ਫਰੀਦਕੋਟ 3 ਜਨਵਰੀ 2026 AJ DI Awaaj
Punjab Desk : ਦੁਨੀਆਂ ਦੀ ਸਭ ਤੋਂ ਵੱਡੀ ਸਹਿਕਾਰੀ ਖਾਦ ਸੰਸਥਾ ਇਫਕੋ ਵੱਲੋਂ ਅੱਜ ਪਿੰਡ ਹਰੀ ਨੌ, ਫਰੀਦਕੋਟ ਵਿਖੇ ਇੱਕ ਸਮਾਜ ਭਲਾਈ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਦੇ ਮੁੱਖ ਮਹਿਮਾਨ ਵਜੋਂ ਸ੍ਰੀ ਹਰਮੇਲ ਸਿੰਘ ਸਿੱਧੂ, ਸਟੇਟ ਮਾਰਕੀਟਿੰਗ ਮੈਨੇਜਰ, ਇਫਕੋ ਪੰਜਾਬ ਨੇ ਸ਼ਿਰਕਤ ਕੀਤੀ ।ਇਫਕੋ ਦੇ ਫੀਲਡ ਅਫਸਰ ਸ੍ਰੀ ਸ਼ੁਭਮ ਬੰਸਲ ਨੇ ਸਭ ਦਾ ਸਵਾਗਤ ਕਰਨ ਦੇ ਨਾਲ ਨਾਲ ਕਿਸਾਨਾਂ ਨੂੰ ਨੈਨੋ ਯੂਰੀਆ, ਨੈਨੋ ਡੀਏਪੀ, ਜੈਵਿਕ ਖਾਦਾਂ ਅਤੇ ਹੋਰ ਇਫਕੋ ਦੇ ਉਤਪਾਦਾਂ ਅਤੇ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ।
ਸ੍ਰੀ ਜਸਵੰਤ ਸਿੰਘ ਨੇ ਕਿਸਾਨਾਂ ਨੂੰ ਕਣਕ ਦੀ ਫ਼ਸਲ ਦੇ ਵਿੱਚ ਆਉਣ ਵਾਲੀਆਂ ਸਮੱਸਿਆਵਾਂ ਸਬੰਧੀ ਜਾਣਕਾਰੀ ਸਾਂਝੀ ਕੀਤੀ। ਸ. ਗੁਰਪ੍ਰਕਾਸ਼ ਸਿੰਘ ਕਿੰਗਰਾਂ ਨੇ ਸਹਿਕਾਰਤਾ ਦੀ ਮਹੱਤਤਾ, ਸਹਿਕਾਰੀ ਸਿਧਾਂਤ ਅਤੇ ਜ਼ਰੂਰਤਾ ਬੈਂਕ ਬੀਮਾਂ ਸਕੀਮਾਂ ਤੇ ਪ੍ਰਦੂਸ਼ਣ ਨੂੰ ਘਟਾਊਣ ਵਧ ਦਰਖਤ ਬੂਟੈ ਲਾਊਣ ਬਾਰੇ ਗੱਲਬਾਤ ਕੀਤੀ।
ਸ. ਹਰਮੇਲ ਸਿੰਘ ਸਿੱਧੂ ਨੇ ਕਿਸਾਨਾਂ ਨੂੰ ਅਜੋਕੇ ਸਮੇ ਖੇਤੀਬਾੜੀ ਵਿੱਚ ਨੈਨੋ ਖਾਦਾਂ ਦੀ ਮਹੱਤਤਾ, ਖਾਦਾਂ ਦੀ ਸਪਲਾਈ ਅਤੇ ਇਫਕੋ ਦੀ ਅਨੇਕਾਂ ਪ੍ਰੋਡਕਟਾ ਤੇ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ, ਫਸਲਾਂ ਤੇ ਜਹਿਰਾ ਨੂੰ ਘਟ ਕਰਨ ਅਤੇ ਆਰਗੇਨਿਕ ਖਾਦਾ ਵਰਤਣ ਲਈ ਵਿਸਥਾਰ ਸਾਹਿਤ ਦਸਿਆ। ਪ੍ਰੋਗਰਾਮ ਵਿੱਚ ਲਗਭਗ 80 ਕਿਸਾਨਾਂ ਨੇ ਹਿੱਸਾ ਲਿਆ।
ਇਸ ਮੌਕੇ ਇਫਕੋ ਵੱਲੋਂ ਪਿੰਡ ਦੀ ਲਾਇਬਰੇਰੀ ਨੂੰ ਇੱਕ ਵਾਟਰ ਡਿਸਪੈਂਸਰ ਅਤੇ ਦਸ ਕੁਰਸੀਆਂ ਦਾਨ ਵਿੱਚ ਦਿੱਤੀਆਂ ਗਈਆਂ ਅਤੇ ਨਾਲ ਹੀ ਲੋੜਵੰਦਾਂ ਨੂੰ 50 ਕੰਬਲ ਵੀ ਮੁਫਤ ਵਿੱਚ ਵੰਡੇ ਗਏ।
ਇਸ ਮੌਕੇ ਖੇਤੀਬਾੜੀ ਮਹਿਕਮੇ ਤੋਂ ਸ. ਜਸਵੰਤ ਸਿੰਘ ਏ ਡੀ ਓ ਅਤੇ ਪਨਕੋਫੈਡ ਤੋਂ ਸ. ਗੁਰਪ੍ਰਕਾਸ਼ ਸਿੰਘ ਕਿੰਗਰਾਂ ,ਸ. ਗੁਰਜੀਤ ਸਿੰਘ ਸਰਪੰਚ ਅਤੇ ਦੀ ਹਰੀ ਨੌ ਬਹੁਮੰਤਵੀਂ ਸਹਿਕਾਰੀ ਸਭਾ ਦੇ ਮੁਲਾਜਮ ਅਤੇ ਪੂਰੀ ਕਮੇਟੀ ਵੀ ਹਾਜ਼ਰ ਸੀ।














