ਆਈਟੀਆਈ ਨੰਗਲ ਚ ਉਤਸ਼ਾਹ ਨਾਲ ਮਨਾਇਆ ਲੋਹੜੀ ਦਾ ਤਿਉਹਾਰ
ਨੰਗਲ 14 ਜਨਵਰੀ 2025: Aj Di Awaaj
ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸਕੂਲ ਸਿੱਖਿਆ, ਤਕਨੀਕੀ ਸਿੱਖਿਆ, ਉਦਯੋਗਿਕ ਸਿਖਲਾਈ ਤੇ ਭਾਸ਼ਾ ਵਿਭਾਗ ਪੰਜਾਬ ਦੀ ਗਤੀਸ਼ੀਲ ਅਗਵਾਈ ਹੇਠ ਚੱਲ ਰਹੀ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾਂ ਨੰਗਲ ਲੜਕੇ ਅਤੇ ਆਈਟੀਆਈ ਨੰਗਲ ਇਸਤਰੀਆਂ ਵਿਖੇ ਅੱਜ ਲੋਹੜੀ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ।
ਪ੍ਰਿੰਸੀਪਲ ਗੁਰਨਾਮ ਸਿੰਘ ਭੱਲੜੀ ਦੀ ਅਗਵਾਈ ਹੇਠ ਕਰਵਾਏ ਗਏ ਇਸ ਵਿਸ਼ੇਸ਼ ਸਮਾਗਮ ਮੌਕੇ ਸ਼੍ਰੀ ਗੁਰੂ ਰਵੀਦਾਸ ਆਯੁਰਵੇਦ ਯੁਨੀਵਰਸਿਟੀ ਦੇ ਚੇਅਰਮੈਨ ਡਾ.ਸੰਜੀਵ ਗੌਤਮ ਵਲੋਂ ਬਤੌਰ ਮੁੱਖ ਮਹਿਮਾਨ ਅਤੇ ਨੰਗਲ ਥਾਣਾ ਮੁੱਖੀ ਰਾਹੁਲ ਸ਼ਰਮਾ,ਤਰਕਸ਼ੀਲ ਆਗੂ ਗੁਰਜਿੰਦਰ ਸਿੰਘ ਸੌਕਰ, ਸੁਮਿਤ ਕੁਮਾਰ ਤਲਵਾੜਾ ਅਤੇ ਮਨਜੋਤ ਸਿੰਘ ਰਾਣਾ ਵਲੋਂ ਵਿਸ਼ੇੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ।ਇਸ ਸਮੂਹ ਸਟਾਫ ਵਲੋਂ ਇਕੱਠੇ ਹੋ ਕੇ ਲੋਹੜੀ ਬਾਲੀ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ।ਇਸ ਮੌਕੇ ਸਮਾਗਮ ਨੂੰ ਸੰਬੋਧਨ ਕਰਦਿਆਂ ਡਾਕਟਰ ਸੰਜੀਵ ਗੌਤਮ ਵਲੋਂ ਸਮੂਹ ਸਟਾਫ ਅਤੇ ਸਿੱਖਿਆਰਥੀਆਂ ਨੂੰ ਲੋਹੜੀ ਦੀ ਵਧਾਈ ਦਿੰਦਿਆਂ ,ਲੋਹੜੀ ਦੇ ਤਿਉਹਾਰ ਦੀ ਇਸਹਾਸਿਕ ਮਹੱਤਤਾ ਵਾਰੇ ਚਾਨਣਾ ਪਾਇਆਂ।ਉਨਾਂ ਕਿਹਾ ਕਿ ਰਲ ਮਿਲ ਕੇ ਤਿਉਹਾਰ ਮਨਾਉਣ ਨਾਲ ਸਮਾਜਿਕ ਅਤੇ ਭਾਈਚਾਰਕ ਸਾਂਝ ਮਜਬੂਤ ਹੰਦੀ ਹੈ।ਉਨਾਂ ਕਿਹਾ ਕਿ ਇਹ ਤਿਉਹਾਰ ਜਿਥੇ ਵੱਖ ਵੱਖ ਧਾਰਮਿਕ ਮਾਨਤਾਵਾਂ ਨਾਲ ਜੁੜਿਆਂ ਹੋਇਆ ਹੈ ,ਉਥੇ ਇਹ ਤਿਉਹਾਰ ਭਾਈਚਾਰਕ ਸਾਂਝ ਦਾ ਪ੍ਰਤੀਕ ਹੈ।ਇਸ ਮੌਕੇ ਆਏ ਪਤਵੰਤੇ ਸੱਜਣਾ ਦਾ ਧੰਨਵਾਦ ਕਰਦਿਆਂ ਪਿ੍ਰੰਸੀਪਲ ਗੁਰਨਾਮ ਸਿੰਘ ਭੱਲੜੀ ਨੇ ਸਮੂਹ ਸਟਾਫ ਮੈਬਰਾਂ ਨੂੰ ਲੋਹੜੀ ਦੇ ਤਿਉਹਾਰ ਦੀ ਵਧਾਈ ਦਿੱਤੀ ।ਉਨਾਂ ਕਿਹਾ ਕਿ ਕੈਬਨਿਟ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਦੇ ਨਿਰਦੇਸ਼ਾ ਅਨੁਸਾਰ ਆਈਟੀਆਈ ਦੀ ਕਾਇਆਂ ਕਲਪ ਕਰਨ ਲਈ ਅਹਿਮ ਉਪਰਾਲੇ ਕੀਤੇ ਜਾ ਰਹੇ ਹਨ।ਜਿਸ ਤਹਿਤ ਆਈਟੀਆਈ ਨੂੰ ਆਧੁਨਿਕ ਮਸ਼ੀਨਰੀ ਅਤੇ ਸਾਜੋ ਸਮਾਨ ਨਾਲ ਲੈਸ ਕੀਤਾ ਜਾ ਰਿਹਾ ਹੈ।ਉਨਾਂ੍ਹ ਆਸ ਪ੍ਰਗਟ ਕੀਤੀ ਕਿ ਆਈਟੀਆਈ ਨੰਗਲ ਭਵਿੱਖ ਵਿੱਚ ਸੰਸਥਾ ਦੀ ਚੜ੍ਹਦੀ ਕਲਾ ਲਈ ਕੰਮ ਕਰਦਾ ਰਹੇਗਾ।ਇਸ ਮੌਕੇ ਆਈਟੀਆਈ ਦੀਆਂ ਸਿੱਖਿਆਰਥੀਆਂ ਅਤੇ ਸਿੱਖਿਆਰਥਣਾਂ ਵਲੋਂ ਭੰਗੜਾ,ਗਿੱਧਾ ਅਤੇ ਸੱਭਿਆਚਾਰਕ ਪ੍ਰੋਗਰਾਮ ਦੀ ਸ਼ਾਨਦਾਰ ਪੇਸ਼ਕਾਰੀ ਕੀਤੀ ਗਈ,ਜਿਸ ਨੂੰ ਸਮੂਹ ਸਟਾਫ ਅਤੇ ਹਾਜ਼ਰੀਨ ਵਲੋਂ ਖੂਬ ਸਲਾਹਿਆਂ ਗਿਆ।ਸਟੇਜ ਸਕੱਤਰ ਦੀ ਡਿਊਟੀ ਗੁਰਦੀਪ ਕੁਮਾਰ ਵਲੋਂ ਬਾਖੂਬੀ ਨਿਭਾਈ ਗਈ।
ਇਸ ਮੌਕੇ ਟਰੇਨਿੰਗ ਅਫਸਰ ਅਸ਼ਵਨੀ ਕੁਮਾਰ, ਵਰਿੰਦਰ ਸਿੰਘ,ਸੁਪਰਡੰਟ ਰਿਸ਼ੀਪਾਲ, ਦਲਜੀਤ ਸਿੰਘ,ਗੁਰਦੀਪ ਕੁਮਾਰ,ਵਰਿੰਦਰ ਸਿੰਘ ਝੱਜ, ਬਲਿੰਦਰ ਕੁਮਾਰ,ਸੀਨੀਅਰ ਸਹਾਇਕ ਅਸ਼ਵਨੀ ਕੁਮਾਰ ਸ਼ਰਮਾ,ਅਕਾਸ਼ਦੀਪ, ਮਨਪ੍ਰੀਤ ਸਿੰਘ,ਅਸ਼ੋਕ ਕੁਮਾਰ, ਹਰਮਿੰਦਰ ਸਿੰਘ,ਵਿਜੈ ਕੁਮਾਰ, ਸੁਨੀਤਾ ਦੇਵੀ, ਅਮਨਦੀਪ ਸਿੰਘ,ਅੰਜੂ ਕਪਿਲਾ,ਰਵਨੀਤ ਕੌਰ ਭੰਗਲ, ਗੁਰਨਾਮ ਕੌਰ, ਗਿਤਾਜਲੀ ਸ਼ਰਮਾ,ਸੰਦੀਪ, ਰਿਸ਼ੀਪਾਲ,ਹਰਪ੍ਰੀਤ ਸਿੰਘ, ਸੁਮਿਤ ਕੁਮਾਰ,ਸੁਖਵਿੰਦਰ ਸਿੰਘ,ਮਨਿੰਦਰ ਸਿੰਘ,ਪੂਰਨ ਚੰਦ, ਚੰਦਨ,ਸੰਜੀਵ,ਮਾਇਆਂ ਦੇਵੀ,ਪੂਰਨ ਚੰਦ, ਚੰਦਨ ਤੋਂ ਇਲਾਵਾ ਆਈਟੀਆਈ ਦੇ ਸਮੂਹ ਸਟਾਫ ਮੈਂਬਰ ਹਾਜ਼ਰ ਸਨ।
