾਰੇ ਦਾ ਕਿਰਦਾਰ ਅਦਾ ਕਰੀਏ ਅਤੇ ਇੱਕ ਨਿਰੋਏ ਸਮਾਜ ਦੀ ਸਿਰਜਣਾ ਕਰੀਏ ਜਿਸ ਵਿੱਚ ਨਸ਼ੇ ਨਾਂ ਦੀ ਕੋਈ ਚੀਜ਼ ਨਾ ਹੋਵੇ ਅਤੇ ਨਸ਼ਿਆਂ ਮੁਕਤ ਜੀਵਨ ਬਤੀਤ ਕਰਦੇ ਹੋਏ ਜ਼ਿੰਦਗੀ ਦੀਆਂ ਨਵੀਆਂ ਸਿਖਰਾਂ ਨੂੰ ਛੋਹੀਏ ਤਾਂ ਜੋ ਸਾਡੀ ਆਉਣ ਵਾਲ਼ੀ ਪੀੜ੍ਹੀ ਲਈ ਅਸੀਂ ਯੋਗ ਪਹਿਰੇਦਾਰ ਬਣ ਕੇ ਨਾਲ਼-ਨਾਲ਼ ਉਨ੍ਹਾਂ ਦੀ ਭਵਿੱਖ ਵਿੱਚ ਅਗਵਾਈ ਵੀ ਕਰੀਏ ਤਾਂ ਜੋ ਸਾਡੀ ਆਉਣ ਵਾਲ਼ੀ ਪੀੜ੍ਹੀ ਨਿਰੋਈ, ਤੰਦਰੁਸਤ ਅਤੇ ਯੋਗ ਪੈਦਾ ਹੋਵੇ ਅਤੇ ਇਸ ਧਰਤੀ ਲਈ ਇੱਕ ਖੁਸ਼ਹਾਲੀ ਭਰਿਆ ਵਾਤਾਵਰਨ ਸਿਰਜਣ ਦੇ ਯੋਗ ਹੋਵੇ। ਅੰਤ ਵਿੱਚ ਜੱਜ ਸਾਹਿਬ ਨੇ ਸਾਰੇ ਹਾਜ਼ਰੀਨ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਇਸ ਮੁਹਿੰਮ ਨੂੰ ਸਫਲਤਾ-ਪੂਰਵਕ ਸੰਪੂਰਨ ਕਰਨ ਲਈ ਸਾਰਿਆਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ।