ਵਕਫ਼ ਬੋਰਡ ਦਾ ਰੈਂਟ ਕੁਲੈਕਟਰ ₹3 ਲੱਖ ਦੀ ਰਿ*ਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ

106
Businessman giving money in the envelope to his partner in the dark - bribery and venality concept

ਪੰਜਾਬ 02 Dec 2025 AJ DI Awaaj

Punjab Desk : ਪੰਜਾਬ ਵਿਜੀਲੈਂਸ ਬਿਊਰੋ ਦੀ ਟੀਮ ਨੇ ਫਿਰੋਜ਼ਪੁਰ ਦੇ ਜ਼ੀਰਾ ਵਿਖੇ ਤਾਇਨਾਤ ਵਕਫ਼ ਬੋਰਡ ਦੇ ਰੈਂਟ ਕੁਲੈਕਟਰ ਮੁਹੰਮਦ ਇਕਬਾਲ ਨੂੰ ₹3 ਲੱਖ ਦੀ ਰਿਸ਼ਵਤ ਲੈਂਦੇ ਰੰਗੇ ਹੱਥੀਂ ਗ੍ਰਿ*ਫ਼ਤਾਰ ਕਰ ਹੈ। ਉਹ ਇਹ ਰਕਮ ਰਿਸ਼ਵਤ ਦੀ ਦੂਜੀ ਕਿਸ਼ਤ ਵਜੋਂ ਲੈ ਰਿਹਾ ਸੀ। ਵਿਜੀਲੈਂਸ ਨੇ ਮੁਲਜ਼ਮ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕਥਾਮ ਕਾਨੂੰਨ ਅਧੀਨ EOW ਪੁਲਿਸ ਸਟੇਸ਼ਨ, ਲੁਧਿਆਣਾ ਰੇਂਜ ਵਿੱਚ ਕੇਸ ਦਰਜ ਕੀਤਾ ਹੈ।

ਸ਼ਿਕਾਇਤਕਰਤਾ, ਜੋ ਜ਼ੀਰਾ ਦੇ ਗੁਰਦੁਆਰਾ ਸਿੰਘ ਸਭਾ ਨਾਲ ਸਬੰਧਤ ਹੈ, ਨੇ ਦੱਸਿਆ ਕਿ ਇਕਬਾਲ ਨੇ ਵਕਫ਼ ਬੋਰਡ ਵੱਲੋਂ ਅਲਾਟ ਕੀਤੀ ਜ਼ਮੀਨ ਦਾ ਕਬਜ਼ਾ ਦਿਵਾਉਣ ਦੇ ਬਦਲੇ ਕੁੱਲ ₹5.40 ਲੱਖ ਰਿ*ਸ਼ਵਤ ਮੰਗੀ ਸੀ। ਉਸਨੇ ਪਹਿਲਾਂ ਹੀ ਟੋਕਨ ਮਨੀ ਵਜੋਂ ₹70,000 ਦਿੱਤੇ ਹੋਏ ਸਨ।

ਸ਼ਿਕਾਇਤਕਰਤਾ ਨੇ ਸਰਕਾਰੀ ਫੀਸਾਂ ਅਤੇ ਕਿਰਾਏ ਲਈ ₹2.98 ਲੱਖ ਦੀ ਰਕਮ ਵਕਫ਼ ਬੋਰਡ ਦੇ ਨਾਮ ‘ਤੇ ਚੈੱਕਾਂ ਰਾਹੀਂ ਜਮ੍ਹਾ ਵੀ ਕਰਵਾਈ ਸੀ। ਵਿਜੀਲੈਂਸ ਟੀਮ ਨੇ ਛਾਪੇਮਾਰੀ ਦੌਰਾਨ ਇਕਬਾਲ ਦੇ ਦਫ਼ਤਰ ਤੋਂ ਇਹ ਸਾਰੇ ਚੈੱਕ ਬਰਾਮਦ ਕੀਤੇ ਅਤੇ ਉਸਨੂੰ ਟਰੈਪ ਲਗਾ ਕੇ ਗ੍ਰਿਫ਼ਤਾਰ ਕਰ लिया।

ਵਿਜੀਲੈਂਸ ਬਿਊਰੋ ਨੇ ਕਿਹਾ ਹੈ ਕਿ ਜਾਂਚ ਜਾਰੀ ਹੈ ਅਤੇ ਹੋਰ ਸਬੂਤ ਇਕੱਠੇ ਕੀਤੇ ਜਾ ਰਹੇ ਹਨ।