26 ਦਸੰਬਰ, 2025 ਅਜ ਦੀ ਆਵਾਜ਼
Business Desk: ਰਾਸ਼ਨ ਲਾਭਪਾਤਰੀਆਂ ਲਈ ਜ਼ਰੂਰੀ ਸੂਚਨਾ ਹੈ। ਸਾਰੇ ਰਾਸ਼ਨ ਕਾਰਡ ਧਾਰਕਾਂ ਨੂੰ 31 ਦਸੰਬਰ 2025 ਤੋਂ ਪਹਿਲਾਂ ਆਪਣਾ ਈ-ਕੇਵਾਈਸੀ (e-KYC) ਕਰਵਾਉਣਾ ਲਾਜ਼ਮੀ ਹੈ। ਜੇ ਇਹ ਕੰਮ ਸਮੇਂ ਸਿਰ ਨਾ ਕੀਤਾ ਗਿਆ, ਤਾਂ 1 ਜਨਵਰੀ 2026 ਤੋਂ ਰਾਸ਼ਨ ਰੁਕ ਸਕਦਾ ਹੈ ਅਤੇ ਰਾਸ਼ਨ ਕਾਰਡ ਨਾਲ ਜੁੜੀਆਂ 7 ਵੱਖ-ਵੱਖ ਸਕੀਮਾਂ ਦਾ ਫਾਇਦਾ ਵੀ ਨਹੀਂ ਮਿਲੇਗਾ।
ਘਰ ਬੈਠੇ ਕਿਵੇਂ ਕਰੀਏ ਰਾਸ਼ਨ ਕਾਰਡ ਦਾ e-KYC:
-
ਐਪ ਡਾਊਨਲੋਡ ਕਰੋ: ‘Mera KYC’ ਅਤੇ ‘Aadhaar FaceRD’ ਐਪ ਡਾਊਨਲੋਡ ਕਰੋ।
-
ਲੋਕੇਸ਼ਨ ਦਰਜ ਕਰੋ: ਐਪ ਖੋਲ੍ਹ ਕੇ ਆਪਣੀ ਲੋਕੇਸ਼ਨ ਸੈੱਟ ਕਰੋ।
-
ਆਧਾਰ ਜਾਣਕਾਰੀ ਭਰੋ: ਆਪਣਾ ਆਧਾਰ ਨੰਬਰ, ਕੈਪਚਾ ਕੋਡ ਅਤੇ ਮਿਲਿਆ ਹੋਇਆ OTP ਦਰਜ ਕਰੋ।
-
face-e-kyc ਚੁਣੋ: ਸਕਰੀਨ ‘ਤੇ ਦਿੱਤੇ ਜਾਣਕਾਰੀ ਵਿਚੋਂ face-e-kyc ਵਿਕਲਪ ਚੁਣੋ।
-
ਫੋਟੋ ਸਬਮਿਟ ਕਰੋ: ਕੈਮਰਾ ਓਪਨ ਹੋਵੇਗਾ, ਆਪਣੀ ਫੋਟੋ ਲੈ ਕੇ Submit ਕਰੋ।
-
ਪੂਰਾ ਹੋ ਗਿਆ: ਤੁਹਾਡਾ e-KYC ਪੂਰਾ ਹੋ ਜਾਵੇਗਾ।
e-KYC ਸਟੇਟਸ ਚੈੱਕ ਕਰਨ ਦਾ ਤਰੀਕਾ:
-
‘Mera KYC’ ਐਪ ਖੋਲ੍ਹੋ, ਲੋਕੇਸ਼ਨ ਦਰਜ ਕਰੋ।
-
ਆਧਾਰ ਨੰਬਰ, ਕੈਪਚਾ ਅਤੇ OTP ਭਰੋ।
-
ਜੇ KYC ਪੂਰਾ ਹੋ ਚੁੱਕਾ ਹੈ, ਤਾਂ ਸਟੇਟਸ ‘Y’ ਦੇਖਾਈ ਦੇਵੇਗਾ।
ਆਫਲਾਈਨ (Offline) ਤਰੀਕਾ:
ਜੇ ਮੋਬਾਈਲ ਐਪ ਕੰਮ ਨਹੀਂ ਕਰ ਰਹੀ, ਤਾਂ ਨੇੜੇ ਦੀ ਰਾਸ਼ਨ ਦੁਕਾਨ (ਡੀਪੂ) ‘ਤੇ ਜਾ ਕੇ POS ਮਸ਼ੀਨ ਰਾਹੀਂ ਆਪਣਾ e-KYC ਕਰਵਾਓ। ਆਪਣੇ ਨਾਲ ਆਧਾਰ ਕਾਰਡ ਅਤੇ ਰਾਸ਼ਨ ਕਾਰਡ ਲੈ ਜਾਓ।
ਨੋਟ: ਇਸ ਕੰਮ ਨੂੰ ਸਮੇਂ ਸਿਰ ਪੂਰਾ ਕਰੋ ਤਾਂ ਜੋ 1 ਜਨਵਰੀ ਤੋਂ ਰਾਸ਼ਨ ਅਤੇ ਜੁੜੀਆਂ ਸਕੀਮਾਂ ਦਾ ਲਾਭ ਮਿਲਦਾ ਰਹੇ।














