25 ਦਸੰਬਰ, 2025 ਅਜ ਦੀ ਆਵਾਜ਼
Lifestyle Desk: ਦਸੰਬਰ ਮਹੀਨਾ ਕ੍ਰਿਸਮਸ ਅਤੇ ਨਵੇਂ ਸਾਲ ਦੇ ਸਵਾਗਤ ਲਈ ਬਹੁਤ ਖਾਸ ਮੰਨਿਆ ਜਾਂਦਾ ਹੈ। ਹਰ ਸਾਲ 25 ਦਸੰਬਰ ਨੂੰ ਕ੍ਰਿਸਮਸ, ਯਾਨੀ ਯਿਸੂ ਮਸੀਹ ਦੇ ਜਨਮ ਦਿਨ, ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਪਰ ਦੁਨੀਆ ਵਿੱਚ ਕੁਝ ਅਜਿਹੇ ਦੇਸ਼ ਵੀ ਹਨ ਜਿੱਥੇ ਕ੍ਰਿਸਮਸ ਮਨਾਉਣਾ ਬੈਨ ਹੈ ਜਾਂ ਇਸ ’ਤੇ ਕਾਫ਼ੀ ਸਖ਼ਤ ਪਾਬੰਦੀ ਹੈ।
1. Brunei
ਦੱਖਣ-ਪੂਰਬੀ ਏਸ਼ੀਆ ਦਾ Brunei ਸ਼ਰੀਆ ਕਾਨੂੰਨ ਦੀ ਸਖ਼ਤੀ ਨਾਲ ਪਾਲਣਾ ਕਰਦਾ ਹੈ। ਇੱਥੇ:
ਗੈਰ-ਮੁਸਲਮਾਨ ਨਿੱਜੀ ਤੌਰ ‘ਤੇ ਤਿਉਹਾਰ ਮਨਾਉਂਦੇ ਹਨ, ਪਰ ਜਨਤਕ ਪ੍ਰਦਰਸ਼ਨ ’ਤੇ ਰੋਕ ਹੈ।
ਕ੍ਰਿਸਮਸ ਟ੍ਰੀ, ਰੌਸ਼ਨੀਆਂ ਜਾਂ ਸਾਂਤਾ ਕਲਾਜ਼ ਦੀ ਟੋਪੀ ਜਨਤਕ ਥਾਵਾਂ ’ਤੇ ਰੱਖਣ ’ਤੇ ਜੁਰਮਾਨਾ ਲੱਗ ਸਕਦਾ ਹੈ।
2. ਸੋਮਾਲੀਆ (Somalia)
ਮੁਸਲਿਮ ਬਹੁਗਿਣਤੀ ਵਾਲੇ ਦੇਸ਼ ਵਿੱਚ ਸਰਕਾਰ ਨੇ ਕ੍ਰਿਸਮਸ ’ਤੇ ਮੁਕੰਮਲ ਪਾਬੰਦੀ ਲਗਾਈ ਹੈ।
ਜਨਤਕ ਸਜਾਵਟ, ਚਰਚ ਪ੍ਰਾਰਥਨਾ ਅਤੇ “ਮੈਰੀ ਕ੍ਰਿਸਮਸ” ਵਰਗੇ ਸੁਨੇਹਿਆਂ ’ਤੇ ਵੀ ਰੋਕ ਹੈ।
ਇਹ ਫੈਸਲਾ ਇਸਲਾਮੀ ਪਰੰਪਰਾਵਾਂ ਨੂੰ ਬਣਾਈ ਰੱਖਣ ਅਤੇ ਸੁਰੱਖਿਆ ਕਾਰਨਾਂ ਲਈ ਲਿਆ ਗਿਆ।
3. ਉੱਤਰੀ ਕੋਰੀਆ (North Korea)
ਧਾਰਮਿਕ ਤਿਉਹਾਰਾਂ ਨੂੰ ਮਹੱਤਵ ਨਹੀਂ ਦਿੱਤਾ ਜਾਂਦਾ।
ਕਿਸੇ ਵੀ ਕ੍ਰਿਸਮਸ ਮਨਾਉਣ ’ਤੇ ਜੇਲ੍ਹ ਸਮੇਤ ਸਖ਼ਤ ਸਜ਼ਾ ਹੋ ਸਕਦੀ ਹੈ।
ਧਾਰਮਿਕ ਪ੍ਰਗਟਾਵੇ ਨੂੰ ਕਿਮ ਰਾਜਵੰਸ਼ ਦੀ ਸ਼ਖਸੀਅਤ ਲਈ ਖ਼ਤਰਾ ਮੰਨਿਆ ਜਾਂਦਾ ਹੈ।
4. ਸਾਊਦੀ ਅਰਬ (Saudi Arabia)
ਇਤਿਹਾਸਕ ਤੌਰ ’ਤੇ ਕ੍ਰਿਸਮਸ ਮਨਾਉਣ ’ਤੇ ਸਖ਼ਤ ਰੁਖ।
ਪਹਿਲਾਂ ਸਿਰਫ਼ ਘਰਾਂ ਜਾਂ ਡਿਪਲੋਮੈਟਿਕ ਕੰਪਲੈਕਸ ਤੱਕ ਸੀਮਿਤ ਸੀ।
ਹਾਲਾਂਕਿ, ਹਾਲੀਆ ਸਮੇਂ ਵਿੱਚ ਕੁਝ ਨਰਮੀ ਦੇਖਣ ਨੂੰ ਮਿਲੀ ਹੈ।
5. ਤਾਜਿਕਿਸਤਾਨ (Tajikistan)
ਇੱਥੇ ਪੂਰੀ ਤਰ੍ਹਾਂ ਬੈਨ ਨਹੀਂ ਹੈ।
ਜਨਤਕ ਕ੍ਰਿਸਮਸ ਸਮਾਗਮਾਂ ਨੂੰ ਉਤਸ਼ਾਹਿਤ ਨਹੀਂ ਕੀਤਾ ਜਾਂਦਾ।
ਸਰਕਾਰ ਸਥਾਨਕ ਤਾਜਿਕ ਪਰੰਪਰਾਵਾਂ ਨੂੰ ਵਧਾਵਾ ਦਿੰਦੀ ਹੈ ਅਤੇ ਵਿਦੇਸ਼ੀ ਧਾਰਮਿਕ ਪ੍ਰਭਾਵ ਘਟਾਉਂਦੀ ਹੈ।














