Punjab 10 Dec 2025 AJ DI Awaaj
Health Desk : ਕੈਂਸਰ ਇੱਕ ਅਜਿਹੀ ਬਿਮਾਰੀ ਹੈ ਜੋ ਹੌਲੀ-ਹੌਲੀ ਸਰੀਰ ਦੇ ਅੰਗਾਂ ਨੂੰ ਪ੍ਰਭਾਵਿਤ ਕਰਦੀ ਹੈ, ਇਸ ਲਈ ਇਸਨੂੰ ਅਕਸਰ ‘ਚੁੱਪ ਕਾਤਲ’ ਵੀ ਕਿਹਾ ਜਾਂਦਾ ਹੈ। ਕਈ ਕਿਸਮਾਂ ਵਿਚ ਹੋਣ ਵਾਲੇ ਕੈਂਸਰ ਦੇ ਲੱਛਣ ਸ਼ੁਰੂਆਤੀ ਪੜਾਅ ‘ਚ ਸਪੱਸ਼ਟ ਨਹੀਂ ਹੁੰਦੇ, ਜਿਸ ਕਾਰਣ ਬਿਮਾਰੀ ਦਾ ਪਤਾ ਦੇਰ ਨਾਲ ਲੱਗਦਾ ਹੈ। ਪੇਟ ਦਾ ਕੈਂਸਰ ਵੀ ਇਨ੍ਹਾਂ ਵਿਚੋਂ ਇੱਕ ਹੈ, ਜਿਸਦੇ ਲੱਛਣ ਆਮ ਪੇਟ ਦਰਦ ਜਾਂ ਬਦਹਜ਼ਮੀ ਵਾਂਗ ਦਿਸਦੇ ਹਨ, ਪਰ ਨਜ਼ਰਅੰਦਾਜ਼ ਕਰਨ ਨਾਲ ਇਹ ਖਤਰਨਾਕ ਸਾਬਤ ਹੋ ਸਕਦਾ ਹੈ।
ਕੈਂਸਰ ਸਰਜਨ ਡਾ. ਵਿਨੈ ਸੈਮੂਅਲ ਗਾਇਕਵਾੜ ਦੇ ਅਨੁਸਾਰ ਅੱਜਕੱਲ੍ਹ ਜੀਵਨ ਸ਼ੈਲੀ ਅਤੇ ਗਲਤ ਖਾਣ-ਪੀਣ ਦੀਆਂ ਆਦਤਾਂ ਕਾਰਨ ਪੇਟ ਦੇ ਕੈਂਸਰ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਸ਼ੁਰੂਆਤ ਵਿੱਚ ਇਸ ਬਿਮਾਰੀ ਦੇ ਲੱਛਣ ਬਹੁਤ ਸੁਖੇ ਹਨ, ਇਸ ਲਈ ਬਹੁਤ ਵਾਰ ਇਨ੍ਹਾਂ ਨੂੰ ਆਮ ਸਮੱਸਿਆ ਸਮਝ ਕੇ ਅਣਡਿੱਠਾ ਕਰ ਦਿੱਤਾ ਜਾਂਦਾ ਹੈ।
ਪੇਟ ਦੇ ਕੈਂਸਰ ਦੇ ਮੁੱਖ ਲੱਛਣ
1. ਲਗਾਤਾਰ ਬਦਹਜ਼ਮੀ ਜਾਂ ਐਸਿਡਿਟੀ
ਖਾਣ ਤੋਂ ਬਾਅਦ ਜੇ ਬਦਹਜ਼ਮੀ, ਗੈਸ ਜਾਂ ਐਸਿਡਿਟੀ ਹਫ਼ਤਿਆਂ ਤੱਕ ਠੀਕ ਨਹੀਂ ਹੁੰਦੀ, ਤਾਂ ਇਹ ਪੇਟ ਦੀਆਂ ਅੰਦਰੂਨੀ ਪਰਤਾਂ ‘ਚ ਅਸਧਾਰਨ ਸੈੱਲ ਵਾਧੇ ਦਾ ਨਤੀਜਾ ਹੋ ਸਕਦੀ ਹੈ।
2. ਖਾਣ ਤੋਂ ਬਾਅਦ ਮਤਲੀ ਅਤੇ ਉਲਟੀਆਂ
ਬਿਨਾਂ ਕਿਸੇ ਵਜ੍ਹਾ ਖਾਣ ਤੋਂ ਤੁਰੰਤ ਬਾਅਦ ਉਲਟੀਆਂ ਹੋਣਾ ਜਾਂ ਵਾਰ-ਵਾਰ ਮਤਲੀ ਹੋਣੀ ਪੇਟ ਦੀ ਸਤ੍ਹਾ ‘ਚ ਬਦਲਾਅ ਦਾ ਸੰਕੇਤ ਦੇ ਸਕਦੀ ਹੈ। ਉਲਟੀ ਵਿੱਚ ਖੂਨ ਆਉਣਾ ਗੰਭੀਰ ਲੱਛਣ ਹੈ।
3. ਬਿਨਾਂ ਕੋਸ਼ਿਸ਼ ਵਜ਼ਨ ਘਟਣਾ
ਜੇ ਖੁਰਾਕ, ਜੀਵਨ-ਸ਼ੈਲੀ ਵਿੱਚ ਕੋਈ ਬਦਲਾਅ ਨਾ ਕਰਨ ਦੇ ਬਾਵਜੂਦ ਭਾਰ ਤੇਜ਼ੀ ਨਾਲ ਘਟਣਾ ਸ਼ੁਰੂ ਹੋ ਜਾਵੇ, ਤਾਂ ਇਹ ਕੈਂਸਰ ਸੈੱਲਾਂ ਦੁਆਰਾ ਸਰੀਰ ਦੀ ਊਰਜਾ ਵਰਤੋਂ ਬਦਲਣ ਕਾਰਨ ਹੋ ਸਕਦਾ ਹੈ।
ਡਾ. ਗਾਇਕਵਾੜ ਦੇ ਅਨੁਸਾਰ, ਪੇਟ ਦਾ ਕੈਂਸਰ ਜ਼ਿਆਦਾਤਰ ਆਖ਼ਰੀ ਪੜਾਅ ‘ਚ ਪਤਾ ਲੱਗਦਾ ਹੈ ਕਿਉਂਕਿ ਪਹਿਲੇ ਲੱਛਣ ਬਹੁਤ ਹਲਕੇ ਹੁੰਦੇ ਹਨ। ਇਸ ਲਈ ਜੇਕਰ ਕੋਈ ਵੀ ਲੱਛਣ ਲੰਬੇ ਸਮੇਂ ਤੱਕ ਰਹਿੰਦੇ ਹਨ, ਤਾਂ ਸਮੇਂ ਸਿਰ ਮੈਡੀਕਲ ਸਲਾਹ ਲੈਣਾ ਬਹੁਤ ਜ਼ਰੂਰੀ ਹੈ।














