ਜਵਾਹਰ ਨਵੋਦਿਆ ਵਿਦਿਆਲੇ ਵਿੱਚ 6ਵੀਂ ਜਮਾਤ ਦੇ ਦਾਖਲੇ ਲਈ ਟੈਸਟ 18 ਜਨਵਰੀ ਨੂੰ ਹੋਵੇਗਾ

73

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਗੁਰਦਾਸਪੁਰ

ਗੁਰਦਾਸਪੁਰ, 13 ਜਨਵਰੀ 2025: Aj Di Awaaj

– ਜਵਾਹਰ ਨਿਵੋਦਿਆ ਵਿਦਿਆਲੇ ਵਿੱਚ 6ਵੀਂ ਜਮਾਤ ਦੇ ਦਾਖ਼ਲੇ ਲਈ ਦਾਖ਼ਲਾ ਟੈਸਟ ਮਿਤੀ 18 ਜਨਵਰੀ 2025 ਨੂੰ ਜ਼ਿਲ੍ਹਾ ਗੁਰਦਾਸਪੁਰ ਦੇ ਨਿਰਧਾਰਤ ਪ੍ਰੀਖਿਆ ਕੇਂਦਰਾਂ ਵਿਖੇ ਹੋਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਵਾਹਰ ਨਿਵੋਦਿਆ ਵਿਦਿਆਲੇ ਦੇ ਪ੍ਰਿੰਸੀਪਲ ਨੇ ਦੱਸਿਆ ਕਿ ਐਂਟਰਸ ਟੈਸਟ ਲਈ ਐਡਮਿਟ ਕਾਰਡ ਵਿਦਿਆਲੇ ਦੀ ਵੈੱਬ ਸਾਈਟ www.navodaya.gov.in/nvs/en/Home1 `ਤੇ ਜਾਂ ਬਲਾਕ ਪ੍ਰਾਇਮਰੀ ਅਫ਼ਸਰ ਧਾਰੀਵਾਲ, ਦੀਨਾਨਗਰ-1, ਦੀਨਾਨਗਰ-2, ਗੁਰਦਾਸਪੁਰ-1, ਗੁਰਦਾਸਪੁਰ-2, ਡੇਰਾ ਬਾਬਾ ਨਾਨਕ, ਫ਼ਤਹਿਗੜ੍ਹ ਚੂੜੀਆਂ ਅਤੇ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਦਫ਼ਤਰ ਤੋਂ ਵੀ ਪ੍ਰਾਪਤ ਕੀਤੇ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਵਧੇਰੇ ਜਾਣਕਾਰੀ ਲਈ ਜਵਾਹਰ ਨਵੋਦਿਆਲੇ ਦੇ ਹੈਲਪ ਡੈਸਕ ਦੇ ਨੰਬਰ 88725-00127 ਤੇ 74192-20048 `ਤੇ ਸੰਪਰਕ ਕੀਤਾ ਜਾ ਸਕਦਾ ਹੈ।