ਸਿਹਤ ਵਿਭਾਗ ਵੱਲੋਂ ਸੁਰਖਿਅਤ ਜਣੇਪੇ ਸਬੰਧੀ ਵਿਸ਼ੇਸ਼ ਟ੍ਰੇਨਿੰਗ ਵਰਕਸ਼ਾਪ

56

ਅੰਮ੍ਰਿਤਸਰ 15 ਦਸੰਬਰ 2025 AJ DI Awaaj

Punjab Desk : ਸਿਹਤ ਵਿਭਾਗ ਅੰਮ੍ਰਿਤਸਰ ਵਲੋਂ ਸਿਵਲ ਸਰਜਨ ਡਾ ਸਤਿੰਦਰਜੀਤ ਸਿੰਘ ਬਜਾਜ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸੁਰੱਖਿਤ ਜਣੇਪੇ ਸਬੰਧੀ ਇਕ ਰੋਜ਼ਾ ਵਿਸ਼ੇਸ਼ ਟ੍ਰੇਨਿੰਗ ਸਿਵਲ ਹਸਪਤਾਲ ਦੇ ਕਾਨਫਰੰਸ ਹਾਲ ਵਿਖੇ ਕਰਵਾਈ ਗਈ। ਇਸ ਮੋਕੇ ਤੇ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ ਨੀਲਮ ਭਗਤ ਨੇ ਦੱਸਿਆ ਕਿ ਜੇਕਰ ਗਰਭਵਤੀ ਮਾਵਾਂ ਦੀ ਸਮੇਂ ਤੇ ਰਜਿਸਟਰੇਸ਼ਨ ਕਰਵਾਈ ਜਾਵੇ, ਸਾਰੇ ਐਂਟੀਨੇਟਲ ਚੈੱਕ-ਅਪ ਸਮੇਂ ਤੇ ਕੀਤੇ ਜਾਣ, ਜਣੇਪੇ ਦੌਰਾਨ ਸਹੀ ਸਿਹਤ ਸਹੂਲਤਾਂ ਪ੍ਰਦਾਨ ਕੀਤੀਆਂ ਜਾਣ ਕੀਤੀਆਂ ਜਾਣ ਅਤੇ ਹਾਈਰਿਸਕ ਕੇਸਾਂ ਨੂੰ ਸਮੇਂ ਤੇ ਰੈਫਰ ਕੀਤਾ ਜਾਵੇ ਤਾਂ ਅਸੀਂ ਜਣੇਪੇ ਸਮੇਂ ਹੋਣ ਵਾਲੇ ਮੌਤ ਦਰ ਵਿਚ ਕਾਫੀ ਸੁਧਾਰ ਲਿਆ ਸਕਦੇ ਹਾ। ਉਹਨਾਂ ਕਿਹਾ ਕਿ ਇਸ ਟ੍ਰੇਨਿੰਗ ਵਿੱਚ ਲੇਬਰ ਰੂਮ ਵਿੱਚ ਅਤੇ ਗਾਇਨੀ ਵਾਰਡ ਵਿੱਚ ਕੰਮ ਕਰ ਰਹੀਆਂ ਸਟਾਫ ਨਰਸਾਂ ਨੂੰ ਵਿਸ਼ੇਸ਼ ਟ੍ਰੇਨਿੰਗ ਦਿੱਤੀ ਜਾ ਰਹੀ ਹੈ, ਤਾਂ ਜੋ ਜਣੇਪੇ ਸਮੇਂ ਹੋਣ ਵਾਲੀਆਂ ਮੁਸ਼ਕਲਾਂ ਅਤੇ ਐਮਰਜੰਸੀ ਹਾਲਾਤਾਂ ਨੂੰ ਸੁਚੱਜੇ ਢੰਗ ਨਾਲ ਡੀਲ ਕਰਕੇ ਸੁਰੱਖਿਅਤ ਜਣੇਪਾ ਯਕੀਨੀ ਬਣਾਇਆ  ਜਾ ਸਕੇ ਅਤੇ ਲੋੜ ਪੈਣ ਤੇ ਸਹੀ ਤਰੀਕੇ ਨਾਲ ਕੇਸ ਨੂੰ ਰੈਫਰ ਕੀਤਾ ਜਾ ਸਕੇ।

ਇਸ ਅਵਸਰ ਤੇ ਸੀਨੀਅਰ ਮੈਡੀਕਲ ਅਫਸਰ ਡਾ ਭਾਰਤੀ ਧਵਨ ਅਤੇ ਡਾ ਗਗਨਦੀਪ ਕੌਰ ਜੂਨੀਅਰ ਰੈਜੀਡੈਂਸ ਵੱਲੋਂ ਸਾਰੀਆਂ ਸਟਾਫ ਨਰਸਾਂ ਨੂੰ ਵਿਸ਼ੇਸ਼ ਟ੍ਰੇਨਿੰਗ ਦਿੱਤੀ ਗਈ। ਇਸ ਮੌਕੇ ਤੇ ਜਿਲਾ੍ ਐਮ.ਈ.ਆਈ.ਓ. ਅਮਰਦੀਪ ਸਿੰਘ, ਡਿਪਟੀ ਕਮਲ ਭੱਲਾ, ਪ੍ਰੋਜੈਕਟ ਅਸਿਸਟੈਂਟ ਵਿਨੇ ਕੁਮਾਰ, ਈਸ਼ਾਨ ਬਾਂਸਲ ਅਤੇ ਸੁਖਮਨਦੀਪ ਕੌਰ ਸਮੇਤ ਸਮੂਹ ਸਟਾਫ ਹਾਜਰ ਸੀ।