ਪੰਜਾਬ: ਚੱਲਦੀ ਏਸੀ ਬੱਸ ਨੂੰ ਅਚਾਨਕ ਅੱਗ

52

Punjab 04 Dec 2025 AJ DI Awaaj

Punjab Desk : ਪੰਜਾਬ ਦੇ ਪਿੰਡ ਚੰਨੋ ਨੇੜੇ ਇੱਕ ਵੱਡਾ ਹਾਦਸਾ ਵਾਪਰਿਆ, ਜਿੱਥੇ ਚੱਲਦੀ ਏਸੀ ਬੱਸ ਨੂੰ ਅਚਾਨਕ ਅੱਗ ਲੱਗ ਗਈ। ਬੱਸ ਦੇ ਇੰਜਣ ਹਿੱਸੇ ’ਚੋਂ ਧੂੰਆ ਨਿਕਲਣ ਤੋਂ ਕੁਝ ਪਲ ਬਾਅਦ ਤੇਜ਼ ਅੱਗ ਦੀਆਂ ਲਪਟਾਂ ਉੱਠਣ ਲੱਗੀਆਂ। ਬੱਸ ਵਿੱਚ ਦਰਜਨਾਂ ਯਾਤਰੀ ਸਵਾਰ ਸਨ।

ਬੱਸ ਸਟਾਫ ਤੇ ਸਥਾਨਕ ਲੋਕਾਂ ਨੇ ਹਿੰਮਤ ਦਿਖਾਉਂਦੇ ਹੋਏ ਤੁਰੰਤ ਸਾਰੀਆਂ ਸਵਾਰੀਆਂ ਨੂੰ ਬਾਹਰ ਕੱਢਿਆ, ਜਿਸ ਕਰਕੇ ਵੱਡਾ ਜਾਨੀ ਨੁਕਸਾਨ ਹੋਣ ਤੋਂ ਬਚ ਗਿਆ। ਰਾਹਗੀਰਾਂ ਅਤੇ ਸਟਾਫ ਨੇ ਅੱਗ ਬੁਝਾਉਣ ਦੀ ਕੋਸ਼ਿਸ਼ ਵੀ ਕੀਤੀ, ਪਰ ਬੱਸ ਪੂਰੀ ਤਰ੍ਹਾਂ ਸੜ ਕੇ ਸਵਾਹ ਹੋ ਗਈ।