PU ਦਾ ਪ੍ਰੋਫੈਸਰ ਗ੍ਰਿਫ਼ਤਾਰ: 2021 ਦੀ ਦੀਵਾਲੀ ਦੀ ਰਾਤ ਪਤਨੀ ਦੇ ਕਤ*ਲ ਦਾ ਖੁਲਾਸਾ

70

ਚੰਡੀਗੜ੍ਹ 10 Dec 2025 AJ DI Awaaj

Chandigarh Desk —ਪੰਜਾਬ ਯੂਨੀਵਰਸਿਟੀ ਦੇ ਪ੍ਰੋਫੈਸਰ ਭਾਰਤ ਭੂਸ਼ਣ ਗੋਇਲ ਨੂੰ ਉਸ ਦੀ ਪਤਨੀ ਸੀਮਾ ਗੋਇਲ ਦੇ ਕ*ਤਲ ਦੇ ਚਾਰ ਸਾਲ ਪੁਰਾਣੇ ਮਾਮਲੇ ਵਿੱਚ ਗ੍ਰਿ*ਫ਼ਤਾਰ ਕਰ ਲਿਆ ਗਿਆ ਹੈ। ਪੁਲਿਸ ਅਨੁਸਾਰ, ਪ੍ਰੋਫੈਸਰ ਲੰਬੇ ਸਮੇਂ ਤੋਂ ਜਾਂਚ ਨੂੰ ਗੁੰਮਰਾਹ ਕਰਦਾ ਆ ਰਿਹਾ ਸੀ।

4 ਨਵੰਬਰ 2021 ਨੂੰ ਦੀਵਾਲੀ ਦੀ ਰਾਤ ਸੀਮਾ ਗੋਇਲ ਦੀ ਲਾ*ਸ਼ ਪੀਯੂ ਕੈਂਪਸ ਦੇ ਨੇੜੇ ਜੀ-ਬਲਾਕ ਸਥਿਤ ਘਰ ਵਿੱਚ ਮਿਲੀ ਸੀ। ਪਹਿਲੀ ਜਾਣਕਾਰੀ ਪ੍ਰੋਫੈਸਰ ਗੋਇਲ ਨੇ ਹੀ ਪੁਲਿਸ ਨੂੰ ਦਿੱਤੀ ਸੀ, ਜਿਸ ਵਿੱਚ ਉਸ ਨੇ ਕਿਹਾ ਸੀ ਕਿ ਉਸ ਨੇ ਪਤਨੀ ਨੂੰ ਘਰ ਵਿੱਚ ਮ੍ਰਿ*ਤ ਹਾਲਤ ਵਿੱਚ ਦੇਖਿਆ। ਲਾ*ਸ਼ ਮਿਲਣ ਸਮੇਂ ਉਸ ਦੇ ਹੱਥ-ਪੈਰ ਕੱਪੜੇ ਨਾਲ ਬੱਝੇ ਹੋਏ ਸਨ ਅਤੇ ਮੂੰਹ ਵਿੱਚ ਵੀ ਕੱਪੜਾ ਠੂਂਸਿਆ ਹੋਇਆ ਸੀ। ਹਸਪਤਾਲ ਲੈ ਜਾਣ ‘ਤੇ ਡਾਕਟਰਾਂ ਨੇ ਉਸ ਨੂੰ ਮ੍ਰਿ*ਤ ਐਲਾਨ ਦਿੱਤਾ ਸੀ। ਸੀਮਾ ਗੋਇਲ ਦਾ ਮੋਬਾਇਲ ਫੋਨ ਵੀ ਘਰ ਤੋਂ ਗਾਇਬ ਸੀ।

ਪੁਲਿਸ ਨੇ ਆਸ-ਪਾਸ ਦੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ, ਪਰ ਕੋਈ ਸੁਰਾਗ ਨਹੀਂ ਮਿਲਿਆ। ਪੋਸਟਮਾਰਟਮ ਰਿਪੋਰਟ ਵਿੱਚ ਮੌ*ਤ ਦਾ ਕਾਰਨ ਦਮ ਘੁੱਟਣਾ ਅਤੇ ਸਿਰ ‘ਤੇ ਚੋਟਾਂ ਦੇ ਨਿਸ਼ਾਨ ਦਰਜ ਸਨ। ਘਰੇਲੂ ਸਟਾਫ ਅਤੇ ਜਾਣਕਾਰਾਂ ਦੇ ਬਿਆਨ ਵੀ ਪੁਲਿਸ ਨੇ ਦਰਜ ਕੀਤੇ, ਪਰ ਸ਼ੁਰੂਆਤ ਵਿੱਚ ਜਾਂਚ ਅਗੇ ਨਹੀਂ ਵਧੀ।

ਬਾਅਦ ਵਿੱਚ ਪੁਲਿਸ ਨੇ ਦਿੱਲੀ ਦੇ ਰੋਹਿਣੀ ਸਥਿਤ ਨੈਸ਼ਨਲ ਫੋਰੈਂਸਿਕ ਸਾਇੰਸ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਗੋਇਲ ਅਤੇ ਉਸ ਦੀ ਧੀ ਪਾਰੁਲ ਦਾ ਬ੍ਰੇਨ ਮੈਪਿੰਗ ਟੈਸਟ (BEOS) ਅਤੇ ਫੋਰੈਂਸਿਕ ਸਾਈਕੋਲੋਜੀਕਲ ਐਵਾਲੂਏਸ਼ਨ ਕਰਵਾਇਆ। ਤਾਜ਼ਾ ਮਿਲੀਆਂ ਰਿਪੋਰਟਾਂ ਦੇ ਆਧਾਰ ‘ਤੇ ਪੁਲਿਸ ਨੇ ਪ੍ਰੋਫੈਸਰ ਗੋਇਲ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ, ਜਿਥੇ ਉਸ ਨੂੰ ਤਿੰਨ ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਗਿਆ।